ਇਕੋ ਸਮੇਂ 25 ਸਕੂਲਾਂ ਵਿਚ ਪੜ੍ਹਾ ਰਹੀ ਸੀ ਮਹਿਲਾ ਅਧਿਆਪਕ , ਤਨਖ਼ਾਹ ਨਿਕਲੀ 1 ਕਰੋੜ

By  Shanker Badra June 5th 2020 05:20 PM -- Updated: June 11th 2020 11:38 AM

ਇਕੋ ਸਮੇਂ 25 ਸਕੂਲਾਂ ਵਿਚ ਪੜ੍ਹਾ ਰਹੀ ਸੀ ਮਹਿਲਾ ਅਧਿਆਪਕ , ਤਨਖ਼ਾਹ ਨਿਕਲੀ 1 ਕਰੋੜ:ਯੂਪੀ : ਉੱਤਰ ਪ੍ਰਦੇਸ਼ ਦੇ ਸਿੱਖਿਆ ਵਿਭਾਗ ਅਧੀਨ ਕਸਤੂਰਬਾ ਗਾਂਧੀ ਬਾਲਿਕਾ ਸਕੂਲ (ਕੇਜੀਬੀਵੀ) ਵਿੱਚ ਕੰਮ ਕਰਦੀ ਮਹਿਲਾ ਅਧਿਆਪਕ ਦੀ ਤਨਖਾਹ 1 ਕਰੋੜ ਨਿਕਲੀ ਹੈ। ਇਹ ਮਹਿਲਾ ਅਧਿਆਪਕ ਇੱਕੋ ਸਮੇਂ ਰਾਜ ਦੇ 25 ਸਕੂਲਾਂ ਵਿੱਚ ਨੌਕਰੀ ਕਰ ਰਹੀ ਸੀ। ਇਹ ਮਾਮਲਾ ਉਸ ਸਮੇਂ ਧਿਆਨ ਵਿਚ ਆਇਆ, ਜਦੋਂ ਵਿਭਾਗ ਨੇ ਅਧਿਆਪਕਾਂ ਦਾ ਡਾਟਾਬੇਸ ਬਣਾਉਣਾ ਸ਼ੁਰੂ ਕੀਤਾ ਅਤੇ ਹੁਣ ਵਿਭਾਗ ਨੇ ਪੂਰੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।

ਸਿੱਖਿਆ ਵਿਭਾਗ ਦੇ ਅਨੁਸਾਰ ਹੁਣ ਅਧਿਆਪਿਕਾ ਦਾ ਡਿਜੀਟਲ ਡੇਟਾਬੇਸ ਬਣਾਇਆ ਜਾ ਰਿਹਾ ਹੈ ਅਤੇ ਇਸ ਪ੍ਰਕਿਰਿਆ ਦੌਰਾਨ ਕੇਜੀਬੀਵੀ ਵਿੱਚ ਕੰਮ ਕਰ ਰਹੇ ਪੂਰਨ-ਸਮੇਂ  ਅਧਿਆਪਿਕਾ ਅਮੇਠੀ, ਅੰਬੇਡਕਰਨਗਰ, ਰਾਏਬਰੇਲੀ, ਪ੍ਰਯਾਗਰਾਜ, ਅਲੀਗੜ ਅਤੇ ਹੋਰ ਜ਼ਿਲ੍ਹਿਆਂ ਵਿੱਚ ਇੱਕੋ ਸਮੇਂ 25 ਸਕੂਲਾਂ ਵਿੱਚ ਕੰਮ ਕਰਦੀ ਪਾਈ ਗਈ ਹੈ। ਇੱਕ ਡਿਜੀਟਲ ਡੇਟਾਬੇਸ ਦੇ ਬਾਵਜੂਦ ਅਧਿਆਪਿਕਾ ਇਸ ਸਾਲ ਫਰਵਰੀ ਤੱਕ ਟੈਕਸ ਵਿਭਾਗ ਤੋਂ ਤਨਖਾਹ ਧੋਖਾਧੜੀ ਕਰਕੇ ਹਾਸਿਲ ਕਰਨ ਵਿਚ ਸਫ਼ਲ ਰਹੀ।

ਅਧਿਆਪਿਕਾ ਨੇ 13 ਮਹੀਨਿਆਂ ਦੀ ਤਕਰੀਬਨ 1 ਕਰੋੜ ਰੁਪਏ ਤਨਖਾਹ ਬਣਾਈ ਹੈ। ਵਿਭਾਗ ਅਨੁਸਾਰ ਅਨਾਮਿਕਾ ਸ਼ੁਕਲਾ ਨਾਮ ਦੀ ਅਧਿਆਪਿਕਾ 25 ਸਕੂਲਾਂ ਕੰਮ ਕਰ ਰਹੀ ਸੀ। ਵਿਭਾਗ ਕੋਲ ਉਪਲਬਧ ਰਿਕਾਰਡਾਂ ਅਨੁਸਾਰ ਪਤਾ ਲੱਗਾ ਹੈ ਕਿ ਉਹ ਮੈਨਪੁਰੀ ਜ਼ਿਲ੍ਹੇ ਦੀ ਵਸਨੀਕ ਹੈ। ਵਿਭਾਗ ਨੇ ਅਨਾਮਿਕਾ ਨੂੰ ਵੀ ਨੋਟਿਸ ਭੇਜਿਆ ਹੈ ਪਰ ਅਧਿਆਪਿਕਾ ਵੱਲੋਂ ਕੋਈ ਜਵਾਬ ਨਹੀਂ ਆਇਆ।

ਇਸ ਸਮੇਂ ਅਧਿਆਪਿਕਾ ਦੀ ਤਨਖਾਹ ਤੁਰੰਤ ਬੰਦ ਕਰ ਦਿੱਤੀ ਗਈ ਹੈ ਅਤੇ ਵਿਭਾਗ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕੀ ਉਹੀ ਬੈਂਕ ਖਾਤਾ ਵੱਖ-ਵੱਖ ਸਕੂਲਾਂ ਦੀ ਤਨਖਾਹ ਲਈ ਵਰਤਿਆ ਜਾਂਦਾ ਸੀ। ਯੂਪੀ ਦੇ ਸਿੱਖਿਆ ਮੰਤਰੀ ਡਾ: ਸਤੀਸ਼ ਦਿਵੇਦੀ ਨੇ ਕਿਹਾ, ‘ਵਿਭਾਗ ਨੇ ਜਾਂਚ ਦੇ ਆਦੇਸ਼ ਦਿੱਤੇ ਹਨ ਅਤੇ ਜੇਕਰ ਦੋਸ਼ ਸਹੀ ਹਨ ਤਾਂ ਅਧਿਆਪਿਕਾ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

-PTCNews

Related Post