ਆਸਟ੍ਰੇਲੀਅਨ ਔਰਤ ਕਤਲ ਮਾਮਲੇ 'ਚ ਭਾਰਤੀ ਵਿਅਕਤੀ 'ਤੇ ਸ਼ੱਕ ਦੀ ਸੂਈ, ਪੜ੍ਹੋ ਖ਼ਬਰ

By  Jashan A December 10th 2018 02:55 PM -- Updated: December 10th 2018 03:03 PM

ਆਸਟ੍ਰੇਲੀਅਨ ਔਰਤ ਕਤਲ ਮਾਮਲੇ 'ਚ ਭਾਰਤੀ ਵਿਅਕਤੀ 'ਤੇ ਸ਼ੱਕ ਦੀ ਸੂਈ, ਪੜ੍ਹੋ ਖ਼ਬਰ,ਕੁਈਨਜ਼ਲੈਂਡ: ਅਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਸ਼ਹਿਰ ਕੇਨਜ਼ ਦੇ ਵੈਨਗੈਟੀ ਬੀਚ 'ਤੇ ਆਸਟ੍ਰੇਲੀਅਨ ਔਰਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਟੋਇਆ ਕੌਰਡਿੰਗਲੀ (24) ਵਜੋਂ ਹੋਈ ਹੈ।

crime ਆਸਟ੍ਰੇਲੀਅਨ ਔਰਤ ਕਤਲ ਮਾਮਲੇ 'ਚ ਭਾਰਤੀ ਵਿਅਕਤੀ 'ਤੇ ਸ਼ੱਕ ਦੀ ਸੂਈ, ਪੜ੍ਹੋ ਖ਼ਬਰ

ਹੁਣ ਤੱਕ ਦੀ ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਆਪਣੇ ਕੁੱਤੇ ਨਾਲ ਬੀਚ 'ਤੇ ਸੈਰ ਕਰਨ ਗਈ ਸੀ ਅਤੇ ਮੁੜ ਵਾਪਸ ਨਾ ਆਈ।ਔਰਤ ਦੇਲਾਪਤਾ ਹੋਣ ਦੇ ਦੂਸਰੇ ਦਿਨ ਉਸ ਦੇ ਪਰਿਵਾਰ ਅਤੇ ਪੁਲਸ ਵਲੋਂ ਉਸ ਦੀ ਭਾਲ ਕੀਤੀ ਗਈ।

murder ਆਸਟ੍ਰੇਲੀਅਨ ਔਰਤ ਕਤਲ ਮਾਮਲੇ 'ਚ ਭਾਰਤੀ ਵਿਅਕਤੀ 'ਤੇ ਸ਼ੱਕ ਦੀ ਸੂਈ, ਪੜ੍ਹੋ ਖ਼ਬਰ

ਉਨ੍ਹਾਂ ਨੂੰ ਔਰਤ ਦੀ ਲਾਸ਼ ਮਿਲੀ ,ਜਿਸ ਨੂੰ ਦੇਖ ਕੇ ਪਤਾ ਲੱਗ ਰਿਹਾ ਸੀ ਕਿ ਕਤਲ ਕਰਨ ਤੋਂ ਪਹਿਲਾਂ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਸੀ।ਸੂਤਰਾਂ ਮੁਤਾਬਕ ਇਸ ਕਤਲ ਕੇਸ ਦੀਆਂ ਤਾਰਾਂ ਭਾਰਤੀ ਮੂਲ ਦੇ ਵਿਅਕਤੀ ਨਾਲ ਜੁੜਦੀਆਂ ਨਜ਼ਰ ਆ ਰਹੀਆਂ ਹਨ।

crime ਆਸਟ੍ਰੇਲੀਅਨ ਔਰਤ ਕਤਲ ਮਾਮਲੇ 'ਚ ਭਾਰਤੀ ਵਿਅਕਤੀ 'ਤੇ ਸ਼ੱਕ ਦੀ ਸੂਈ, ਪੜ੍ਹੋ ਖ਼ਬਰ

ਹੋਰ ਪੜ੍ਹੋ: ਕੈਨੇਡਾ ‘ਚ ਪੜ੍ਹਨ ਗਏ ਪੰਜਾਬੀ ਨੌਜਵਾਨ ਨਾਲ ਵਾਪਰਿਆ ਇਹ ਭਾਣਾ,ਪਿਛਲੇ ਸਾਲ ਹੋਈ ਸੀ ਮੰਗਣੀ

ਇਸ ਭੇਦਭਰੇ ਕਤਲ ਦੇ ਸਬੰਧ ਵਿੱਚ ਕੁਈਨਜ਼ਲੈਂਡ ਪੁਲਸ, ਆਸਟ੍ਰੇਲੀਅਨ ਸੰਘੀ ਪੁਲਿਸ, ਇੰਟਰਪੋਲ ਤੇ ਭਾਰਤੀ ਜਾਂਚ ਏਜੰਸੀਆਂ ਵਲੋਂ ਸ਼ੱਕੀ ਭਾਰਤੀ ਵਿਅਕਤੀ ਨੂੰ ਲੱਭਣ ਲਈ ਤਾਲ-ਮੇਲ ਬਣਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੱਕੀ ਵਿਅਕਤੀ ਕੇਨਜ਼ ਦੇ ਇਸਿੰਫਲ ਕਸਬੇ ਵਿਖੇ ਬਤੌਰ ਨਰਸ ਦੇ ਤੌਰ 'ਤੇ ਕੰਮ ਕਰ ਰਿਹਾ ਸੀ।

-PTC News

Related Post