ਕੈਨੇਡਾ ‘ਚ ਪੜ੍ਹਨ ਗਏ ਪੰਜਾਬੀ ਨੌਜਵਾਨ ਨਾਲ ਵਾਪਰਿਆ ਇਹ ਭਾਣਾ,ਪਿਛਲੇ ਸਾਲ ਹੋਈ ਸੀ ਮੰਗਣੀ

canada-study-25-year-kharar-youth-death
ਕੈਨੇਡਾ 'ਚ ਪੜ੍ਹਨ ਗਏ ਪੰਜਾਬੀ ਨੌਜਵਾਨ ਨਾਲ ਵਾਪਰਿਆ ਇਹ ਭਾਣਾ, ਪਿਛਲੇ ਸਾਲ ਹੋਈ ਸੀ ਮੰਗਣੀ

ਕੈਨੇਡਾ ‘ਚ ਪੜ੍ਹਨ ਗਏ ਪੰਜਾਬੀ ਨੌਜਵਾਨ ਨਾਲ ਵਾਪਰਿਆ ਇਹ ਭਾਣਾ,ਪਿਛਲੇ ਸਾਲ ਹੋਈ ਸੀ ਮੰਗਣੀ:ਚੰਡੀਗੜ੍ਹ : ਕੈਨੇਡਾ ‘ਚ ਜਾ ਕੇ ਵੱਸਣ ਦਾ ਸੁਪਨਾ ਲਗਭਗ ਹਰ ਪੰਜਾਬੀ ਦੀਆਂ ਅੱਖਾਂ ‘ਚ ਸਮੋਇਆ ਹੁੰਦਾ ਹੈ।ਓਥੇ ਪੜ੍ਹਾਈ ਤੋਂ ਬਾਅਦ ਮੁਕੰਮਲ ਤੌਰ ‘ਤੇ ਸੈਟਲ ਹੋ ਕੇ ਰਹਿਣ ਦਾ ਟੀਚਾ ਹਰ ਪੰਜਾਬੀ ਹੀ ਮਿੱਥਦਾ ਹੈ ਇਹੀ ਕਾਰਨ ਹੈ ਕਿ ਪੰਜਾਬ ‘ਚੋਂ ਬਹੁਤ ਸਾਰੇ ਨੌਜਵਾਨ ਕੈਨੇਡਾ ਵਿੱਚ ਜਾ ਕੇ ਪੜ੍ਹਾਈ ਕਰ ਰਹੇ ਹਨ ।

canada-study-25-year-kharar-youth-death
ਕੈਨੇਡਾ ‘ਚ ਪੜ੍ਹਨ ਗਏ ਪੰਜਾਬੀ ਨੌਜਵਾਨ ਨਾਲ ਵਾਪਰਿਆ ਇਹ ਭਾਣਾ, ਪਿਛਲੇ ਸਾਲ ਹੋਈ ਸੀ ਮੰਗਣੀ

ਕੈਨੇਡਾ ਵਰਗੇ ਦੇਸ਼ ‘ਚ ਲੋਕ ਸੁਰੱਖਿਅਤ ਨਹੀਂ ਹਨ।ਕੈਨੇਡਾ ‘ਚ ਇੱਕ ਵਾਰ ਫਿਰ ਪੰਜਾਬੀ ਨੌਜਵਾਨ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਕੈਨੇਡਾ ‘ਚ ਪਿਛਲੇ ਸਾਲ ਪੜ੍ਹਾਈ ਕਰਨ ਗਏ 25 ਸਾਲਾ ਖਰੜ ਦੇ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ ਹੋ ਗਈ ਹੈ।

 Canada study 25 year Kharar youth Death

ਕੈਨੇਡਾ ‘ਚ ਪੜ੍ਹਨ ਗਏ ਪੰਜਾਬੀ ਨੌਜਵਾਨ ਨਾਲ ਵਾਪਰਿਆ ਇਹ ਭਾਣਾ, ਪਿਛਲੇ ਸਾਲ ਹੋਈ ਸੀ ਮੰਗਣੀ

ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਸੁਖਪ੍ਰੀਤ ਸਿੰਘ ਵਜੋਂ ਹੋਈ ਹੈ।ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਪਿਛਲੇ ਸਾਲ ਦਸੰਬਰ ਵਿਚ ਕੈਨੇਡਾ ਦੇ ਵੈਨਕੂਵਰ ਸ਼ਹਿਰ ‘ਚ ਪੜ੍ਹਾਈ ਕਰਨ ਗਿਆ ਸੀ।

Canada study 25 year Kharar youth Death

ਕੈਨੇਡਾ ‘ਚ ਪੜ੍ਹਨ ਗਏ ਪੰਜਾਬੀ ਨੌਜਵਾਨ ਨਾਲ ਵਾਪਰਿਆ ਇਹ ਭਾਣਾ, ਪਿਛਲੇ ਸਾਲ ਹੋਈ ਸੀ ਮੰਗਣੀ

ਦੱਸ ਦੇਈਏ ਕਿ ਸੁਖਪ੍ਰੀਤ ਸਿੰਘ ਦੀ ਪਿਛਲੇ ਸਾਲ ਮੰਗਣੀ ਹੋਈ ਸੀ ਤੇ ਉਹ ਕੈਨੇਡਾ ‘ਚ ਇੱਕ ਸਾਲ ਦੇ ਕੋਰਸ ਲਈ ਗਿਆ ਸੀ।ਸੁਖਪ੍ਰੀਤ ਸਿੰਘ ਦੇ ਮੌਤ ਦੀ ਖਬਰ ਸੁਣ ਕੇ ਪੂਰੇ ਪਰਿਵਾਰ ਤੇ ਦੁੱਖਾਂ ਦਾ ਕਹਿਰ ਟੁੱਟ ਗਿਆ ਹੈ।ਆਪਣੇ ਜਵਾਨ ਪੁੱਤ ਨੂੰ ਗਵਾਉਣ ਵਾਲੇ ਪੀੜਿਤ ਮਾਪਿਆਂ ਲਈ ਉਨ੍ਹਾਂ ਦੇ ਬੱਚੇ ਦੀ ਮੌਤ ਦਾ ਸਦਮਾ ਬਰਦਾਸ਼ਤ ਤੋਂ ਬਾਹਰ ਹੈ।ਨੌਜਵਾਨ ਦੇ ਪਰਿਵਾਰਕ ਮੈਂਬਰ ਆਪਣੇ ਪੁੱਤ ਦੀ ਦੇਹ ਭਾਰਤ ਮੰਗਵਾਉਣ ਦੇ ਯਤਨ ਕਰ ਰਹੇ ਹਨ।

Canada study 25 year Kharar youth Death

ਕੈਨੇਡਾ ‘ਚ ਪੜ੍ਹਨ ਗਏ ਪੰਜਾਬੀ ਨੌਜਵਾਨ ਨਾਲ ਵਾਪਰਿਆ ਇਹ ਭਾਣਾ, ਪਿਛਲੇ ਸਾਲ ਹੋਈ ਸੀ ਮੰਗਣੀ

ਜਾਣਕਾਰੀ ਅਨੁਸਾਰ ਇਸ ਕਤਲ ਦੇ ਪਿਛਲੇ ਕਾਰਨਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ।ਇੱਥੇ ਹਾਲਾਤ ਮਾੜੇ ਹੁੰਦੇ ਜਾ ਰਹੇ ਹਨ ਅਤੇ ਰੋਜ਼ ਕਿਸੇ ਨਾ ਕਿਸੇ ਨੌਜਵਾਨ ਦੇ ਕਤਲ ਦੀ ਖਬਰ ਮਿਲਦੀ ਹੈ, ਜਿਨ੍ਹਾਂ ‘ਚੋਂ ਕਈ ਪੰਜਾਬੀ ਹੁੰਦੇ ਹਨ।
-PTCNews