ਆਸਟ੍ਰੇਲੀਆ 'ਚ ਜੰਗਲੀ ਅੱਗ ਨਾਲ ਪ੍ਰਭਾਵਿਤ ਲੋਕਾਂ ਦੀ ਗੁਰੂ ਦੇ ਸਿੱਖਾਂ ਨੇ ਫੜੀ ਬਾਂਹ, ਦੇਖੋ ਤਸਵੀਰਾਂ

By  Jashan A January 10th 2020 04:05 PM

ਆਸਟ੍ਰੇਲੀਆ 'ਚ ਜੰਗਲੀ ਅੱਗ ਨਾਲ ਪ੍ਰਭਾਵਿਤ ਲੋਕਾਂ ਦੀ ਗੁਰੂ ਦੇ ਸਿੱਖਾਂ ਨੇ ਫੜੀ ਬਾਂਹ, ਦੇਖੋ ਤਸਵੀਰਾਂ,ਨਵੀਂ ਦਿੱਲੀ: ਆਸਟ੍ਰੇਲੀਆ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਬੁਝਣ ਦਾ ਨਾਮ ਨਹੀਂ ਲੈ ਰਹੀ। ਹੁਣ ਤੱਕ ਕਰੋੜਾਂ ਜਾਨਵਰ ਅੱਗ ਦੀ ਚਪੇਟ 'ਚ ਆ ਚੁਕੇ ਹਨ। ਇਸ ਦੌਰਾਨ ਮੁਸ਼ਕਿਲ ਹਾਲਾਤਾਂ ਨਾਲ ਜੂਝ ਰਹੇ ਲੋਕਾਂ ਦੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਅਤੇ ਜਥੇਬੰਦੀਆਂ ਮਦਦ ਕਰ ਰਹੀਆਂ ਹਨ।

Sikh Community Helping ਸਿੱਖ ਵਲੰਟੀਅਰਜ਼ ਆਸਟ੍ਰੇਲੀਆ, ਦਲ ਬਾਬਾ ਬਿਧੀ ਚੰਦ ਜੀ ਖਾਲਸਾ ਛਾਉਣੀ ਪਲੰਪਟਨ, ਖਾਲਸਾ ਏਡ ਸਮੇਤ ਕਈ ਸੰਸਥਾਵਾਂ ਵੱਲੋਂ ਅੱਗ ਪੀੜਤਾਂ ਲਈ ਆਪੋ ਆਪਣੇ ਪੱਧਰ 'ਤੇ ਲੰਗਰ ਅਤੇ ਹੋਰ ਜ਼ਰੂਰੀ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ।

ਹੋਰ ਪੜ੍ਹੋ: 2 ਗੱਡੀਆਂ ਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ, 7 ਲੋਕ ਜ਼ਖਮੀ

ਮੁਸ਼ਕਿਲ ਘੜੀ ਵਿੱਚ ਜੂਝ ਰਹੇ ਲੋਕਾਂ ਲਈ ਗੁਰੂ ਦੇ ਸਿੱਖ ਆਸ ਦੀ ਕਿਰਨ ਲੈ ਕੇ ਬਹੁੜੇ ਹਨ ਅਤੇ ਸਥਾਨਕ ਲੋਕ ਲੰਗਰ ਪਾਣੀ ਮਿਲਣ 'ਤੇ ਸ਼ੁਕਰਾਨੇ ਕਰ ਰਹੇ ਹਨ।

Sikh Community Helping ਤੁਹਾਨੂੰ ਦੱਸ ਦੇਈਏ ਕਿ ਆਸਟ੍ਰੇਲੀਆ ਵਿਚ ਸਤੰਬਰ ਮਹੀਨੇ ਤੋਂ ਜੰਗਲਾਂ ਵਿਚ ਅੱਗ ਲੱਗੀ ਹੋਈ ਹੈ। ਇਸ ਅੱਗ ਵਿਚ ਹੁਣ ਤੱਕ 50 ਕਰੋੜ ਤੋਂ ਵਧੇਰੇ ਜਾਨਵਰ ਜਿਊਂਦੇ ਸੜ ਚੁੱਕੇ ਹਨ ਇਸ ਭਿਆਨਕ ਅੱਗ ਵਿਚ 3 ਫਾਇਰ ਫਾਈਟਰਜ਼ ਨੇ ਲੋਕਾਂ ਨੂੰ ਬਚਾਉਂਦੇ ਹੋਏ ਆਪਣੀ ਜਾਨ ਗੁਆ ਦਿੱਤੀ ਤੇ 2000 ਦੇ ਕਰੀਬ ਘਰ ਸੜ ਕੇ ਸੁਆਹ ਹੋ ਗਏ ਹਨ।

-PTC News

Related Post