ਆਸਟ੍ਰੇਲੀਆਈ ਕ੍ਰਿਕਟਰ 'Aaron Finch' ਨੇ ODI ਤੋਂ ਲਿਆ ਸੰਨਿਆਸ, ਇਹ ਮੈਚ ਹੋਵੇਗਾ ਆਖਰੀ ਮੈਚ

By  Riya Bawa September 10th 2022 09:03 AM

Aaron Finch retirement: ਆਸਟ੍ਰੇਲੀਆ ਦੇ ਕਪਤਾਨ ਆਰੋਨ ਫਿੰਚ ਵਨਡੇ ਅਤੇ ਟੀ-20 ਫਾਰਮੈਟਾਂ 'ਚ ਦੌੜਾਂ ਬਣਾਉਣ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਆਰੋਨ ਫਿੰਚ ਦਾ ਬੱਲਾ ਲੰਬੇ ਸਮੇਂ ਤੋਂ ਖਾਮੋਸ਼ ਹੈ। ਇਸ ਦੌਰਾਨ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਐਰੋਨ ਫਿੰਚ ਨੇ ਸ਼ਨੀਵਾਰ ਨੂੰ ਵਨਡੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਆਗਾਮੀ ਟੀ-20 ਵਿਸ਼ਵ ਕੱਪ 2022 ਤੋਂ ਬਾਅਦ ਆਰੋਨ ਫਿੰਚ ਵੀ ਟੀ-20 ਫਾਰਮੈਟ ਨੂੰ ਅਲਵਿਦਾ ਕਹਿ ਦੇਣਗੇ।

AaronFinch

ਆਸਟ੍ਰੇਲੀਆ ਟੀ-20 ਵਿਸ਼ਵ ਕੱਪ ਦਾ ਮੌਜੂਦਾ ਚੈਂਪੀਅਨ ਹੈ। ਇਸ ਸਾਲ ਕੰਗਾਰੂ ਟੀਮ ਆਪਣੇ ਖਿਤਾਬ ਦਾ ਬਚਾਅ ਕਰਨ ਉਤਰੇਗੀ। ਆਸਟ੍ਰੇਲੀਆ ਪਹਿਲੀ ਵਾਰ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ। ਟੀ-20 ਵਿਸ਼ਵ ਕੱਪ 2022 16 ਅਕਤੂਬਰ ਤੋਂ ਸ਼ੁਰੂ ਹੋਵੇਗਾ। ਦਰਅਸਲ, ਮੰਨਿਆ ਜਾ ਰਿਹਾ ਹੈ ਕਿ ਟੀ-20 ਵਿਸ਼ਵ ਕੱਪ 2022 ਤੋਂ ਬਾਅਦ ਆਰੋਨ ਫਿੰਚ ਵੀ ਟੀ-20 ਫਾਰਮੈਟ ਨੂੰ ਅਲਵਿਦਾ ਕਹਿ ਦੇਣਗੇ। ਹਾਲਾਂਕਿ ਐਰੋਨ ਫਿੰਚ 35 ਸਾਲ ਦੇ ਹਨ, ਇਸ ਲਈ ਕ੍ਰਿਕਟ ਆਸਟ੍ਰੇਲੀਆ ਇਸ ਫਾਰਮੈਟ 'ਚ ਕਿਸੇ ਨੌਜਵਾਨ ਖਿਡਾਰੀ ਨੂੰ ਮੌਕਾ ਦੇਣਾ ਚਾਹੇਗਾ।

Aaron Finch

ਇਹ ਵੀ ਪੜ੍ਹੋ:ਟੈਂਡਰ ਘੁਟਾਲੇ ਮਾਮਲੇ 'ਚ ਭਾਰਤ ਭੂਸ਼ਣ ਆਸ਼ੂ ਨੂੰ ਨਹੀਂ ਮਿਲੀ ਰਾਹਤ, ਜ਼ਮਾਨਤ ਅਰਜ਼ੀ ਹੋਈ ਰੱਦ

ਹਾਲ ਹੀ 'ਚ ਆਰੋਨ ਫਿੰਚ ਨੇ ਅਜਿਹੇ ਸੰਕੇਤ ਦਿੱਤੇ ਸੀ ਕਿ ਉਹ ਆਪਣੇ 11 ਸਾਲ ਲੰਬੇ ਕ੍ਰਿਕਟ ਕਰੀਅਰ ਨੂੰ ਅਲਵਿਦਾ ਕਹਿ ਸਕਦੇ ਹਨ। ਐਰੋਨ ਫਿੰਚ ਨੇ ਆਪਣੇ ਕਰੀਅਰ 'ਚ 5 ਟੈਸਟ ਮੈਚ ਵੀ ਖੇਡੇ ਹਨ ਪਰ ਇਸ ਬੱਲੇਬਾਜ਼ ਦੀ ਪਛਾਣ ਹਮੇਸ਼ਾ ਚਿੱਟੀ ਗੇਂਦ ਦੇ ਮਾਹਿਰ ਵਜੋਂ ਹੋਈ ਹੈ। ਇਸ ਤੋਂ ਇਲਾਵਾ ਆਰੋਨ ਫਿੰਚ ਨੇ ਆਸਟ੍ਰੇਲੀਆ ਲਈ 145 ਵਨਡੇ ਅਤੇ 92 ਟੀ-20 ਮੈਚ ਖੇਡੇ ਹਨ।

-PTC News

Related Post