ਸਨਮਾਨ ’ਚ ਮਿਲਿਆ ਸੋਨੇ ਦਾ ਕੈਂਠਾ ਭਾਈ ਲੌਂਗੋਵਾਲ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਭੇਟ

By  Shanker Badra July 23rd 2018 06:19 PM

ਸਨਮਾਨ ’ਚ ਮਿਲਿਆ ਸੋਨੇ ਦਾ ਕੈਂਠਾ ਭਾਈ ਲੌਂਗੋਵਾਲ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਭੇਟ:ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਅੱਜ ਗੁਰੂ ਕੀ ਵਡਾਲੀ ਸਥਿਤ ਢਾਡੀ/ਕਵੀਸ਼ਰ ਗੁਰਮਤਿ ਕਾਲਜ ਦੇ ਉਦਘਾਟਨ ਸਮੇਂ ਢਾਡੀ ਸਭਾ ਦੇ ਪ੍ਰਧਾਨ ਗਿਆਨੀ ਬਲਦੇਵ ਸਿੰਘ ਐਮ.ਏ. ਸਮੇਤ ਢਾਡੀ ਜਥਿਆਂ ਨੇ ਸੋਨੇ ਦੇ ਕੈਂਠੇ ਨਾਲ ਸਨਮਾਨਿਤ ਕੀਤਾ।ਢਾਡੀ ਸ਼੍ਰੇਣੀ ਵੱਲੋਂ ਸਨਮਾਨ ਵਿਚ ਮਿਲੇ ਕੈਂਠੇ ਨੂੰ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਪ੍ਰਵਾਨ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੂੰ ਦਿੰਦਿਆਂ ਕਿਹਾ ਕਿ ਇਸ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਸੁਸ਼ੋਭਿਤ ਕਰ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿ ਢਾਡੀ/ਕਵੀਸ਼ਰਾਂ ਵੱਲੋਂ ਦਿੱਤੇ ਗਏ ਸਨਮਾਨ ਲਈ ਉਹ ਧੰਨਵਾਦੀ ਹਨ।

ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸਮਾਗਮ ਦੌਰਾਨ ਢਾਡੀ ਜਥਿਆਂ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੂੰ ਦਿੱਤਾ ਗਿਆ ਸੋਨੇ ਦਾ ਕੈਂਠਾ ਕੇਂਦਰੀ ਸਿੱਖ ਅਜਾਇਬ ਘਰ ਵਿਚ ਰੱਖਣ ਲਈ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਨੂੰ ਦੇ ਦਿੱਤਾ ਗਿਆ ਹੈ।ਉਨ੍ਹਾਂ ਭਾਈ ਲੌਂਗੋਵਾਲ ਦੇ ਇਸ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਇਹ ਫੈਸਲਾ ਢਾਡੀ ਸ਼੍ਰੇਣੀ ਲਈ ਸਦੀਵੀ ਤੌਰ ’ਤੇ ਇਤਿਹਾਸ ਦਾ ਹਿੱਸਾ ਬਣ ਸਕੇਗਾ।

-PTCNews

Related Post