ਬਰਨਾਲਾ 'ਚ ਗੁੰਡਾਗਰਦੀ ਦਾ ਨੰਗਾ-ਨਾਚ, ਨੌਜਵਾਨਾਂ ਨੇ ਆਟੋ ਚਾਲਕਾਂ 'ਤੇ ਕੀਤਾ ਜਾਨਲੇਵਾ ਹਮਲਾ

By  Jashan A January 12th 2020 02:33 PM

ਬਰਨਾਲਾ 'ਚ ਗੁੰਡਾਗਰਦੀ ਦਾ ਨੰਗਾ-ਨਾਚ, ਨੌਜਵਾਨਾਂ ਨੇ ਆਟੋ ਚਾਲਕਾਂ 'ਤੇ ਕੀਤਾ ਜਾਨਲੇਵਾ ਹਮਲਾ,ਬਰਨਾਲਾ: ਬਰਨਾਲਾ ਦੇ ਧਨੌਲਾ ਰੋਡ 'ਤੇ ਉਸ ਸਮੇਂ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ, ਜਦੋਂ ਕਾਰ ਸਵਾਰ ਕਈ ਨੌਜਵਾਨਾਂ ਨੇ 4 ਆਟੋ ਚਾਲਕਾਂ 'ਤੇ ਜਾਨਲੇਵਾ ਹਮਲਾ ਕੀਤਾ।

Barnala Attackਮਿਲੀ ਜਾਣਕਾਰੀ ਮੁਤਾਬਕ ਆਟੋ ਤੇ ਕਾਰ ਵਿਚਾਲੇ ਮਾਮੂਲੀ ਜਿਹੀ ਟੱਕਰ ਹੋਈ ਸੀ ਜਿਸ ਦਾ ਵੱਡਾ ਮੁੱਦਾ ਬਣਾਉਂਦਿਆਂ ਕਾਰ ਸਵਾਰ ਲੋਕਾਂ ਨੇ ਆਟੋ ਚਾਲਕਾਂ 'ਤੇ ਤੇਜਧਾਰ ਹਥਿਆਰਾਂ ਨਾਲ਼ ਹਮਲਾ ਕਰ ਦਿੱਤਾ।

ਹੋਰ ਪੜ੍ਹੋ: ਗੁਰਦਾਸਪੁਰ 'ਚ ਵੱਡੀ ਵਾਰਦਾਤ, ਮਾਂ 'ਤੇ ਹਮਲਾ ਕਰ ਕੇ ਅਗਵਾ ਕੀਤੇ ਦੋ ਬੱਚੇ

Barnala Attackਇਸ ਵਾਰਦਾਤ 'ਚ 2 ਵਿਅਕਤੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨਾਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਮੌਕੇ 'ਤੇ ਪੁੱਜ ਤਫ਼ਤੀਸ਼ ਕਰ ਰਹੀ ਹੈ ਤੇ ਕਾਰ ਟਰੇਸ ਕਰਨ ਦਾ ਦਾਅਵਾ ਕਰਦਿਆਂ ਜਲਦ ਤੋਂ ਜਲਦ ਕਾਰਵਾਈ ਕਰਨ ਦੀ ਗੱਲ ਕਹਿ ਰਹੀ ਹੈ।

ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ:

-PTC News

Related Post