ਇਸ IG ਨੇ ਲੋਕਾਂ ਨਾਲ ਮਾਰੀ ਕਰੋੜਾਂ ਦੀ ਠੱਗੀ , ਖੋਲ੍ਹਿਆ ਗੁਪਤ ਭੇਦ

By  Shanker Badra June 22nd 2019 04:22 PM

ਇਸ IG ਨੇ ਲੋਕਾਂ ਨਾਲ ਮਾਰੀ ਕਰੋੜਾਂ ਦੀ ਠੱਗੀ , ਖੋਲ੍ਹਿਆ ਗੁਪਤ ਭੇਦ:ਬਠਿੰਡਾ : ਬਠਿੰਡਾ ਪੁਲਿਸ ਨੇ ਅੱਜ ਇੱਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ , ਜੋ ਆਪਣੇ ਆਪ ਨੂੰ ਨਕਲੀ ਆਈ.ਜੀ. ਵਿਜੀਲੈਂਸ ਦੱਸ ਕੇ ਲੋਕਾਂ ਨਾਲ ਠੱਗੀ ਮਾਰਦਾ ਸੀ। ਇਹ ਵਿਅਕਤੀ ਇੱਕ ਮਨੁੱਖੀ ਅਧਿਕਾਰ ਸੰਸਥਾ ਦਾ ਮੈਂਬਰ ਵੀ ਬਣਿਆ ਹੋਇਆ ਹੈ ਅਤੇ ਹੁਣ ਤੱਕ ਇਹ ਵਿਅਕਤੀ ਕਈ ਲੋਕਾਂ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਚੁੱਕਾ ਹੈ।

Bathinda Police Fake IG Amarinder Singh Arrested
ਇਸ IG ਨੇ ਲੋਕਾਂ ਨਾਲ ਮਾਰੀ ਕਰੋੜਾਂ ਦੀ ਠੱਗੀ , ਖੋਲ੍ਹਿਆ ਗੁਪਤ ਭੇਦ

ਮਿਲੀ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਅਮਰਿੰਦਰ ਸਿੰਘ ਪੰਜਾਬ ਪੁਲਿਸ ਦਾ ਨਕਲੀ ਆਈ.ਜੀ. ਹੈ।ਇਹ ਵਿਅਕਤੀ ਆਪਣੇ ਆਪ ਨੂੰ ਆਈ.ਜੀ. ਵਿਜੀਲੈਂਸ ਕਹਿ ਕੇ ਲੋਕਾਂ ਨਾਲ ਠੱਗੀਆਂ ਮਾਰਦਾ ਸੀ , ਜੋ ਇੱਕ ਮਨੁੱਖੀ ਅਧਿਕਾਰ ਸੰਸਥਾ ਦਾ ਮੈਬਰ ਵੀ ਬਣਿਆ ਹੋਇਆ ਹੈ।

Bathinda Police Fake IG Amarinder Singh Arrested
ਇਸ IG ਨੇ ਲੋਕਾਂ ਨਾਲ ਮਾਰੀ ਕਰੋੜਾਂ ਦੀ ਠੱਗੀ , ਖੋਲ੍ਹਿਆ ਗੁਪਤ ਭੇਦ

ਇਹ ਵਿਅਕਤੀ ਭੋਲੇ -ਭਾਲੇ ਲੋਕਾਂ ਨੂੰ ਆਪਣੇ ਆਪ ਨੂੰ ਆਈ ਵਿਜੀਲੈਂਸ ਸ਼ਿਵ ਕੁਮਾਰ ਦੱਸ ਕੇ ਪੈਸੇ ਵਸੂਲ ਕਰਦਾ ਸੀ ,ਇਸ 'ਤੇ ਮਾਮਲਾ ਦਰਜ ਕਰਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ।

 Bathinda Police Fake IG Amarinder Singh Arrested
ਇਸ IG ਨੇ ਲੋਕਾਂ ਨਾਲ ਮਾਰੀ ਕਰੋੜਾਂ ਦੀ ਠੱਗੀ , ਖੋਲ੍ਹਿਆ ਗੁਪਤ ਭੇਦ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਚੰਡੀਗੜ੍ਹ ‘ਚ ਸਰੋਂ ਦੇ ਤੇਲ ਵਾਲੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ , ਲੱਖਾਂ ਦਾ ਹੋਇਆ ਨੁਕਸਾਨ

ਇਸਦੀ ਠੱਗੀ ਦਾ ਸ਼ਿਕਾਰ ਹੋਏ ਇੱਕ ਨੌਜਵਾਨ ਨੇ ਦੱਸਿਆ ਕਿ ਇਹ ਲੰਬੇ ਸਮੇਂ ਤੋਂ ਲੋਕਾਂ ਨੂੰ ਠੱਗਦਾ ਆ ਰਿਹਾ ਸੀ ਅਤੇ ਸੈਂਕੜੇ ਹੀ ਲੋਕ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਨ। ਹੁਣ ਤੱਕ ਇਹ ਕਰੋੜਾਂ ਰੁਪਏ ਦੀ ਠੱਗੀ ਮਾਰ ਚੁੱਕਿਆ ਹੈ ਅਤੇ ਇਸ 'ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਹੁਣ ਪੁਲਿਸ ਇਸ ਨਕਲੀ ਆਈ.ਜੀ. ਦਾ ਰਿਮਾਂਡ ਲੈ ਸਕਦੀ ਹੈ।

-PTCNews

Related Post