ਰਾਮ ਰਹੀਮ ਦੀ ਰਾਹ 'ਤੇ ਤੁਰਿਆ ਬਾਬਾ ਸਵਾਮੀ ਓਮ, ਦਿੱਤਾ ਇਹ ਬਿਆਨ! 

By  Joshi November 6th 2017 01:45 PM -- Updated: November 6th 2017 02:41 PM

dhinchak pooja om swami: ਕੋਈ ਬਹੁਤ ਸਮਾਂ ਨਹੀਂ ਹੋਇਆ ਜਦੋਂ ਰਾਮ ਰਹੀਮ ਦੁਨੀਆਂ ਦੇ ਤਮਾਮ ਦਿੱਗਜਾਂ ਦੀ ਕਾਮਯਾਬੀ ਅਤੇ ਮਿਹਨਤ ਦਾ ਸਿਹਰਾ ਆਪਣੇ ਸਿਰ ਬੰਨ੍ਹਦਾ ਸੀ। ਵਿਰਾਟ ਕੋਹਲੀ ਤੋਂ ਲੈ ਕੇ ਨਾਸਾ ਤੱਕ ਨੂੰ ਆਪਣੇ ਗਿਆਨ ਨਾਲ ਸੇਧ ਦੇਣ ਦਾ ਦਾਅਵਾ ਕਰਨਾ ਵਾਲਾ ਰਾਮ ਰਹੀਮ ਫਿਲਹਾਲ ਤਾਂ ਜੇਲ੍ਹ 'ਚ ਬਲਾਤਕਾਰ ਦੇ ਮਾਮਲੇ 'ਚ ਸਜ਼ਾ ਕੱਟ ਰਿਹਾ ਹੈ ਪਰ ਲੱਗਦਾ ਹੈ ਕਿ ਉਹਨਾਂ ਰਾਹਾਂ 'ਤੇ ਬਾਬਾ ਸਵਾਮੀ ਓਮ ਨੇ ਤੁਰਨ ਦਾ ਫੈਸਲਾ ਕਰ ਲਿਆ ਹੈ।

behind success of dhinchak pooja om swami is the reason ਸਾਨੂੰ ਸਭ ਨੂੰ ਪਤਾ ਹੈ ਕਿ ਬਿੱਗ ਬਾਸ 'ਚ ਐਂਟਰੀ ਤੋਂ ਲੈ ਕੇ ਇਲੇਮੀਨੇਸ਼ਨ ਤੱਕ ਢਿੰਚੈਕ ਪੂਜਾ ਚਰਚਾ 'ਚ ਰਹੀ ਸੀ। ਪਰ, ਹੁਣ ਉਸਨੂੰ ਲੈ ਕੇ ਬਾਬਾ ਸਵਾਮੀ ਓਮ ਨੇ ਇਕ ਨਵਾਂ ਖੁਲਾਸਾ ਕੀਤਾ ਹੈ ਜੋ ਸੁਣ ਕੇ ਸ਼ਾਇਦ ਤੁਹਾਨੂੰ ਹੈਰਾਨੀ ਹੋਵੇਗੀ।

behind success of dhinchak pooja om swami is the reason ਬਾਬਾ ਦੇ ਅਨੁਸਾਰ ਪੂਜਾ ਦੇ ਫੇਮਸ ਗਾਣੇ 'ਸੈਲਫੀ ਮੈਨੇ ਲੇ ਲੀ ਆਜ' ਦੇ ਬੋਲ ਸਵਾਮੀ ਵੱਲੋਂ ਲਿਖੇ ਗਏ ਹਨ ਅਤੇ ਇਹ "ਜਾਣਕਾਰੀ" ਉਹਨਾਂ ਨੇ ਇਕ ਨਿੱਜੀ ਚੈਨਲ ਨੂੰ ਇੰਟਰਵਿਊ ਦੌਰਾਨ ਦਿੱਤੀ ਹੈ। ਬਾਬਾ ਅਨੁਸਾਰ ਪੂਜਾ ਉਹਨਾਂ ਕੋਲ ਹਮੇਸ਼ਾ ਆਸ਼ੀਰਵਾਦ ਲੈਣ ਆਉਂਦੀ ਸੀ ਕਿਉਂਕਿ ਉਹ ਸਟਾਰ ਤਾਂ ਬਣਨਾ ਚਾਹੁੰਦੀ ਸੀ ਪਰ ਉਸ ਨੂੰ ਕਾਮਯਾਬੀ ਨਹੀਂ ਮਿਲ ਰਹੀ ਸੀ।

dhinchak pooja om swami: ਫਿਰ ਬਾਬਾ ਨੇ ਢਿੰਚੈਕ ਪੂਜਾ ਦੇ ਲਈ ਗਾਣਾ ਲਿਖਿਆ ਅਤੇ ਉਸਨੂੰ ਆਪਣਾ "ਆਸ਼ੀਰਵਾਦ" ਦਿੱਤਾ ਜਿਸ ਨਾਲ ਪੂਜਾ ਦਾ ਗਾਣਾ ਜਬਦਸਤ ਹਿੱਟ ਹੋ ਗਿਆ। ਉਹਨਾਂ ਕਿਹਾ ਕਿ ਮੇਰੇ ਆਸ਼ੀਰਵਾਦ ਨਾਲ ਹੀ ਪੂਜਾ ਬਿੱਗ ਬੌਸ ਦੇ ਘਰ ਤਕ ਪਹੁੰਚ ਗਈ ਹੈ।

behind success of dhinchak pooja om swami is the reason ਜੇਕਰ ਖਬਰਾਂ ਦੀ ਮੰਨ੍ਹੀਏ ਤਾਂ ਸਵਾਮੀ ਓਮ ਕਹਿੰਦੇ ਹਨ ਕਿ ਢਿੰਚੈਕ ਪੂਜਾ ਮੇਰੇ ਕੋਲ ਆਈ ਸੀ ਕਿਉਂਕਿ ਉਸ ਨੂੰ ਪਤਾ ਹੈ ਮੈਂ ਬਹੁਤ ਵੱਡਾ ਤਾਂਤਰਿਕ ਹਾਂ। ਉਹ ਸੁਪਰਹਿੱਟ ਹੋਣਾ ਚਾਹੁੰਦੀ ਸੀ ਜਿਸ ਕਾਰਨ ਉਹ ਮੇਰੇ ਕੋਲ ਆਈ ਸੀ। ਕਿਉਂਕਿ ਉਹ ਮੇਰੇ ਨਾਲ ਸੈਲਫੀ ਲੈ ਰਹੀ ਸੀ ਇਸ ਲਈ ਮੈਂ ਮੌਕੇ 'ਤੇ ਹੀ ਉਸਨੂੰ ਸੈਲਫੀ ਮੈਨੇ ਲੇ ਲੀ ਆਜ ਲਿਖ ਕੇ ਦੇ ਦਿੱਤਾ ਜਿਸ ਨਾਲ ਉਹ ਕਾਫੀ ਮਸ਼ਹੂਰ ਹੋ ਗਈ ਸੀ।

ਸਿਰਫ ਪੂਜਾ ਹੀ ਕਿਉਂ ਬਾਬਾ ਅਨੁਸਾਰ ਸਪਨਾ ਚੌਧਰੀ, ਢਿੰਚੈਕ ਪੂਜਾ ਅਤੇ ਸ਼ਿਵਾਨੀ ਦੁਰਗਾ ਉਨ੍ਹਾਂ ਦੀਆਂ ਧੀਆਂ ਵਰਗੀਆਂ ਹਨ।

dhinchak pooja om swami: ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਸੀਜ਼ਨ 'ਚ ਬਾਬਾ ਨੂੰ ਬਦਤਮੀਜ਼ੀ ਭਰੇ ਵਿਵਹਾਰ ਕਾਰਨ ਘਰ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਕਈ ਵਾਰ ਕਈ ਸਾਰਵਜਨਿਕ ਜਗ੍ਹਾਵਾਂ 'ਤੇ ਉਹਨਾਂ ਦੀ ਪਿਟਾਈ ਹੋ ਚੁੱਕੀ ਹੈ, ਜਿਹਨਾਂ 'ਚੋ ਮਹਿਲਾਵਾਂ ਵੱਲੋਂ ਪਏ ਥੱਪੜ ਵੀ ਸ਼ਾਮਿਲ ਹਨ।

—PTC News

Related Post