ਰਾਮ ਰਹੀਮ ਦੀ ਰਾਹ 'ਤੇ ਤੁਰਿਆ ਬਾਬਾ ਸਵਾਮੀ ਓਮ, ਦਿੱਤਾ ਇਹ ਬਿਆਨ!
dhinchak pooja om swami: ਕੋਈ ਬਹੁਤ ਸਮਾਂ ਨਹੀਂ ਹੋਇਆ ਜਦੋਂ ਰਾਮ ਰਹੀਮ ਦੁਨੀਆਂ ਦੇ ਤਮਾਮ ਦਿੱਗਜਾਂ ਦੀ ਕਾਮਯਾਬੀ ਅਤੇ ਮਿਹਨਤ ਦਾ ਸਿਹਰਾ ਆਪਣੇ ਸਿਰ ਬੰਨ੍ਹਦਾ ਸੀ। ਵਿਰਾਟ ਕੋਹਲੀ ਤੋਂ ਲੈ ਕੇ ਨਾਸਾ ਤੱਕ ਨੂੰ ਆਪਣੇ ਗਿਆਨ ਨਾਲ ਸੇਧ ਦੇਣ ਦਾ ਦਾਅਵਾ ਕਰਨਾ ਵਾਲਾ ਰਾਮ ਰਹੀਮ ਫਿਲਹਾਲ ਤਾਂ ਜੇਲ੍ਹ 'ਚ ਬਲਾਤਕਾਰ ਦੇ ਮਾਮਲੇ 'ਚ ਸਜ਼ਾ ਕੱਟ ਰਿਹਾ ਹੈ ਪਰ ਲੱਗਦਾ ਹੈ ਕਿ ਉਹਨਾਂ ਰਾਹਾਂ 'ਤੇ ਬਾਬਾ ਸਵਾਮੀ ਓਮ ਨੇ ਤੁਰਨ ਦਾ ਫੈਸਲਾ ਕਰ ਲਿਆ ਹੈ। ਸਾਨੂੰ ਸਭ ਨੂੰ ਪਤਾ ਹੈ ਕਿ ਬਿੱਗ ਬਾਸ 'ਚ ਐਂਟਰੀ ਤੋਂ ਲੈ ਕੇ ਇਲੇਮੀਨੇਸ਼ਨ ਤੱਕ ਢਿੰਚੈਕ ਪੂਜਾ ਚਰਚਾ 'ਚ ਰਹੀ ਸੀ। ਪਰ, ਹੁਣ ਉਸਨੂੰ ਲੈ ਕੇ ਬਾਬਾ ਸਵਾਮੀ ਓਮ ਨੇ ਇਕ ਨਵਾਂ ਖੁਲਾਸਾ ਕੀਤਾ ਹੈ ਜੋ ਸੁਣ ਕੇ ਸ਼ਾਇਦ ਤੁਹਾਨੂੰ ਹੈਰਾਨੀ ਹੋਵੇਗੀ। ਬਾਬਾ ਦੇ ਅਨੁਸਾਰ ਪੂਜਾ ਦੇ ਫੇਮਸ ਗਾਣੇ 'ਸੈਲਫੀ ਮੈਨੇ ਲੇ ਲੀ ਆਜ' ਦੇ ਬੋਲ ਸਵਾਮੀ ਵੱਲੋਂ ਲਿਖੇ ਗਏ ਹਨ ਅਤੇ ਇਹ "ਜਾਣਕਾਰੀ" ਉਹਨਾਂ ਨੇ ਇਕ ਨਿੱਜੀ ਚੈਨਲ ਨੂੰ ਇੰਟਰਵਿਊ ਦੌਰਾਨ ਦਿੱਤੀ ਹੈ। ਬਾਬਾ ਅਨੁਸਾਰ ਪੂਜਾ ਉਹਨਾਂ ਕੋਲ ਹਮੇਸ਼ਾ ਆਸ਼ੀਰਵਾਦ ਲੈਣ ਆਉਂਦੀ ਸੀ ਕਿਉਂਕਿ ਉਹ ਸਟਾਰ ਤਾਂ ਬਣਨਾ ਚਾਹੁੰਦੀ ਸੀ ਪਰ ਉਸ ਨੂੰ ਕਾਮਯਾਬੀ ਨਹੀਂ ਮਿਲ ਰਹੀ ਸੀ। dhinchak pooja om swami: ਫਿਰ ਬਾਬਾ ਨੇ ਢਿੰਚੈਕ ਪੂਜਾ ਦੇ ਲਈ ਗਾਣਾ ਲਿਖਿਆ ਅਤੇ ਉਸਨੂੰ ਆਪਣਾ "ਆਸ਼ੀਰਵਾਦ" ਦਿੱਤਾ ਜਿਸ ਨਾਲ ਪੂਜਾ ਦਾ ਗਾਣਾ ਜਬਦਸਤ ਹਿੱਟ ਹੋ ਗਿਆ। ਉਹਨਾਂ ਕਿਹਾ ਕਿ ਮੇਰੇ ਆਸ਼ੀਰਵਾਦ ਨਾਲ ਹੀ ਪੂਜਾ ਬਿੱਗ ਬੌਸ ਦੇ ਘਰ ਤਕ ਪਹੁੰਚ ਗਈ ਹੈ। ਜੇਕਰ ਖਬਰਾਂ ਦੀ ਮੰਨ੍ਹੀਏ ਤਾਂ ਸਵਾਮੀ ਓਮ ਕਹਿੰਦੇ ਹਨ ਕਿ ਢਿੰਚੈਕ ਪੂਜਾ ਮੇਰੇ ਕੋਲ ਆਈ ਸੀ ਕਿਉਂਕਿ ਉਸ ਨੂੰ ਪਤਾ ਹੈ ਮੈਂ ਬਹੁਤ ਵੱਡਾ ਤਾਂਤਰਿਕ ਹਾਂ। ਉਹ ਸੁਪਰਹਿੱਟ ਹੋਣਾ ਚਾਹੁੰਦੀ ਸੀ ਜਿਸ ਕਾਰਨ ਉਹ ਮੇਰੇ ਕੋਲ ਆਈ ਸੀ। ਕਿਉਂਕਿ ਉਹ ਮੇਰੇ ਨਾਲ ਸੈਲਫੀ ਲੈ ਰਹੀ ਸੀ ਇਸ ਲਈ ਮੈਂ ਮੌਕੇ 'ਤੇ ਹੀ ਉਸਨੂੰ ਸੈਲਫੀ ਮੈਨੇ ਲੇ ਲੀ ਆਜ ਲਿਖ ਕੇ ਦੇ ਦਿੱਤਾ ਜਿਸ ਨਾਲ ਉਹ ਕਾਫੀ ਮਸ਼ਹੂਰ ਹੋ ਗਈ ਸੀ। ਸਿਰਫ ਪੂਜਾ ਹੀ ਕਿਉਂ ਬਾਬਾ ਅਨੁਸਾਰ ਸਪਨਾ ਚੌਧਰੀ, ਢਿੰਚੈਕ ਪੂਜਾ ਅਤੇ ਸ਼ਿਵਾਨੀ ਦੁਰਗਾ ਉਨ੍ਹਾਂ ਦੀਆਂ ਧੀਆਂ ਵਰਗੀਆਂ ਹਨ। dhinchak pooja om swami: ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਸੀਜ਼ਨ 'ਚ ਬਾਬਾ ਨੂੰ ਬਦਤਮੀਜ਼ੀ ਭਰੇ ਵਿਵਹਾਰ ਕਾਰਨ ਘਰ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਕਈ ਵਾਰ ਕਈ ਸਾਰਵਜਨਿਕ ਜਗ੍ਹਾਵਾਂ 'ਤੇ ਉਹਨਾਂ ਦੀ ਪਿਟਾਈ ਹੋ ਚੁੱਕੀ ਹੈ, ਜਿਹਨਾਂ 'ਚੋ ਮਹਿਲਾਵਾਂ ਵੱਲੋਂ ਪਏ ਥੱਪੜ ਵੀ ਸ਼ਾਮਿਲ ਹਨ। —PTC News