ਭਗਤਾ ਭਾਈ ਵਿਚ ਗਊਸ਼ਾਲਾ ਦਾ ਡਿੱਗਿਆ ਲੈਂਟਰ , ਸੈਂਕੜੇ ਗਊਆਂ ਹੇਠਾਂ ਦੱਬੀਆਂ

By  Shanker Badra July 16th 2019 12:02 PM

ਭਗਤਾ ਭਾਈ ਵਿਚ ਗਊਸ਼ਾਲਾ ਦਾ ਡਿੱਗਿਆ ਲੈਂਟਰ , ਸੈਂਕੜੇ ਗਊਆਂ ਹੇਠਾਂ ਦੱਬੀਆਂ :ਭਗਤਾ ਭਾਈਕਾ : ਮਾਨਸੂਨ ਦੇ ਚੱਲਦਿਆਂ ਉੱਤਰੀ ਭਾਰਤ ਸਮੇਤ ਪੰਜਾਬ ਦੇ ਕਈ ਇਲਾਕਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਜ਼ਬਰਦਸਤ ਬਾਰਸ਼ ਹੋ ਰਹੀ ਹੈ। ਇਸ ਬਾਰਸ਼ ਤੋਂ ਬਾਅਦ ਤਾਪਮਾਨ ਵਿੱਚ ਵੀ ਕਮੀ ਆਈ ਹੈ। ਪੰਜਾਬ ‘ਚ ਪਏ ਭਾਰੀ ਮੀਂਹ ਕਾਰਨ ਜਨ-ਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਇਸ ਮੀਂਹ ਦੇ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ , ਓਥੇ ਹੀ ਲੋਕਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ।

Bhagta Bhai Gaushala Fall lenter
ਭਗਤਾ ਭਾਈ ਵਿਚ ਗਊਸ਼ਾਲਾ ਦਾ ਡਿੱਗਿਆ ਲੈਂਟਰ , ਸੈਂਕੜੇ ਗਊਆਂ ਹੇਠਾਂ ਦੱਬੀਆਂ

ਭਗਤਾ ਭਾਈ ਵਿਖੇ ਤੇਜ਼ ਬਾਰਿਸ਼ ਕਾਰਨ ਗਊਸਾਲਾ ਦਾ ਲੈਂਟਰ ਡਿੱਗਣ ਕਾਰਨ ਸੈਂਕੜੇ ਗਊਆਂ ਥੱਲੇ ਦੱਬੀਆਂ ਗਈਆ ਹਨ। ਇਸ ਦੌਰਾਨ ਵੱਡੀ ਗਿਣਤੀ ਵਿਚ ਸੰਗਤਾਂ ਬਚਾਅ ਕਾਰਜਾਂ ਵਿਚ ਲੱਗੀਆ ਹੋਈਆਂ ਹਨ। ਤੇਜ਼ ਬਾਰਿਸ਼ ਵਿਚ ਵੀ ਵੱਡੀ ਗਿਣਤੀ ਵਿਚ ਲੋਕ ਗਊਸ਼ਾਲਾ ਪਹੁੰਚ ਰਹੇ ਹਨ।

Bhagta Bhai Gaushala Fall lenter
ਭਗਤਾ ਭਾਈ ਵਿਚ ਗਊਸ਼ਾਲਾ ਦਾ ਡਿੱਗਿਆ ਲੈਂਟਰ , ਸੈਂਕੜੇ ਗਊਆਂ ਹੇਠਾਂ ਦੱਬੀਆਂ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸਰਹੱਦ ਲੰਘ ਕੇ ਭਾਰਤ ਦਾਖਲ ਹੁੰਦਾ ਪਾਕਿਸਤਾਨੀ ਵਿਅਕਤੀ ਬੀਐੱਸਐੱਫ ਨੇ ਕੀਤਾ ਕਾਬੂ , ਪਾਕਿਸਤਾਨੀ ਕਰੰਸੀ ਬਰਾਮਦ

ਇਸ ਦੌਰਾਨ ਗਊਸ਼ਾਲਾ ਕਮੇਟੀ ਭਗਤਾ ਦੇ ਪ੍ਰਧਾਨ ਜਰਨੈਲ ਸਿੰਘ ਭਗਤਾ ਨੇ ਦੱਸਿਆ ਕਿ ਕਰੀਬ 200 ਫੁੱਟ ਲੰਮਾ ਅਤੇ 60 ਫੁੱਟ ਚੋੜਾ ਲੈਂਟਰ ਡਿੱਗਿਆ ਹੈ।ਉਨ੍ਹਾ ਦੱਸਿਆ ਕੁਝ ਗਾਵਾਂ ਦੂਸਰੇ ਪਾਸੇ ਭੱਜਣ ਕਾਰਨ ਬਚ ਗਈਆ ਅਤੇ ਕੁਝ ਡਿੱਗੇ ਲੈਂਟਰ ਥੱਲੇ ਆ ਗਈਆਂ ਹਨ। ਇਸ ਘਟਨਾ ਕਾਰਨ ਕਿੰਨੀਆ ਕੁ ਗਾਵਾਂ ਮੌਤ ਦੇ ਮੂੰਹ ਵਿਚ ਗਈਆਂ ਹਨ, ਇਸ ਬਾਰੇ ਕੋਈ ਠੋਸ ਜਾਣਕਾਰੀ ਮਿਲ ਰਹੀ।

-PTCNews

Related Post