ਅਮਰੀਕੀ ਸੈਨੇਟ ਵੱਲੋਂ ਸਿੱਖਾਂ ਲਈ ਸ਼ਲਾਘਾ ਮਤੇ ਦਾ ਭਾਈ ਲੌਂਗੋਵਾਲ ਨੇ ਕੀਤਾ ਸਵਾਗਤ

By  Jashan A November 18th 2019 04:37 PM

ਅਮਰੀਕੀ ਸੈਨੇਟ ਵੱਲੋਂ ਸਿੱਖਾਂ ਲਈ ਸ਼ਲਾਘਾ ਮਤੇ ਦਾ ਭਾਈ ਲੌਂਗੋਵਾਲ ਨੇ ਕੀਤਾ ਸਵਾਗਤ,ਅੰਮ੍ਰਿਤਸਰ: ਅਮਰੀਕੀ ਸੈਨੇਟ ਵੱਲੋਂ ਸਿੱਖਾਂ ਸਬੰਧੀ ਸ਼ਲਾਘਾ ਮਤਾ ਪਾਸ ਕਰਨ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵਾਗਤ ਕੀਤਾ ਹੈ। ਦੱਸਣਯੋਗ ਹੈ ਕਿ ਅਮਰੀਕਾ ਦੀ ਸੰਸਦ ਦੇ ਉਪਰਲੇ ਸਦਨ ਸੈਨੇਟ ਵਿਚ ਸਿੱਖਾਂ ਦੇ ਸਨਮਾਨ ’ਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਹੈ।

ਇਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਇਤਿਹਾਸਕ, ਸੱਭਿਆਚਾਰਕ ਤੇ ਧਾਰਮਿਕ ਮਹੱਤਵ ਨੂੰ ਵੀ ਵਿਸ਼ੇਸ਼ ਤੌਰ ’ਤੇ ਦਰਸਾਇਆ ਗਿਆ ਹੈ। ਮਤੇ ਰਾਹੀਂ 7 ਸਿੱਖਾਂ ਦੇ ਯੋਗਦਾਨ ਨੂੰ ਵੀ ਸਲਾਹਿਆ ਗਿਆ। ਇਹ ਮਤਾ ਵੀਰਵਾਰ ਨੂੰ ਪਾਸ ਕੀਤਾ ਗਿਆ ਸੀ।

ਹੋਰ ਪੜ੍ਹੋ: ਸ਼ਾਹਕੋਟ ਪੁਲਿਸ ਨੇ ਕਰੋੜਾਂ ਦੀ ਹੈਰੋਇਨ ਸਮੇਤ 1 ਨਸ਼ਾ ਤਸਕਰ ਨੂੰ ਕੀਤਾ ਕਾਬੂ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਿੱਖ ਪੂਰੇ ਵਿਸ਼ਵ ਵਿਚ ਆਪਣੀ ਮਿਹਨਤ ਤੇ ਲਿਆਕਤ ਨਾਲ ਉੱਚ ਬੁਲੰਦੀਆਂ ਛੂਹ ਰਹੇ ਹਨ। ਇਹ ਆਪਣੇ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਅਤੇ ਸਿੱਖ ਰਹਿਣੀ ਅਨੁਸਾਰ ਹਰ ਇਕ ਨਾਲ ਮਿਲਵਰਤਨ ਰੱਖਦੇ ਹਨ। ਅੱਜ ਕਈ ਵਿਕਸਤ ਦੇਸ਼ਾਂ ਅੰਦਰ ਸਿੱਖ ਸਰਕਾਰਾਂ ਦਾ ਹਿੱਸਾ ਹੋਣ ਦੇ ਨਾਲ-ਨਾਲ ਵੱਖ-ਵੱਖ ਉੱਚ ਅਹੁਦਿਆਂ ਤੱਕ ਪਹੁੰਚੇ ਹੋਏ ਹਨ।

ਵਿਦੇਸ਼ਾਂ ਅੰਦਰ ਕਾਰੋਬਾਰੀ ਸਿੱਖਾਂ ਦੀ ਵੀ ਸੂਚੀ ਬੇਅੰਤ ਲੰਮੀ ਹੈ। ਸੇਵਾ, ਸਿਮਰਨ ਦੀ ਪ੍ਰੰਪਰਾ ਦੇ ਵਾਰਸ ਸਿੱਖ ਹਰ ਮੁਸ਼ਕਲ ਘੜੀ ਮਨੁੱਖਤਾ ਦੀ ਮੱਦਦ ਵਿਚ ਅੱਗੇ ਰਹੇ। ਅਮਰੀਕਾ ਵੱਲੋਂ ਸਿੱਖਾਂ ਦੇ ਯੋਗਦਾਨ ਦੀ ਸ਼ਲਾਘਾ ਕਰਨੀ ਗੁਰੂ ਸਾਹਿਬ ਜੀ ਦੀ ਸ਼ਾਨਾਮੱਤੀ ਵਿਰਾਸਤ ਤੇ ਵਿਚਾਰਧਾਰਾ ਦਾ ਸਤਿਕਾਰ ਹੈ।

-PTC News

 

Related Post