ਮੁੱਖ ਖਬਰਾਂ

ਸ਼ਾਹਕੋਟ ਪੁਲਿਸ ਨੇ ਕਰੋੜਾਂ ਦੀ ਹੈਰੋਇਨ ਸਮੇਤ 1 ਨਸ਼ਾ ਤਸਕਰ ਨੂੰ ਕੀਤਾ ਕਾਬੂ

By Jashan A -- November 08, 2019 8:03 am

ਸ਼ਾਹਕੋਟ ਪੁਲਿਸ ਨੇ ਕਰੋੜਾਂ ਦੀ ਹੈਰੋਇਨ ਸਮੇਤ 1 ਨਸ਼ਾ ਤਸਕਰ ਨੂੰ ਕੀਤਾ ਕਾਬੂ,ਸ਼ਾਹਕੋਟ: ਸ਼ਾਹਕੋਟ ਪੁਲਿਸ ਨੇ ਢਾਈ ਕਰੋੜ ਦੀ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਪਾਰਟੀ ਨੇ ਬਿੱਲੀ ਚਹਾਰਮੀ ਪਿੰਡ ਨੇੜੇ ਨਾਕਾ ਲਗਾਇਆ ਹੋਇਆ ਸੀ।

Heroin ਉਨ੍ਹਾਂ ਨੂੰ ਮਲਸੀਆਂ ਚੌਕੀ ਇੰਚਾਰਜ ਪਾਸੋਂ ਸੂਚਨਾ ਮਿਲੀ ਕਿ ਇਕ ਸ਼ੱਕੀ ਵਿਅਕਤੀ ਨੂੰ ਰੋਕਿਆ ਗਿਆ ਹੈ। ਉਕਤ ਵਿਅਕਤੀ ਤੋਂ ਉਸ ਦਾ ਨਾਂ-ਪਤਾ ਪੁੱਛਿਆ ਗਿਆ, ਜਿਸ ਦੀ ਪਛਾਣ ਇਰਸ਼ਾਦ ਅਲੀ ਵਾਸੀ ਸਿਵਲ ਲਾਈਨ ਝਸੀ (ਉੱਤਰ ਪ੍ਰਦੇਸ਼) ਵਜੋਂ ਹੋਈ।

ਹੋਰ ਪੜ੍ਹੋ: ਵਿਪਨ ਸ਼ਰਮਾ ਕਤਲ ਕਾਂਡ ਮਾਮਲਾ: ਪੁਲਿਸ ਨੇ ਹਥਿਆਰਾਂ ਸਮੇਤ 2 ਹੋਰ ਗੈਂਗਸਟਰ ਦਬੋਚੇ

ਪੁਲਿਸ ਅਧਿਕਾਰੀਆਂ ਨੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਢਾਈ ਕਰੋੜ ਰੁਪਏ ਦੱਸੀ ਜਾ ਰਹੀ ਹੈ।

Arrestਪੁਲਿਸ ਵਲੋਂ ਤੁਰੰਤ ਇਰਸ਼ਾਦ ਅਲੀ ਨੂੰ ਗ੍ਰਿਫਤਾਰ ਕਰ ਕੇ ਉਸ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

-PTC News

  • Share