ਭਵਾਨੀਗੜ੍ਹ : ਪੁਲਿਸ ਨੇ 900 ਬੋਤਲਾਂ ਸ਼ਰਾਬ ਸਮੇਤ ਦੋ ਕਾਰ ਸਵਾਰ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

By  Shanker Badra March 30th 2019 11:48 AM -- Updated: March 30th 2019 11:49 AM

ਭਵਾਨੀਗੜ੍ਹ : ਪੁਲਿਸ ਨੇ 900 ਬੋਤਲਾਂ ਸ਼ਰਾਬ ਸਮੇਤ ਦੋ ਕਾਰ ਸਵਾਰ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ:ਭਵਾਨੀਗੜ੍ਹ : ਲੋਕ ਸਭਾ ਚੋਣਾਂ ਦੀ ਤਾਰੀਕ ਦਾ ਐਲਾਨ ਹੁੰਦਿਆਂ ਹੀ ਪੂਰੇ ਦੇਸ਼ ਵਿੱਚ ਚੋਣ ਜ਼ਾਬਤਾ ਲੱਗ ਗਿਆ ਹੈ।ਜਿਸ ਦੇ ਤਹਿਤ ਪੁਲਿਸ- ਪ੍ਰਸ਼ਾਸਨ ਕਾਫ਼ੀ ਸਰਗਰਮ ਹੋ ਗਿਆ ਹੈ।ਇਨ੍ਹਾਂ ਚੋਣਾਂ ਵਿੱਚ ਕੋਈ ਵੀ ਰਾਜਨੀਤਿਕ ਪਾਰਟੀ ਜਾਂ ਵਿਅਕਤੀ ਚੋਣਾਂ ਵਿੱਚ ਨਸ਼ਾ ਨਾ ਵੰਡ ਸਕੇ ,ਇਸ ਕਰਕੇ ਦੇਸ਼ ਭਰ ਵਿੱਚ ਜਗ੍ਹਾ -ਜਗ੍ਹਾ ਚੈਕਿੰਗ ਹੋ ਰਹੀ ਹੈ।ਜਿਸ ਦੇ ਚਲਦਿਆਂ ਭਵਾਨੀਗੜ੍ਹ ਦੀ ਪੁਲਿਸ ਨੇ 900 ਬੋਤਲਾਂ ਸ਼ਰਾਬ ਸਮੇਤ ਦੋ ਕਾਰ ਸਵਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

Bhawanigarh Police 900 bottles alcohol Including Two car rider Persons Arrested ਭਵਾਨੀਗੜ੍ਹ : ਪੁਲਿਸ ਨੇ 900 ਬੋਤਲਾਂ ਸ਼ਰਾਬ ਸਮੇਤ ਦੋ ਕਾਰ ਸਵਾਰ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹੇਮ ਰਾਜ ਸਿੰਘ ਉਰਫ ਹੇਮਾ ਵਾਸੀ ਨਾਗਰੀ ਅਤੇ ਯਾਦਵਿੰਦਰ ਸਿੰਘ ਉਰਫ ਯਾਦੂ ਵਾਸੀ ਸਿਹਾਲ ਦੋਵੇਂ ਮਿਲ ਕੇ ਹਰਿਆਣਾ ਤੋਂ ਸ਼ਰਾਬ ਲਿਆ ਕੇ ਵੇਚਣ ਦਾ ਧੰਦਾ ਕਰਦੇ ਹਨ ਅਤੇ ਉਹ ਅੱਜ ਵੀ ਹਰਿਆਣਾ ਤੋਂ ਸ਼ਰਾਬ ਲੈ ਕੇ ਆ ਰਹੇ ਹਨ।

Bhawanigarh Police 900 bottles alcohol Including Two car rider Persons Arrested ਭਵਾਨੀਗੜ੍ਹ : ਪੁਲਿਸ ਨੇ 900 ਬੋਤਲਾਂ ਸ਼ਰਾਬ ਸਮੇਤ ਦੋ ਕਾਰ ਸਵਾਰ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

ਇਸ ਤੋਂ ਬਾਅਦ ਭਵਾਨੀਗੜ੍ਹ ਦੀ ਪੁਲਿਸ ਨੇ ਪਿੰਡ ਬਲਿਆਲ ਨੂੰ ਜਾਣ ਵਾਲੀ ਸੜਕ 'ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ।ਇਸ ਦੌਰਾਨ ਬਲਿਆਲ ਪਾਸਿਓਂ ਆ ਰਹੀ ਇੱਕ ਸਕੌਡਾ ਗੱਡੀ ਦੀ ਸ਼ੱਕ ਦੇ ਅਧਾਰ 'ਤੇ ਤਲਾਸ਼ੀ ਲਈ ਗਈ ਤਾਂ ਗੱਡੀ ਵਿਚੋਂ 900 ਬੋਤਲਾਂ ਠੇਕਾ ਸ਼ਰਾਬ ਦੇਸੀ ਦੀਆਂ ਬਰਾਮਦ ਹੋਈਆਂ ਹਨ।

-PTCNews

Related Post