ਭਵਾਨੀਗੜ੍ਹ : ਪੁਲਿਸ ਨੇ 900 ਬੋਤਲਾਂ ਸ਼ਰਾਬ ਸਮੇਤ ਦੋ ਕਾਰ ਸਵਾਰ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ
ਭਵਾਨੀਗੜ੍ਹ : ਪੁਲਿਸ ਨੇ 900 ਬੋਤਲਾਂ ਸ਼ਰਾਬ ਸਮੇਤ ਦੋ ਕਾਰ ਸਵਾਰ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ:ਭਵਾਨੀਗੜ੍ਹ : ਲੋਕ ਸਭਾ ਚੋਣਾਂ ਦੀ ਤਾਰੀਕ ਦਾ ਐਲਾਨ ਹੁੰਦਿਆਂ ਹੀ ਪੂਰੇ ਦੇਸ਼ ਵਿੱਚ ਚੋਣ ਜ਼ਾਬਤਾ ਲੱਗ ਗਿਆ ਹੈ।ਜਿਸ ਦੇ ਤਹਿਤ ਪੁਲਿਸ- ਪ੍ਰਸ਼ਾਸਨ ਕਾਫ਼ੀ ਸਰਗਰਮ ਹੋ ਗਿਆ ਹੈ।ਇਨ੍ਹਾਂ ਚੋਣਾਂ ਵਿੱਚ ਕੋਈ ਵੀ ਰਾਜਨੀਤਿਕ ਪਾਰਟੀ ਜਾਂ ਵਿਅਕਤੀ ਚੋਣਾਂ ਵਿੱਚ ਨਸ਼ਾ ਨਾ ਵੰਡ ਸਕੇ ,ਇਸ ਕਰਕੇ ਦੇਸ਼ ਭਰ ਵਿੱਚ ਜਗ੍ਹਾ -ਜਗ੍ਹਾ ਚੈਕਿੰਗ ਹੋ ਰਹੀ ਹੈ।ਜਿਸ ਦੇ ਚਲਦਿਆਂ ਭਵਾਨੀਗੜ੍ਹ ਦੀ ਪੁਲਿਸ ਨੇ 900 ਬੋਤਲਾਂ ਸ਼ਰਾਬ ਸਮੇਤ ਦੋ ਕਾਰ ਸਵਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। [caption id="attachment_276355" align="aligncenter" width="300"] ਭਵਾਨੀਗੜ੍ਹ : ਪੁਲਿਸ ਨੇ 900 ਬੋਤਲਾਂ ਸ਼ਰਾਬ ਸਮੇਤ ਦੋ ਕਾਰ ਸਵਾਰ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ[/caption] ਇਸ ਸਬੰਧੀ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹੇਮ ਰਾਜ ਸਿੰਘ ਉਰਫ ਹੇਮਾ ਵਾਸੀ ਨਾਗਰੀ ਅਤੇ ਯਾਦਵਿੰਦਰ ਸਿੰਘ ਉਰਫ ਯਾਦੂ ਵਾਸੀ ਸਿਹਾਲ ਦੋਵੇਂ ਮਿਲ ਕੇ ਹਰਿਆਣਾ ਤੋਂ ਸ਼ਰਾਬ ਲਿਆ ਕੇ ਵੇਚਣ ਦਾ ਧੰਦਾ ਕਰਦੇ ਹਨ ਅਤੇ ਉਹ ਅੱਜ ਵੀ ਹਰਿਆਣਾ ਤੋਂ ਸ਼ਰਾਬ ਲੈ ਕੇ ਆ ਰਹੇ ਹਨ। [caption id="attachment_276352" align="aligncenter" width="300"] ਭਵਾਨੀਗੜ੍ਹ : ਪੁਲਿਸ ਨੇ 900 ਬੋਤਲਾਂ ਸ਼ਰਾਬ ਸਮੇਤ ਦੋ ਕਾਰ ਸਵਾਰ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ[/caption] ਇਸ ਤੋਂ ਬਾਅਦ ਭਵਾਨੀਗੜ੍ਹ ਦੀ ਪੁਲਿਸ ਨੇ ਪਿੰਡ ਬਲਿਆਲ ਨੂੰ ਜਾਣ ਵਾਲੀ ਸੜਕ 'ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ।ਇਸ ਦੌਰਾਨ ਬਲਿਆਲ ਪਾਸਿਓਂ ਆ ਰਹੀ ਇੱਕ ਸਕੌਡਾ ਗੱਡੀ ਦੀ ਸ਼ੱਕ ਦੇ ਅਧਾਰ 'ਤੇ ਤਲਾਸ਼ੀ ਲਈ ਗਈ ਤਾਂ ਗੱਡੀ ਵਿਚੋਂ 900 ਬੋਤਲਾਂ ਠੇਕਾ ਸ਼ਰਾਬ ਦੇਸੀ ਦੀਆਂ ਬਰਾਮਦ ਹੋਈਆਂ ਹਨ। -PTCNews