ਬਾਈਡੇਨ ਦਾ ਵੱਡਾ ਫੈਸਲਾ, TikTok ਸਣੇ ਕਈ ਚੀਨੀ ਐਪਸ ਉੱਤੇ ਟਰੰਪ ਦਾ ਬੈਨ ਦਾ ਪਲਟਿਆ ਹੁਕਮ

By  Baljit Singh June 9th 2021 11:08 PM

ਵਾਸ਼ਿੰਗਟਨ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ TikTok ਸਮੇਤ ਕਈ ਚੀਨੀ ਐਪਸ ਨੂੰ ਬੈਨ ਕਰਣ ਦੇ ਫੈਸਲੇ 'ਤੇ ਬਾਈਡੇਨ ਪ੍ਰਸ਼ਾਸਨ ਨੇ ਵੱਡਾ ਕਦਮ ਚੁੱਕਿਆ ਹੈ। ਨਿਊਜ਼ ਏਜੰਸੀ ਏ.ਪੀ. ਦੀ ਰਿਪੋਰਟ ਮੁਤਾਬਕ, ਬਾਈਡੇਨ ਪ੍ਰਸ਼ਾਸਨ ਨੇ ਟਰੰਪ ਦੇ ਫੈਸਲੇ ਨੂੰ ਪਲਟ ਦਿੱਤਾ ਹੈ ਅਤੇ ਹੁਣ ਉਹ ਖੁਦ ਇਨ੍ਹਾਂ ਐਪਸ ਦੀ ਸਮੀਖਿਆ ਕਰੇਗੀ।

ਪੜੋ ਹੋਰ ਖਬਰਾਂ: ਹੁਣ ਹਜ਼ਾਰਾਂ ਸਾਲ ਜੀਏਗਾ ਇਨਸਾਨ! ਲੈਬ ‘ਚ ਤਿਆਰ ਕੀਤਾ ਜਾਵੇਗਾ ਅਮਰ ਬਣਾਉਣ ਵਾਲਾ ਇੰਜੈਕਸ਼ਨ

ਰਾਸ਼ਟਰਪਤੀ ਜੋਅ ਬਾਈਡੇਨ ਨੇ ਬੁੱਧਵਾਰ ਨੂੰ ਇੱਕ ਕਾਰਜਕਾਰੀ ਹੁਕਮ 'ਤੇ ਦਸਤਖ਼ਤ ਕੀਤੇ, ਜਿਸ ਵਿੱਚ ਟਿਕਟੌਕ ਅਤੇ WeChat ਸਮੇਤ ਕਈ ਚੀਨੀ ਐਪਸ 'ਤੇ ਟਰੰਪ ਦੁਆਰਾ ਲਗਾਈ ਗਈ ਪਾਬੰਦੀ ਨੂੰ ਰੱਦ ਕਰ ਦਿੱਤਾ ਗਿਆ। ਹੁਣ ਅਮਰੀਕਾ ਦੀ ਵਣਜ ਸਕੱਤਰ ਚੀਨੀ ਕੰਪਨੀਆਂ ਦੇ ਮਾਲਕੀ ਵਾਲੇ ਇਨ੍ਹਾਂ ਐਪਸ ਦੀ ਜਾਂਚ ਕਰਣਗੇ ਕਿ ਕੀ ਇਨ੍ਹਾਂ ਤੋਂ ਅਮਰੀਕੀ ਡਾਟਾ ਗੁਪਤ ਜਾਂ ਰਾਸ਼ਟਰੀ ਸੁਰੱਖਿਆ ਲਈ ਜ਼ੋਖਮ ਪੈਦਾ ਹੋ ਸਕਦਾ ਹੈ।

ਪੜੋ ਹੋਰ ਖਬਰਾਂ: ਵ੍ਹਟਸਐਪ ਤੋਂ ਇਸ ਤਰ੍ਹਾਂ ਲੀਕ ਹੋ ਸਕਦੀਆਂ ਹਨ ਤੁਹਾਡੀਆਂ ਪ੍ਰਾਈਵੇਟ ਤਸਵੀਰਾਂ ਤੇ ਚੈਟ

ਦੱਸ ਦਈਏ ਕਿ ਅਮਰੀਕਾ ਦੇ ਪੂਰਵ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਕਾਰਜਕਾਰੀ ਹੁਕਮ ਦੇ ਜ਼ਰੀਏ ਦੇਸ਼ ਵਿੱਚ ਚੀਨੀ ਵੀਡੀਓ ਸ਼ੇਅਰਿੰਗ ਮੋਬਾਇਲ ਐਪ ਟਿਕਟੌਕ ਨੂੰ ਬੈਨ ਕਰਣ ਦਾ ਫੈਸਲਾ ਕੀਤਾ ਸੀ। ਇਸ ਦੇ ਨਾਲ ਹੀ ਕਈ ਹੋਰ ਚੀਨੀ ਐਪਸ 'ਤੇ ਵੀ ਰੋਕ ਲਗਾਉਣ ਲਈ ਕਾਰਜਕਾਰੀ ਹੁਕਮ ਜਾਰੀ ਕੀਤੇ ਸਨ। ਟਰੰਪ ਦੇ ਇਸ ਹੁਕਮ ਨੂੰ ਅਦਾਲਤਾਂ ਵਿੱਚ ਚੁਣੌਤੀ ਦਿੱਤੀ ਗਈ ਸੀ ਅਤੇ ਕਈ ਅਦਾਲਤਾਂ ਵਿੱਚ ਮਾਮਲੇ ਅਜੇ ਵੀ ਚੱਲ ਰਹੇ ਹਨ।

ਪੜੋ ਹੋਰ ਖਬਰਾਂ: ਹਰ ਘੰਟੇ 1 ਲੱਖ ਰੁਪਏ ਕਮਾਉਂਦੇ ਹਨ ਭਾਰਤੀ ਖਿਡਾਰੀ, ਦੋਹਰੇ ਸੈਂਕੜੇ ਉੱਤੇ ਮਿਲਦੀ ਹੈ ਇਹ ਰਕਮ

ਹਾਲਾਂਕਿ ਬੁੱਧਵਾਰ ਨੂੰ ਆਏ ਬਾਈਡੇਨ ਪ੍ਰਸ਼ਾਸਨ ਦੇ ਕਾਰਜਕਾਰੀ ਹੁਕਮ ਜਾਰੀ ਹੋਣ ਤੋਂ ਬਾਅਦ ਟਰੰਪ ਦੇ ਹੁਕਮ ਬੇਅਸਰ ਹੋ ਜਾਣਗੇ। ਦੱਸ ਦਈਏ ਕਿ ਬਾਈਡੇਨ ਪ੍ਰਸ਼ਾਸਨ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਟਰੰਪ ਪ੍ਰਸ਼ਾਸਨ ਦੇ ਕਈ ਫੈਸਲੇ ਪਲਟੇ ਹਨ, ਜਿਨ੍ਹਾਂ ਵਿੱਚ ਇੱਕ ਪ੍ਰਮੁੱਖ ਫੈਸਲਾ ਇਹ ਵੀ ਹੈ।

-PTC News

Related Post