ਘਰ ਵੜ੍ਹ ਕੇ ਬਦਮਾਸ਼ਾਂ ਨੇ ਪਤੀ-ਪਤਨੀ 'ਤੇ ਚਲਾਈਆਂ ਗੋਲੀਆਂ, ਪਤੀ ਦੀ ਹੋਈ ਮੌਤ

By  Jashan A January 5th 2020 12:49 PM

ਘਰ ਵੜ੍ਹ ਕੇ ਬਦਮਾਸ਼ਾਂ ਨੇ ਪਤੀ-ਪਤਨੀ 'ਤੇ ਚਲਾਈਆਂ ਗੋਲੀਆਂ, ਪਤੀ ਦੀ ਹੋਈ ਮੌਤ,ਨਵੀਂ ਦਿੱਲੀ: ਬਿਹਾਰ 'ਚ ਨਾਲੰਦਾ ਜ਼ਿਲ੍ਹੇ ਦੇ ਮਾਨਪੁਰ ਥਾਣਾ ਖੇਤਰ ਦੀ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ, ਜਿਥੇ ਹਥਿਆਰਬੰਦ ਬਦਮਾਸ਼ਾਂ ਨੇ ਘਰ 'ਚ ਵੜ੍ਹ ਕੇ ਪਤੀ-ਪਤਨੀ 'ਤੇ ਗੋਲੀ ਚਲਾ ਦਿੱਤੀ।

ਜਿਸ ਕਾਰਨ ਪਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਪਤਨੀ ਦੇ ਹਾਲਤ ਕਾਫ਼ੀ ਗੰਭੀਰ ਹੈ। ਹਮਲੇ ਦੀ ਵਜ੍ਹਾ ਦੋ ਜਾਤੀਆਂ ਵਿਚਾਲੇ ਪ੍ਰਧਾਨਗੀ ਦੀ ਲੜਾਈ ਦੱਸਿਆ ਜਾ ਰਿਹਾ ਹੈ।

ਹੋਰ ਪੜ੍ਹੋ: BIGG BOSS 13: ਜਦੋਂ ਘਰ ’ਚ ਗੰਦਗੀ ਦੇਖ ਸਲਮਾਨ ਖਾਨ ਨੇ ਖੁਦ ਕੀਤੀ ਘਰ ਦੀ ਸਫਾਈ, ਵੀਡੀਓ

ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ। ਪੁਲਿਸ ਮਾਮਲੇ ਦੀ ਤਫਤੀਸ਼ 'ਚ ਲੱਗੀ ਹੋਈ ਹੈ ਤੇ ਜਲਦ ਹੀ ਮੁਲਜ਼ਮਾਂ ਖਿਲਾਫ਼ ਕਾਰਵਾਈ ਕਰੇਗੀ।

-PTC News

Related Post