ਬਰਮਿੰਘਮ ਏਅਰਪੋਰਟ 'ਤੇ ਲੱਗੀਆਂ ਬਾਬੇ ਨਾਨਕ ਦੀਆ ਅਲੌਕਿਕ ਤਸਵੀਰਾਂ, ਯਾਤਰੂਆਂ ਲਈ ਬਣੀਆਂ ਖਿੱਚ ਦਾ ਕੇਂਦਰ

By  Jashan A November 8th 2019 02:41 PM

ਬਰਮਿੰਘਮ ਏਅਰਪੋਰਟ 'ਤੇ ਲੱਗੀਆਂ ਬਾਬੇ ਨਾਨਕ ਦੀਆ ਅਲੌਕਿਕ ਤਸਵੀਰਾਂ, ਯਾਤਰੂਆਂ ਲਈ ਬਣੀਆਂ ਖਿੱਚ ਦਾ ਕੇਂਦਰ,ਚੰਡੀਗੜ੍ਹ: ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸਿੱਖ ਸੰਗਤਾਂ ਨੂੰ ਇੱਕ ਵੱਡਾ ਤੋਹਫ਼ਾ ਉਸ ਸਮੇਂ ਮਿਲਿਆ, ਜਦੋਂ ਉਹਨਾਂ ਨੇ ਬਰਮਿੰਘਮ ਏਅਰਪੋਰਟ 'ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਅਲੱਗ-ਅਲੱਗ ਰੂਪ 'ਚ ਤਸਵੀਰਾਂ ਦੀ ਨੁਮਾਇਸ਼ ਦੇਖੀ।

Birmingham Airportਹਾਲਾਂਕਿ ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਕਿ ਇਹ ਤਸਵੀਰਾਂ ਕਿਸ ਵੱਲੋਂ ਲਗਾਈਆਂ ਗਈਆਂ ਹਨ, ਪਰ ਇਹ ਅਤਿ ਸੁੰਦਰ ਤਸਵੀਰਾਂ ਸਾਰੇ ਯਾਤਰੂਆਂ ਦੇ ਆਕਰਸ਼ਣ ਦਾ ਕੇਂਦਰ ਬਣੀਆਂ ਹੋਈਆਂ ਹਨ। ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਏਅਰਪੋਰਟ 'ਤੇ ਬਾਬੇ ਨਾਨਕ ਦੀਆਂ ਸੁੰਦਰ ਤਸਵੀਰਾਂ ਲਗਾਈਆਂ ਗਈਆਂ ਹਨ।

ਹੋਰ ਪੜ੍ਹੋ: ਜਾਣੋਂ,ਮਾਨੁਸ਼ੀ ਛਿੱਲਰ ਖਿਤਾਬ ਜਿੱਤਣ ਤੋਂ ਬਾਅਦ ਕਿਸ ਮੰਦਰ 'ਚ ਪਹੁੰਚੀ

Birmingham Airportਇਸ ਤੋਂ ਪਹਿਲਾਂ ਭਾਰੀ ਏਅਰ ਲਾਈਨ ਏਅਰ ਇੰਡੀਆ ਵੱਲੋਂ ਵੀ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਆਪਣੇ ਜਹਾਜ਼ ਦੇ ਪਿਛਲੇ ਹਿੱਸੇ ‘ਤੇ ੴ ਲਿਖਿਆ ਗਿਆ ਹੈ ਅਤੇ ਇਸਦੇ ਅੱਗੇ ਵਾਲੇ ਹਿੱਸੇ ‘ਤੇ ਸ਼੍ਰੀ ਗੁਰੂ ਨਾਨਕ ਦੇਵ ਜੀ 550 years celebrations ਲਿਖਿਆ ਗਿਆ ਹੈ।

Birmingham Airportਤੁਹਾਨੂੰ ਦੱਸ ਦੇਈਏ ਕਿ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੁਨੀਆ ਭਰ 'ਚ ਵੱਸਦੀ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਵੱਖਰੇ-ਵੱਖਰੇ ਢੰਗਾਂ ਨਾਲ ਗੁਰੂ ਸਾਹਿਬ ਜੀ ਨੂੰ ਯਾਦ ਕੀਤਾ ਜਾ ਰਿਹਾ ਹੈ।

-PTC News

Related Post