'ਵੈਕਸੀਨ ਲੈਣ ਵਾਲਿਆਂ ਨੂੰ ਫ੍ਰੀ ਬਿਰਿਆਨੀ ਅਤੇ ਢੇਰ ਸਾਰੇ ਗਿਫਟ'

By  Baljit Singh June 3rd 2021 07:35 PM

ਚੇੱਨਈ: ਕੋਰੋਨਾ ਟੀਕਾਕਰਨ ਅਭਿਆਨ ਵਿਚ ਸਾਰੇ ਵਰਗਾਂ ਦੇ ਲੋਕ ਵੱਧ ਚੜ੍ਹ ਕੇ ਸ਼ਾਮਿਲ ਹੋਣ, ਇਸ ਦੇ ਲਈ ਤਰ੍ਹਾਂ-ਤਰ੍ਹਾਂ ਦੇ ਨੁਸਖੇ ਅਪਣਾਏ ਜਾ ਰਹੇ ਹਨ। ਚੇੱਨਈ ਵਿਚ ਮਛੇਰਿਆਂ ਦੇ ਇੱਕ ਪਿੰਡ ਵਿਚ ਟੀਕਾਕਰਨ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਬਿਰਿਆਨੀ ਅਤੇ ਮੁਫਤ ਤੋਹਫੇ ਦੇਣ ਦੀ ਲਕੀ ਡ੍ਰਆ ਸਕੀਮ ਸ਼ੁਰੂ ਕੀਤੀ ਗਈ। ਐੱਨਜੀਓ ਦਾ ਕਹਿਣਾ ਹੈ ਕਿ ਉਸ ਦੀ ਇਹ ਸਕੀਮ ਕੰਮ ਕਰ ਰਹੀ ਹੈ। ਪਿੰਡ ਵਿਚ ਵੈਕਸੀਨ ਲਗਵਾਉਣ ਦੀ ਗਿਣਤੀ ਵਿਚ ਵਾਧਾ ਹੋਇਆ ਹੈ।

ਪੜੋ ਹੋਰ ਖਬਰਾਂ: ਠਾਣੇ ‘ਚ ਹਾਈ ਪ੍ਰੋਫਾਈਲ ਸੈਕਸ ਰੈਕਟ ਦਾ ਪਰਦਾਫਾਸ਼, ਦੋ ਅਭਿਨੇਤਰੀਆਂ ਵੀ ਸ਼ਾਮਲ

ਮਛੇਰਿਆਂ ਦੇ ਪਿੰਡ ਕੋਵਲਮ ਦੀ ਆਬਾਦੀ 14,300 ਹੈ, ਜਿਨ੍ਹਾਂ ਵਿਚੋਂ 6,400 ਲੋਕ 18 ਸਾਲ ਤੋਂ ਜ਼ਿਆਦਾ ਉਮਰ ਦੇ ਹਨ। ਐੱਸਟੀਐੱਸ ਫਾਊਂਡੇਸ਼ਨ ਚਲਾਉਣ ਵਾਲੇ ਸੁੰਦਰ ਅਨੁਸਾਰ ਇੱਥੇ ਦੋ ਮਹੀਨਿਆਂ ਵਿਚ ਸਿਰਫ 58 ਲੋਕਾਂ ਨੂੰ ਟੀਕਾ ਲਗਾਇਆ ਜਾ ਸਕਿਆ। ਅਜਿਹੇ ਵਿਚ ਫਾਊਂਡੇਸ਼ਨ ਦੇ ਨਾਲ ਭਾਈਚਾਰੇ ਦੇ ਜਾਗਰੂਕ ਲੋਕ ਇਕੱਠੇ ਆਏ ਤੇ ਵੈਕਸੀਨ ਦੇ ਪ੍ਰਤੀ ਹਿਚਕਿਚਾਹਟ ਨੂੰ ਦੂਰ ਕਰਨ ਦੀ ਯੋਜਨਾ ਤਿਆਰ ਕੀਤੀ।

ਪੜੋ ਹੋਰ ਖਬਰਾਂ: ਡੋਮਿਨਿਕਾ ਮੈਜਿਸਟ੍ਰੇਟ ਕੋਰਟ ਤੋਂ ਮੇਹੁਲ ਚੋਕਸੀ ਨੂੰ ਝਟਕਾ, ਖਾਰਿਜ ਹੋਈ ਜ਼ਮਾਨਤ ਪਟੀਸ਼ਨ

ਐੱਸਐੱਨ ਰਾਮਦਾਸ ਫਾਊਂਡੇਸ਼ਨ, ਐੱਸਟੀਐੱਸ ਫਾਊਂਡੇਸ਼ਨ ਅਤੇ ਚਿਰਾਜ ਟਰੱਸਟ ਦੇ ਸਵੈ-ਸੇਵਕਾਂ ਨੇ ਇਕੱਠੇ ਆ ਕੇ ਵੈਕਸੀਨ ਡੋਜ਼ ਲੈਣ ਉੱਤੇ ਮੁਫਤ ਭੋਜਨ ਦਾ ਆਫਰ ਕਰ ਕੇ ਲੋਕਾਂ ਨੂੰ ਆਕਰਸ਼ਿਤ ਕਰਨ ਦਾ ਫੈਸਲਾ ਕੀਤਾ। ਐੱਸਟੀਐੱਸ ਫਾਊਂਡੇਸ਼ਨ ਦੇ ਟਰੱਸਟੀ ਸੁੰਦਰ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਵਿਚ ਅਸੀਂ 345 ਲੋਕਾਂ ਦਾ ਟੀਕਾਕਰਨ ਕੀਤਾ ਹੈ ਅਤੇ ਲਕੀ ਡਰਾਅ ਦੀ ਯੋਜਨਾ ਨੇ ਬਹੁਤ ਸਾਰੇ ਲੋਕਾਂ ਨੂੰ ਆਕਰਸ਼ਿਤ ਕੀਤਾ ਹੈ। ਉਹ ਬਿਰਿਆਨੀ ਅਤੇ ਲਕੀਅ ਡਰਾ ਲਈ ਵੈਕਸੀਨ ਲੈਣ ਲਈ ਅੱਗੇ ਆ ਰਹੇ ਹਨ।

ਇਸ ਨੂੰ ਹੋਰ ਜ਼ਿਆਦਾ ਲੁਭਾਉਣਾ ਬਣਾਉਣ ਲਈ ਟੀਮ ਨੇ ਇੱਕ ਵੀਕਲੀ ਲਕੀ ਡਰਾਅ ਬਣਾਇਆ ਹੈ, ਜਿਸ ਵਿਚ ਮੁਫ਼ਤ ਉਪਹਾਰ ਦੇ ਤੌਰ ਉੱਤੇ ਮਿਕਸੀ, ਗ੍ਰਾਇੰਡਰ ਅਤੇ ਸੋਨੇ ਦੇ ਸਿੱਕੇ ਦੇਣ ਦਾ ਫੈਸਲਾ ਲਿਆ ਗਿਆ। ਇੱਕ ਬੰਪਰ ਡਰਾਅ ਵੀ ਹੈ ਜਿੱਥੇ ਜੇਤੂਆਂ ਲਈ ਰੈਫ੍ਰੀਜਰੇਟਰ, ਵਾਸ਼ਿੰਗ ਮਸ਼ੀਨ ਅਤੇ ਇੱਥੋਂ ਤੱਕ​ਕਿ ਇੱਕ ਸਕੂਟਰ ਵੀ ਇਨਾਮ ਵਿਚ ਦੇਣ ਦਾ ਪਲਾਨ ਹੈ।

ਪੜੋ ਹੋਰ ਖਬਰਾਂ: ਸੁਨਾਰੀਆ ਜੇਲ ‘ਚ ਬੰਦ ਰਾਮ ਰਹੀਮ ਦੀ ਵਿਗੜੀ ਤਬੀਅਤ, ਲਿਆਂਦਾ ਗਿਆ ਰੋਹਤਕ PGI

ਦਾਅਵਾ ਕੀਤਾ ਗਿਆ ਹੈ ਕਿ ਨਵੀਂ ਪਹਿਲ ਦੇ ਨਾਲ ਲੋਕਾਂ ਨੂੰ ਵੈਕਸੀਨ ਲਗਵਾਉਣ ਵਾਲਿਆਂ ਦੀ ਗਿਣਤੀ ਜਾਦੁਈ ਰੂਪ ਨਾਲ ਵੱਧ ਗਈ ਹੈ। ਤਿੰਨ ਦਿਨਾਂ 345 ਲੋਕਾਂ ਦਾ ਟੀਕਾਕਰਨ ਕੀਤਾ ਗਿਆ ਹੈ। ਟੀਮ ਨੇ ਪ੍ਰਸ਼ਾਸਨ ਨੂੰ ਕੋਵਲਮ ਲਈ ਹੋਰ ਜ਼ਿਆਦਾ ਵੈਕਸੀਨ ਦੀ ਵੀ ਅਪੀਲ ਕੀਤੀ ਹੈ ਕਿਉਂਕਿ ਉਹ ਭਾਰਤ ਵਿਚ 100 ਫੀਸਦੀ ਟੀਕਾਕਰਨ ਦੇ ਨਾਲ ਇਸ ਪਿੰਡ ਨੂੰ ਪਹਿਲਾ ਸਥਾਨ ਦਵਾਉਣਾ ਚਾਹੁੰਦੇ ਹਨ।

-PTC News

Related Post