ਕੈਨੇਡਾ 'ਚ ਜਾਰੀ ਕੀਤਾ ਹਾਈ ਅਲਰਟ ,ਜੰਗਲਾਂ 'ਚ ਲੱਗੀ ਭਿਆਨਕ ਅੱਗ

By  Shanker Badra July 21st 2018 11:19 PM

ਕੈਨੇਡਾ 'ਚ ਜਾਰੀ ਕੀਤਾ ਹਾਈ ਅਲਰਟ ,ਜੰਗਲਾਂ 'ਚ ਲੱਗੀ ਭਿਆਨਕ ਅੱਗ:ਕੈਨੇਡਾ 'ਚ ਬ੍ਰਿਟਿਸ਼ ਕੋਲੰਬੀਆ ਦੇ ਪੀਚਲੈਂਡ ਦੇ ਜੰਗਲਾਂ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ।ਜਿਸ ਤੋਂ ਬਾਅਦ ਲੋਕਲ ਸਟੇਟ ਆਫ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ।ਦੱਖਣੀ ਅਤੇ ਸੈਂਟਰਲ ਓਕਾਨਾਗਨ ਵਿੱਚ ਕਈ ਜੰਗਲਾਂ 'ਚ ਅੱਗ ਲੱਗ ਚੁੱਕੀ ਹੈ ਅਤੇ ਅੱਗੇ ਵਧ ਰਹੀ ਹੈ।ਜਿਸ ਦੇ ਕਾਰਨ ਹਾਲਾਤ ਜ਼ਿਆਦਾ ਖਰਾਬ ਹੋ ਗਏ ਹਨ।

ਇਸ ਭਿਆਨਕ ਅੱਗ ਕਾਰਨ ਲੋਕਾਂ ਨੂੰ ਘਰ ਖਾਲੀ ਕਰਨ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ।ਜੰਗਲਾਂ 'ਚ ਲੱਗੀ ਅੱਗ ਕਾਰਨ ਲਗਪਗ 2,000 ਲੋਕ ਇਸ ਨਾਜ਼ੁਕ ਸਥਿਤੀ ਨਾਲ ਨਜਿੱਠ ਰਹੇ ਹਨ।ਇਨ੍ਹਾਂ ਨੂੰ ਕਿਸੇ ਵੀ ਸਮੇਂ ਘਰ ਖਾਲੀ ਕਰਨ ਲਈ ਤਿਆਰ ਰਹਿਣ ਲਈ ਕਿਹਾ ਗਿਆ ਹੈ।ਮੰਨਿਆ ਜਾ ਰਿਹਾ ਹੈ ਕਿ ਓਕਾਨਾਗਨ ਦੇ ਨਜ਼ਦੀਕੀ ਜੰਗਲਾਂ 'ਚ ਬਿਜਲੀ ਡਿੱਗਣ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਸ਼ੁਰੂ ਹੋਈਆਂ ਹਨ।

-PTCNews

Related Post