ਸਿਹਤ ਵਿਭਾਗ ਨੂੰ ਪਸੰਦ ਨਹੀਂ ਆਇਆ "ਕੈਪਟਨ" ਦਾ ਮੁੱਖ ਮੰਤਰੀ ਦਾ ਅਹੁਦਾ, ਬਣਾਇਆ ਸ੍ਰੀ ਮੁਕਤਸਰ ਸਾਹਿਬ ਦਾ DC

By  Jashan A February 8th 2020 06:06 PM

ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਵਿਖੇ ਆਯੂਸ਼ਮਾਨ ਸਕੀਮ ਦਾ ਪਰਚਾਰ ਕਰਨ ਲਈ ਸਿਹਤ ਵਿਭਾਗ ਵਲੋਂ ਲਾਏ ਗਏ ਬੋਰਡ ਇਹਨੀ ਦਿਨੀਂ ਚਰਚਾ ਦਾ ਵਿਸ਼ਾ ਬਣੇ ਬਣੇ ਹੋਏ ਹਨ। ਦਰਅਸਲ, ਇਹਨਾਂ ਹੋਰਡਿੰਗ ਬੋਰਡਾਂ 'ਤੇ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਹੇਠਾਂ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਲਿਖ ਦਿੱਤਾ ਗਿਆ।

Captain Amarinder Singh ਅਜਿਹਾ ਇਕ ਹੋਰਡਿੰਗ ਬੋਰਡ ਤਾਂ ਡਿਪਟੀ ਕਮਿਸ਼ਨਰ ਦਫਤਰ ਦੇ ਵਿਹੜੇ ਵਿਚ ਲੱਗਾ ਹੋਇਆ ਹੈ। ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਵਿਹੜੇ ਵਿਚ ਸੇਵਾ ਕੇਂਦਰ ਦੇ ਗੇਟ ਨਾਲ ਲੱਗਾ ਇਕ ਹੋਰਡਿੰਗ ਅੱਜ ਸੋਸ਼ਲ ਮੀਡੀਆਂ 'ਤੇ ਛਾਇਆ ਹੋਇਆ ਹੈ।ਇਸ ਬੋਰਡ ਨੂੰ ਵੇਖ ਲੋਕ ਵੀ ਹੈਰਾਨ ਹਨ।

ਹੋਰ ਪੜ੍ਹੋ: ਬਿਆਸ ਦਰਿਆ ਮਾਮਲਾ:ਐੱਨ.ਜੀ.ਟੀ.ਨੇ ਪੰਜਾਬ ਸਰਕਾਰ,ਕੇਂਦਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕੱਲ ਕੀਤਾ ਤਲਬ

ਬੋਰਡ ਪਿਛਲੇ ਕਈ ਦਿਨਾਂ ਤੋਂ ਇੰਝ ਹੀ ਲੱਗਾ ਹੋਇਆ ਹੈ ਅਤੇ ਇਸ ਮਿੰਨੀ ਸੱਕਤਰੇਤ ਵਿਚ ਹੀ ਡਿਪਟੀ ਕਮਿਸ਼ਨਰ ਸਮੇਤ ਬਹੁਤ ਸਾਰੇ ਸਰਕਾਰੀ ਅਧਿਕਾਰੀਆਂ ਦੇ ਦਫ਼ਤਰ ਹਨ ਪਰ ਇੱਥੋਂ ਗੁਜ਼ਰਦੇ ਸਮੇਂ ਕਿਸੇ ਨੇ ਇਸ ਬੋਰਡ ਵੱਲ ਧਿਆਨ ਨਹੀਂ ਦਿੱਤਾ।

Captain Amarinder Singh ਇਸ ਸਬੰਧੀ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਦਾ ਕਹਿਣਾ ਹੈ ਕਿ ਇਹ ਗਲਤੀ ਬੋਰਡ ਬਣਾਉਣ ਵਾਲੇ ਤੋਂ ਹੋਈ ਹੈ ਅਤੇ ਇਹ ਜਲਦ ਹੀ ਦਰੁਸਤ ਕਰ ਦਿੱਤੀ ਜਾਵੇਗੀ।

-PTC News

Related Post