Tue, Mar 17, 2026
Whatsapp

ਮੁੜ ਆਹਮੋ-ਸਾਹਮਣੇ ਕੇਂਦਰ ਤੇ ਪੰਜਾਬ ਸਰਕਾਰ , NHM ਨੇ ਪੰਜਾਬ ਦੀ 546 ਕਰੋੜ ਦੀ ਕਿਸ਼ਤ ਰੋਕਣ ਦੀ ਦਿੱਤੀ ਚਿਤਾਵਨੀ

ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਮਾਨ ਸਰਕਾਰ ਨੈਸ਼ਨਲ ਸਿਹਤ ਮਿਸ਼ਨ ਤਹਿਤ ਮਿਲਦੇ ਫੰਡਾਂ ਨੂੰ ਲੈ ਕੇ ਆਹਮੋ ਸਾਹਮਣੇ ਹੋ ਗਈ ਹੈ।

Reported by:  PTC News Desk  Edited by:  Aarti -- February 15th 2023 10:53 AM
ਮੁੜ ਆਹਮੋ-ਸਾਹਮਣੇ ਕੇਂਦਰ ਤੇ ਪੰਜਾਬ ਸਰਕਾਰ , NHM ਨੇ ਪੰਜਾਬ ਦੀ 546 ਕਰੋੜ ਦੀ ਕਿਸ਼ਤ ਰੋਕਣ ਦੀ ਦਿੱਤੀ ਚਿਤਾਵਨੀ

ਮੁੜ ਆਹਮੋ-ਸਾਹਮਣੇ ਕੇਂਦਰ ਤੇ ਪੰਜਾਬ ਸਰਕਾਰ , NHM ਨੇ ਪੰਜਾਬ ਦੀ 546 ਕਰੋੜ ਦੀ ਕਿਸ਼ਤ ਰੋਕਣ ਦੀ ਦਿੱਤੀ ਚਿਤਾਵਨੀ

ਚੰਡੀਗੜ੍ਹ: ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਦਿੱਤਾ ਹੈ। ਦੱਸ ਦਈਏ ਕਿ ਕੇਂਦਰ ਸਰਕਾਰ ਫੰਡ ਰੋਕਣ ਦੀ ਤਿਆਰੀ ’ਚ ਹੈ। ਜੀ ਹਾਂ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਮਾਨ ਸਰਕਾਰ ਨੈਸ਼ਨਲ ਸਿਹਤ ਮਿਸ਼ਨ ਤਹਿਤ ਮਿਲਦੇ ਫੰਡਾਂ ਨੂੰ ਲੈ ਕੇ ਆਹਮੋ ਸਾਹਮਣੇ ਹੋ ਗਈ ਹੈ। 

ਦੱਸ ਦਈਏ ਕਿ ਨੈਸ਼ਨਲ ਸਿਹਤ ਮਿਸ਼ਨ ਨੇ ਪੰਜਾਬ ਦੀ 564 ਕਰੋੜ ਦੀ ਕਿਸ਼ਤ ਰੋਕਣ ਦੀ ਚਿਤਾਵਨੀ ਦੇ ਦਿੱਤੀ ਹੈ। ਨਾਲ ਹੀ ਕੇਂਦਰ ਨੇ ਹੈਲਥਵੈਲਨੈਸ ਸੈਂਟਰ ਦੇ ਬਾਹਰ ਆਮ ਆਦਮੀ ਕਲੀਨਿਕ ਲਿਖਣ ਤੋਂ ਇਤਰਾਜ਼ ਜਤਾਇਆ ਹੈ। 


ਮਿਲੀ ਜਾਣਕਾਰੀ ਮੁਤਾਬਿਕ ਸਿਹਤ ਸਕੱਤਰ ਵੀਕੇ ਮੀਨਾ ਦੇ ਨਾਮ ’ਤੇ ਪੱਤਰ ਜਾਰੀ ਹੋਇਆ ਸੀ। ਪੱਤਰ ’ਚ ਕਿਹਾ ਗਿਆ ਸੀ ਕਿ ਭਾਰਤ ਸਰਕਾਰ ਵੱਲੋਂ ਪਹਿਲਾਂ ਹੀ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ 438 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ। ਪਰ ਪੰਜਾਬ ਸਰਕਾਰ ਨੇ ਫੰਡ ਸਿਹਤ ਭਲਾਈ ਕੇਂਦਰਾਂ ਨੂੰ ਆਮ ਆਦਮੀ ਕਲੀਨਿਕਾਂ ’ਚ ਬਦਲਣ  ’ਤੇ ਖਰਚ ਕਰ ਦਿੱਤੇ ਹਨ। ਜਿਸ ਕਾਰਨ ਹੁਣ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ 546 ਕਰੋੜ ਦੀ ਅਗਲੀ ਕਿਸ਼ਤ ਮੁਹੱਈਆ ਕਰਵਾਉਣ ’ਚ ਸਮਰਥ ਨਹੀਂ ਹੈ। ਦੱਸ ਦਈਏ ਕਿ ਵਿੱਤੀ ਵਰ੍ਹੇ 2022-23 ’ਚ 1114 ਕਰੋੜ ਰੁਪਏ ਜਾਰੀ ਹੋਣੇ ਸੀ। ਪਰ ਹੁਣ ਕੇਂਦਰ ਸਰਕਾਰ ਫੰਡ ਰੋਕਣ ਦੀ ਤਿਆਰੀ ਕਰ ਰਹੀ ਹੈ। 

ਸੂਤਰਾਂ ਤੋਂ ਇਹ ਵੀ ਜਾਣਕਾਰੀ ਹਾਸਿਲ ਹੋਈ ਹੈ ਕਿ ਐਨਐਚਐਮ ਪੰਜਾਬ ਦੇ ਡਾਇਰੈਕਟਰ ਅਭਿਨਵ ਤ੍ਰਿਖਾ ਨੇ ਵੀ ਨੈਸ਼ਨਲ ਹੈਲਥ ਮਿਸ਼ਨ ਦੇ ਡਾਕਟਰ ਆਮ ਆਦਮੀ ਕਲੀਨਿਕ ਲਈ ਡਾਕਟਰ ਦੇਣ ’ਤੇ ਵੀ ਇਤਰਾਜ਼ ਜਤਾਇਆ ਸੀ। ਬੀਤੇ ਮਹੀਨੇ ਸਿਹਤ ਅਧਿਕਾਰੀਆਂ ਦੀ ਮੀਟਿੰਗ ਹੋਈ ਸੀ ਜਿਸ ਚ ਉਨ੍ਹਾਂ ਨੇ ਕਿਹਾ ਸੀ ਕਿ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਨੂੰ ਲਾਗੂ ਕਰਨ ’ਚ ਮੁਸ਼ਕਿਲਾਂ ਪੇਸ਼ ਹੋ ਸਕਦੀਆਂ ਹਨ। 

ਇਹ ਵੀ ਪੜ੍ਹੋ: ਵਿਜੀਲੈਂਸ ਦੇ ਨਿਸ਼ਾਨੇ ’ਤੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਨਵੀਂ ਕੋਠੀ !

- PTC NEWS

Top News view more...

Latest News view more...

PTC NETWORK
PTC NETWORK