9 ਸਾਲ ਦੀ ਭਾਰਤੀ ਕੁੜੀ ਤੋਂ Impress ਹੋਏ 'Apple' ਦੇ CEO, ਜਾਣੋ ਕਿਉਂ

By  Riya Bawa September 27th 2022 03:31 PM -- Updated: September 27th 2022 03:35 PM

9-year-old Indian app developer: ਐਪਲ ਦੇ ਸੀਈਓ ਟਿਮ ਕੁੱਕ, ਜੋ ਕਿ ਤਕਨੀਕੀ ਜਗਤ ਦੇ ਸਭ ਤੋਂ ਵੱਡੇ ਨਾਮ ਹਨ, ਨੇ ਇੱਕ ਨੌਂ ਸਾਲ ਦੀ ਭਾਰਤੀ ਲੜਕੀ ਦੀ ਤਾਰੀਫ਼ ਕੀਤੀ ਹੈ। ਲੜਕੀ ਬਹੁਤ ਛੋਟੀ ਉਮਰ ਵਿੱਚ ਇੱਕ iOS ਐਪ ਡਿਵੈਲਪਰ ਦੇ ਤੌਰ 'ਤੇ ਕੰਮ ਕਰ ਰਹੀ ਹੈ ਅਤੇ ਉਸ ਦੁਆਰਾ ਭੇਜੀ ਗਈ ਇੱਕ ਈਮੇਲ ਦੇ ਜਵਾਬ ਵਿੱਚ, ਕੁੱਕ ਨੇ ਉਸ ਨੂੰ ਸਭ ਤੋਂ ਘੱਟ ਉਮਰ ਦੇ ਐਪ ਡਿਵੈਲਪਰ ਹੋਣ ਲਈ ਵਧਾਈ ਦਿੱਤੀ।

AppleCEO

ਦੁਬਈ 'ਚ ਰਹਿਣ ਵਾਲੀ ਇਸ ਭਾਰਤੀ ਮੂਲ ਦੀ ਲੜਕੀ ਦਾ ਨਾਂ ਹਾਨਾ ਮੁਹੰਮਦ ਰਫੀਕ ਹੈ। ਹਾਨਾ ਨੇ ਟਿਮ ਕੁੱਕ ਨੂੰ ਆਪਣੀ ਕਹਾਣੀ ਸੁਣਾਉਣ ਵਾਲੀ ਐਪ ਹਾਨਸ ਬਾਰੇ ਦੱਸਦਿਆਂ ਇੱਕ ਈਮੇਲ ਭੇਜੀ, ਜਿਸਨੂੰ ਉਸਨੇ ਖੁਦ ਵਿਕਸਤ ਕੀਤਾ। ਦੱਸ ਦੇਈਏ, ਹਾਨਸ ਇੱਕ ਮੁਫਤ iOS ਐਪ ਹੈ ਜਿਸ ਦੀ ਮਦਦ ਨਾਲ ਮਾਪੇ ਆਪਣੇ ਬੱਚਿਆਂ ਲਈ ਕਹਾਣੀਆਂ ਰਿਕਾਰਡ ਕਰ ਸਕਦੇ ਹਨ।

ਇਹ ਵੀ ਪੜ੍ਹੋ : ਹੁਣ ਅੰਗਰੇਜ਼ੀ 'ਚ ਨਹੀਂ ਮੈਥਿਲੀ 'ਚ ਸੁਣੋ ਬੱਚਿਆਂ ਦੀ ਮਸ਼ਹੂਰ ਕਵਿਤਾ 'Johny Johny Yes Papa'

ਹਾਨਾ ਦੀ ਵੱਡੀ ਭੈਣ ਲੀਨਾ ਵੀ ਬਹੁਤ ਮਿਹਨਤੀ ਹੈ, ਅਤੇ ਉਸ ਨੇ ਲੇਹਾਨਸ ਨਾਂਅ ਦੀ ਇੱਕ ਵੈੱਬਸਾਈਟ ਬਣਾਈ ਹੈ, ਜੋ ਬੱਚਿਆਂ ਨੂੰ ਸ਼ਬਦਾਂ, ਰੰਗਾਂ ਅਤੇ ਜਾਨਵਰਾਂ ਬਾਰੇ ਜਾਣਕਾਰੀ ਦਿੰਦੀ ਹੈ। ਕੇਰਲ 'ਚ ਹੜ੍ਹਾਂ ਕਾਰਨ ਮੱਚੀ ਤਬਾਹੀ ਦੇ ਦੌਰਾਨ ਉਸ ਨੇ ਆਪਣੀ ਵੈਬਸਾਈਟ 'ਤੇ ਮੁੱਖ ਮੰਤਰੀ ਸਹਾਇਤਾ ਫ਼ੰਡ ਦਾ ਲਿੰਕ ਵੀ ਪਾਇਆ ਸੀ।

ਹਾਨਾ ਨੇ ਦੱਸਿਆ ਕਿ ਉਸ ਨੇ ਹਾਨਸ ਐਪ ਉਦੋਂ ਬਣਾਈ ਸੀ ਜਦੋਂ ਉਹ ਸਿਰਫ ਅੱਠ ਸਾਲ ਦੀ ਸੀ। ਉਨ੍ਹਾਂ ਮੁਤਾਬਕ ਇਸ ਐਪ ਨੂੰ ਬਣਾਉਣ ਲਈ ਲਗਭਗ 10,000 ਲਾਈਨਾਂ ਦਾ ਕੋਡ ਲਿਖਣਾ ਪੈਂਦਾ ਸੀ। ਹਾਨਾ ਨੇ ਕਿਹਾ ਕਿ ਉਹ ਪੰਜ ਸਾਲ ਦੀ ਉਮਰ ਤੋਂ ਹੀ ਕੋਡਿੰਗ ਕਰ ਰਹੀ ਹੈ ਅਤੇ ਐਪ ਬਣਾਉਣ ਲਈ ਪਹਿਲਾਂ ਤੋਂ ਬਣੀ ਕਿਸੇ ਵੀ ਤੀਜੀ-ਧਿਰ ਦੀ ਲਾਇਬ੍ਰੇਰੀ, ਕਲਾਸਾਂ ਜਾਂ ਕੋਡ ਦੀ ਵਰਤੋਂ ਨਹੀਂ ਕੀਤੀ।

-PTC News

Related Post