CRPF ਦੇ ਜਵਾਨਾਂ ਨੂੰ ਸਲਾਮ, 6 ਕਿ. ਮੀ ਚੱਲ ਕੇ ਗਰਭਵਤੀ ਮਹਿਲਾ ਨੂੰ ਪਹੁੰਚਾਇਆ ਹਸਪਤਾਲ

By  Jashan A January 22nd 2020 04:40 PM -- Updated: January 22nd 2020 04:42 PM

CRPF ਦੇ ਜਵਾਨਾਂ ਨੂੰ ਸਲਾਮ, 6 ਕਿ. ਮੀ ਚੱਲ ਕੇ ਗਰਭਵਤੀ ਮਹਿਲਾ ਨੂੰ ਪਹੁੰਚਾਇਆ ਹਸਪਤਾਲ,ਨਵੀਂ ਦਿੱਲੀ: ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਘਣੇ ਜੰਗਲਾਂ 'ਚ ਇੱਕ ਗਰਭਵਤੀ ਮਹਿਲਾ ਦੇ ਲਈ ਸੀ.ਆਰ.ਪੀ ਐੱਫ ਜਵਾਨ ਦੇਵਦੂਤ ਦੀ ਤਰ੍ਹਾਂ ਸਾਬਿਤ ਹੋਏ। ਇਹਨਾਂ ਜਵਾਨਾਂ ਨੇ ਮਹਿਲਾ ਨੂੰ ਅਸਪਤਾਲ ਤੱਕ ਪਹੁੰਚਾਉਣ ਦਾ ਬੀੜਾ ਉਠਾਇਆ ਅਤੇ ਉਸ ਨੂੰ ਮੋਢੇ 'ਤੇ ਉਠਾ ਕੇ 6 ਕਿੱਲੋਮੀਟਰ ਤੱਕ ਸੰਘਣੇ ਜੰਗਲ 'ਚ ਪੈਦਲ ਚਲੇ।

ਜਾਣਕਾਰੀ ਮੁਤਾਬਕ ਸੀ.ਆਰ.ਪੀ। ਐੱਫ ਦੀ ਇੱਕ ਟੀਮ ਬੀਜਾਪੁਰ ਜਿਲ੍ਹੇ ਦੇ ਪਡੇਡਾ ਪਿੰਡ 'ਚ ਪੈਟਰੋਲਿੰਗ ਕਰ ਰਹੀ ਸੀ। ਹਮੇਸ਼ਾ ਦੀ ਤਰਾਂ ਇਸ ਵਾਰ ਵੀ ਟੀਮ ਨੇ ਇਸ ਖੇਤਰ 'ਚ ਰਹਿਣ ਵਾਲੇ ਪਿੰਡ ਵਾਸੀਆਂ ਦਾ ਹਾਲ-ਚਾਲ ਪੁੱਛਿਆ।

ਹੋਰ ਪੜ੍ਹੋ: ਮੁਰਦਾ ਸਮਝ ਕੇ ਮ੍ਰਿਤਕ ਨੂੰ ਰੱਖਿਆ ਫ੍ਰਿਜ 'ਚ, ਖੋਲ੍ਹਿਆ ਦਰਵਾਜ਼ਾ ਤਾਂ ਨਿਕਲੀ ਜ਼ਿੰਦਾ 

https://twitter.com/ani_digital/status/1219759632396111873?s=20

ਇਥੇ ਉਹਨਾਂ ਨੂੰ ਪਤਾ ਚੱਲਿਆ ਕਿ ਇੱਕ ਮਹਿਲਾ ਇਸੇ ਵੀ ਸਮੇਂ ਬੱਚੇ ਨੂੰ ਜਨਮ ਦੇ ਸਕਦੀ ਹੈ ਅਤੇ ਉਸ ਨੂੰ ਤੁਰੰਤ ਇਲਾਜ਼ ਦੀ ਜ਼ਰੂਰਤ ਹੈ, ਪਰ ਜੰਗਲ ਹੋਣ ਕਾਰਨ ਇਥੇ ਨੇੜੇ ਕੋਈ ਹਸਪਤਾਲ ਵੀ ਨਹੀਂ ਸੀ। ਜਿਸ ਕਾਰਨ ਉਹਨਾਂ ਨੇ ਇੱਕ ਪਾਲਕੀ ਬਣਾਈ ਅਤੇ ਮਹਿਲਾ ਨੂੰ ਮੋਢਿਆਂ 'ਤੇ ਚੁੱਕ ਕੇ ਹਸਪਤਾਲ ਪਹੁੰਚਾਇਆ।

-PTC News

Related Post