ਵਾਂਟੇਡ ਪੋਸਟਰ 'ਚ ਪੁਲਿਸ ਨੇ ਕਿਉਂ ਲਗਾਈ ਇਸ ਬੱਚੇ ਦੀ ਤਸਵੀਰ, ਜਾਣੋ ਮਾਮਲਾ

By  Jashan A March 23rd 2019 03:57 PM -- Updated: March 23rd 2019 04:33 PM

ਵਾਂਟੇਡ ਪੋਸਟਰ 'ਚ ਪੁਲਿਸ ਨੇ ਕਿਉਂ ਲਗਾਈ ਇਸ ਬੱਚੇ ਦੀ ਤਸਵੀਰ, ਜਾਣੋ ਮਾਮਲਾ,ਅਕਸਰ ਹੀ ਦੇਖਿਆ ਜਾਂਦਾ ਹੈ ਕਿ ਚੋਰਾਂ ਨੂੰ ਫੜ੍ਹਨ ਲਈ ਪੁਲਿਸ ਵਾਂਟੇਡ ਪੋਸਟਰ ਲਗਾਉਂਦੀ ਹੈ, ਜਿਸ ਕਾਰਨ ਚੋਣਾਂ ਤੱਕ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ। ਪਰ ਚੀਨ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਤੁਸੀਂ ਵੀ ਹੈਰਾਨ ਹੋ ਜਾਓਗੇ।

china ਵਾਂਟੇਡ ਪੋਸਟਰ 'ਚ ਪੁਲਿਸ ਨੇ ਕਿਉਂ ਲਗਾਈ ਇਸ ਬੱਚੇ ਦੀ ਤਸਵੀਰ, ਜਾਣੋ ਮਾਮਲਾ

ਦਰਅਸਲ ਚੀਨ ਦੀ ਪੁਲਿਸ ਨੇ ਇਕ ਕ੍ਰਿਮਿਨਲ ਦਾ ਅਜਿਹਾ ਵਾਂਟੇਡ ਪੋਸਟਰ ਲਗਾਇਆ, ਜਿਸ ਨੇ ਵੀ ਦੇਖਿਆ ਉਹ ਆਪਣਾ ਹਾਸਾ ਨਹੀਂ ਰੋਕ ਪਾਇਆ।

ਹੋਰ ਪੜ੍ਹੋ:ਬੱਚੇ ਨੂੰ ਏਅਰਪੋਰਟ ‘ਤੇ ਭੁੱਲੀ ਮਾਂ, ਉੱਡਦੇ ਜਹਾਜ਼ ਨੂੰ ਲੈਣਾ ਪਿਆ ਯੂ-ਟਰਨ

ਇਸ ਪੋਸਟਰ 'ਤੇ ਚਾਈਨਾ ਪੁਲਸ ਨੇ ਜੀ ਕਿਨਗਈ ਨਾਂ ਦੇ ਦੋਸ਼ੀ ਦੀ ਬਚਪਨ ਦੀ ਤਸਵੀਰ ਲਗਾ ਦਿੱਤੀ। ਇਹ ਮਾਮਲਾ ਚੀਨ ਦੇ ਜੇਨ ਸ਼ਿਯਾਂਗ ਸ਼ਹਿਰ ਦਾ ਹੈ ਜਿਥੇ ਭੀੜ 'ਚ ਗੁੰਡਾਗਰਦੀ ਮਚਾਉਣ ਦੇ ਦੋਸ਼ 'ਚ ਇਕ ਸ਼ਖਸ ਦੇ ਖਿਲਾਫ ਵਾਂਟੇਡ ਪੋਸਟਰ ਕੱਢਿਆ ਗਿਆ।

china ਵਾਂਟੇਡ ਪੋਸਟਰ 'ਚ ਪੁਲਿਸ ਨੇ ਕਿਉਂ ਲਗਾਈ ਇਸ ਬੱਚੇ ਦੀ ਤਸਵੀਰ, ਜਾਣੋ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਮੌਕੇ 'ਤੇ ਇਸ ਸ਼ਖਸ ਦੀ ਸਾਫ ਤਸਵੀਰ ਨਹੀਂ ਮਿਲ ਪਾਈ। ਇਸ ਵਜ੍ਹਾ ਨਾਲ ਪੁਲਸ ਨੇ ਉਸ ਦੀ ਬਚਪਨ ਦੀ ਤਸਵੀਰ ਲਗਾ ਦਿੱਤੀ। ਹਾਲਾਂਕਿ ਸੋਸ਼ਲ ਮੀਡੀਆ 'ਤੇ ਮਜ਼ਾਕ ਉਡਾਉਣ ਦੇ ਬਾਅਦ ਪੁਲਸ ਨੇ ਦੋਸ਼ੀ ਦੇ ਬਚਪਨ ਦੀ ਤਸਵੀਰ ਹਟਾ ਦਿੱਤੀ ਅਤੇ ਮੁਆਫੀ ਵੀ ਮੰਗੀ।

-PTC News

Related Post