ਇਕ ਹੋਰ ਚੀਨੀ ਖ਼ਤਰਾ, ਦੁਨੀਆ 'ਚ ਪਹਿਲੀ ਵਾਰ ਇਨਸਾਨ ਵਿਚ ਪਾਇਆ ਗਿਆ H10N3 ਬਰਡ ਫਲੂ

By  Jagroop Kaur June 1st 2021 02:36 PM -- Updated: June 1st 2021 02:50 PM

ਬੀਜਿੰਗ: ਦੁਨੀਆ ਦੇ ਵਿਚ ਨਿਤ ਦਿਨ ਨਵੀਆਂ ਬਿਮਾਰੀਆਂ ਸਾਹਮਣੇ ਆ ਰਹੀਆਂ ਹਨ , ਜੋ ਬਿਮਾਰੀਆਂ ਪਹਿਲਾਂ ਪੰਛੀਆਂ 'ਚ ਪੈਣ ਜਾਂਦੀਆਂ ਸਨ ਉਹ ਹੁਣ ਇਨਸਾਨਾਂ ਚ ਵੀ ਪਾਈਆਂ ਜਾਣ ਲੱਗੀਆਂ ਹਨ , ਜੀ ਹਾਂ ਸਿਹਤ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਮੰਗਲਵਾਰ ਨੂੰ ਕਿਹਾ ਚੀਨ ਦੇਸ਼ ਦੇ ਪੂਰਬੀ ਜਿਆਂਗਸੂ ਸੂਬੇ ਤੋਂ ਬਰਡ ਫਲੂ ਦੇ ਐਚ 10 ਐਨ 3 ਸਟੈਨ ਨਾਲ ਮਨੁੱਖੀ ਸੰਕਰਮਣ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ।

Read More : ਜਾਣੋ ਨੂੰਹ ਨਾਲ ਸਹੁਰੇ ਦੀ ਦਰਿੰਦਗੀ ਦੀ ਵਾਇਰਲ ਵੀਡੀਓ ਦੀ ਕੀ...

ਇਹ ਵਾਇਰਸ ਫਲੂ ਦੀ ਲਾਗ ਜਿਨਗਸੁ ਸੂਬੇ ਦੇ ਸਿਨਜਿਆਂਗ ਸਿਟੀ ਵਿੱਚ ਇੱਕ 41 ਸਾਲਾ ਵਿਅਕਤੀ ਵਿੱਚ ਵੇਖੀ ਗਈ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਬਰਡ ਫਲੂ ਪੋਲਟਰੀ ਫਾਰਮਿੰਗ ਦੁਆਰਾ ਫੈਲਿਆ ਹੈ ਅਤੇ ਇਸ ਦੇ ਵੱਡੇ ਪੱਧਰ 'ਤੇ ਫੈਲਣ ਦਾ ਜੋਖਮ ਬਹੁਤ ਘੱਟ ਹੈ. ਇਹ ਜਾਣਕਾਰੀ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ 'ਤੇ ਲਿਖੇ ਇਕ ਬਿਆਨ ਦੇ ਅਧਾਰ' ਤੇ ਸਾਹਮਣੇ ਆਈ ਹੈ। ਰਾਸ਼ਟਰੀ ਸਿਹਤ ਕਮਿਸ਼ਨ ਨੇ ਕਿਹਾ ਕਿ ਵਿਸ਼ਵ ਵਿੱਚ ਹੁਣ ਤੱਕ ਐਚ 10 ਐਨ 3 ਬਰਡ ਫਲੂ ਦੇ ਮਨੁੱਖੀ ਸੰਕਰਮਣ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ।There are many different strains of avian influenza in China and some sporadically infect people, generally those working with poultry. (HT_PRINT)

Read More : ਹੋਟਲ ‘ਚ ਚੱਲ ਰਿਹਾ ਸੀ ਜਿਸਮਫਿਰੋਸ਼ੀ ਦਾ ਧੰਦਾ ,ਪੁਲਿਸ ਨੇ ਪਾਇਆ...

ਕਮਿਸ਼ਨ ਨੇ ਦੱਸਿਆ ਕਿ ਵਿਅਕਤੀ ਨੂੰ 28 ਅਪ੍ਰੈਲ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਵਿਅਕਤੀ ਵਿੱਚ ਬੁਖਾਰ ਅਤੇ ਹੋਰ ਲੱਛਣ ਵੇਖੇ ਗਏ। ਇਕ ਮਹੀਨੇ ਬਾਅਦ ਯਾਨੀ 28 ਮਈ ਨੂੰ ਵਿਅਕਤੀ ਵਿਚ ਐਚ 10 ਐਨ 3 ਬਰਡ ਫਲੂ ਦੇ ਵਾਇਰਸ ਦੀ ਪੁਸ਼ਟੀ ਹੋਈ ਹੈ। ਹਾਲਾਂਕਿ, ਕਮਿਸ਼ਨ ਦਾ ਕਹਿਣਾ ਹੈ ਕਿ ਇਸ ਵਾਇਰਸ ਦਾ ਖ਼ਤਰਾ ਅਜੇ ਇੰਨਾ ਨਹੀਂ ਹੈ।

Related Post