ਜਾਣੋ ਨੂੰਹ ਨਾਲ ਸਹੁਰੇ ਦੀ ਦਰਿੰਦਗੀ ਦੀ ਵਾਇਰਲ ਵੀਡੀਓ ਦੀ ਕੀ ਹੈ ਸਚਾਈ

By Jagroop Kaur - May 31, 2021 6:05 pm

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਇਕ ਵਿਅਕਤੀ ਇਕ ਮਹਿਲਾ ਨਾਲ ਕੁੱਟਮਾਰ ਕਰਦਾ ਨਜ਼ਰ ਆ ਰਿਹਾ ਹੈ , ਅਤੇ ਕੋਲ ਬਚੇ ਉਸ ਵਿਅਕਤੀ ਨੂੰ ਮਹਿਲਾ ਨਾਲ ਕੁੱਟਮਾਰ ਕਰਨ ਦੇ ਲਈ ਰੋਂਦੇ ਹੋਏ ਇਨਕਾਰ ਕਰ ਰਹੇ ਹਨ ਕਿ ਅਜਿਹਾ ਨਾ ਕੀਤਾ ਜਾਵੇ। ਇਹ ਵੀਡੀਓ ਗੁਰਦਾਸਪੁਰ ਦੀ ਹੈ ਜਿਥੇ ਬੁਜ਼ੁਰਗ ਆਪਣੀ ਨੂੰਹ ਦੀ ਬੁਰੀ ਤਰ੍ਹਾਂ ਨਾਲ ਮਾਰ ਕੁਟਾਈ ਕਰਦਾ ਨਜ਼ਰ ਆ ਰਿਹਾ ਹੈ। ਕੁਝ ਟੀ.ਵੀ. ਚੈਨਲਾਂ ਨੇ ਵੀ ਇਹ ਵਾਇਰਲ ਵੀਡੀਓ ਦਿਖਾਈ। ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਇਹ ਵੀਡੀਓ ਸੁਮਨ ਨਾਂਅ ਦੀ ਮਹਿਲਾ ਹੈ।

Read more : ਪੁਲਿਸ ਹੱਥ ਲੱਗੀ ਵੱਡੀ ਕਾਮਯਾਬੀ , ਹਥਿਆਰਾਂ ਸਣੇ ਕਾਬੂ ਵੱਡੇ ਗੈਂਗਸਟਰ

ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਪੀੜਤ ਮਹਿਲਾ ਨੇ ਦੱਸਿਆ ਕਿ ਉਸ ਨੂੰ ਘਰੋਂ ਕੱਢਣ ਲਈ ਉਸ ਦਾ ਸਹੁਰਾ ਗੁਰਦੀਪ ਸਿੰਘ ਉਸ ਦੀ ਮਾਰ ਕੁਟਾਈ ਕਰਦਾ ਹੈ ਅਤੇ ਉਸ ’ਤੇ ਗਲਤ ਨਜ਼ਰ ਵੀ ਰੱਖਦਾ ਹੈ। ਉਸ ਨੇ ਦੱਸਿਆ ਕਿ ਘਰ ਵਿੱਚ ਉਸ ਨੂੰ ਵੱਖ-ਵੱਖ ਤਰੀਕਿਆਂ ਨਾਲ ਪਰੇਸ਼ਾਨ ਕੀਤਾ ਜਾਂਦਾ ਹੈ। ਉਸ ਨੂੰ ਡੇਢ ਸਾਲ ਤੋਂ ਬਿਜਲੀ ਤੱਕ ਨਹੀਂ ਦਿੱਤੀ ਗਈ। ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣੇ ਤਿੰਨ ਬੱਚਿਆਂ ਨੂੰ ਪਾਲਦੀ ਹੈ। 26 ਤਰੀਖ਼ ਨੂੰ ਕਿਸੇ ਗੱਲ ਨੂੰ ਲੈ ਕੇ ਉਸ ਦੇ ਸਹੁਰੇ ਗੁਰਦੀਪ ਸਿੰਘ ਨੇ ਉਸ ਨਾਲ ਪੂਰੀ ਤਰਾਂ ਮਾਰ-ਕੁਟਾਈ ਕੀਤੀ ਗਈ, ਜਿਸ ਦੀ ਵੀਡੀਓ ਵਾਇਰਲ ਹੋ ਗਈ ਪਰ ਪੁਲਿਸ ਕੋਈ ਕਾਰਵਾਈ ਕਰਨ ਦੀ ਥਾਂ ਉਸਦੇ ਰਾਜ਼ੀਨਾਮਾ ਕਰਨ ਦਾ ਦਬਾਅ ਬਣਾ ਰਹੀ ਹੈ

Read More : ਦੋ ਸਕੀਆਂ ਭੈਣਾਂ ਨਿਭਾਅ ਰਹੀਆਂ ਆਪਣਾ ਫਰਜ਼ , ਇਜ਼ਰਾਇਲੀ ਫੌਜ ‘ਚ...

ਦੂਜੇ ਪਾਸੇ ਸਹੁਰੇ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਅਸਲ ਵਿੱਚ ਉਸ ਦੇ ਦੋ ਮੁੰਡੇ ਹਨ, ਜਿੰਨਾਂ ਵਿੱਚ ਵੱਡੇ ਦੀ ਪਤਨੀ ਦਾ ਦੇਹਾਂਤ ਹੋ ਚੁੱਕਿਆ ਹੈ। ਇਸ ਲਈ ਉਸ ਦੇ ਬੱਚੇ ਵੀ ਉਸ ਨਾਲ ਘਰ ’ਚ ਰਹਿੰਦੇ ਹਨ, ਜਦੋਂਕਿ ਸੁਮਨ ਅਤੇ ਉਸ ਦੇ ਬੱਚਿਆਂ ਨੂੰ ਇਹ ਪਸੰਦ ਨਹੀਂ ਹੈ। ਬੀਤੇ ਦਿਨੀਂ ਸੁਮਨ ਦੇ ਮੁੰਡਾ ਉਹਦੇ ਵੱਡੇ ਮੁੰਡੇ ਦੀ ਧੀ ਨਾਲ ਬਦਸੂਲੁਕੀ ਕਰ ਰਿਹਾ ਸੀ। ਜਦ ਮੈਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਸੁਮਨ ਅਤੇ ਉਸ ਦੇ ਬੱਚੇ ਮੇਰੇ ਹਥੀਂ ਪੈ ਗਏ। ਆਪਣੇ ਬਚਾਅ ਲਈ ਮੈਂ ਵੀ ਉਨ੍ਹਾਂ ਨੂੰ ਮਾਰਿਆ ਅਤੇ ਕਿਸੇ ਨੇ ਉਹ ਵੀਡੀਓ ਵਾਇਰਲ ਕਰ ਦਿੱਤੀ।
adv-img
adv-img