ਜਦੋਂ ਭੁੱਖ ਨਾਲ ਤੜਪਦੇ ਚੂਚੇ ਨੂੰ ਉਸ ਦੀ ਮਾਂ ਨੇ ਖਵਾਇਆ ਸਿਗਰਟ ਦਾ ਟੁਕੜਾ... ਤਸਵੀਰਾਂ ਵਾਇਰਲ

By  Jashan A July 2nd 2019 03:48 PM

ਜਦੋਂ ਭੁੱਖ ਨਾਲ ਤੜਪਦੇ ਚੂਚੇ ਨੂੰ ਉਸ ਦੀ ਮਾਂ ਨੇ ਖਵਾਇਆ ਸਿਗਰਟ ਦਾ ਟੁਕੜਾ... ਤਸਵੀਰਾਂ ਵਾਇਰਲ,ਨਵੀਂ ਦਿੱਲੀ: ਫਲੋਰਿਡਾ ਸਥਿਤ ਸਮੁੰਦਰ ਤੱਟ 'ਤੇ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ, ਇਥੇ ਇਕ ਪੰਛੀ ਨੇ ਆਪਣੇ ਬੱਚੇ ਨੂੰ ਭੁੱਖ ਨਾਲ ਤੜਪਦੇ ਦੇਖ ਸਿਗਰਟ ਦਾ ਟੁਕੜਾ ਖਿਲਾ ਦਿੱਤਾ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।

ਇਹ ਤਸਵੀਰਾਂ ਹੁਣ ਦੁਨੀਆ ਭਰ ਵਿਚ ਵਾਇਰਲ ਹੋ ਰਹੀਆਂ ਹਨ। ਇਹ ਤਸਵੀਰਾਂ ਕਰੇਨ ਮਸੂਨ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।

ਹੋਰ ਪੜ੍ਹੋ:ਇਸ਼ਕ 'ਚ ਅੰਨੀ ਮਾਂ ਨੇ ਆਪਣੇ ਪ੍ਰੇਮੀ ਨਾਲ ਮਿਲਕੇ ਕੀਤਾ ਕਬੱਡੀ ਖਿਡਾਰੀ ਦਾ ਕਤਲ ,ਸੱਚ ਆਇਆ ਸਾਹਮਣੇ

ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਹਨਾਂ ਅਪੀਲ ਕੀਤੀ ਕਿ ''ਜੇ ਤੁਸੀਂ ਬੀਚ ਤੇ ਜਾਂਦੇ ਹੋ ਤਾਂ ਉਸ ਨੂੰ ਸਾਫ਼ ਰੱਖੋ ਆਪਣਾ ਘਰ ਨਾ ਸਮਝੋ''।

ਉਹਨਾਂ ਨੇ ਕਿਹਾ ਕਿ ਤਸਵੀਰਾਂ ਕਲਿੱਕ ਕਰਨ ਤੋਂ ਬਾਅਦ ਜਦੋਂ ਉਹਨਾਂ ਨੇ ਘਰ ਜਾ ਕੇ ਤਸਵੀਰਾਂ ਨੂੰ ਚੰਗੀ ਤਰ੍ਹਾਂ ਦੇਖਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਸਿਗਰਟ ਦਾ ਟੁਕੜਾ ਸੀ। ਕਰੇਨ ਨੇ ਲਿਖਿਆ ਕਿ ਜੇ ਤੁਸੀਂ ਸਿਗਰਟ ਪੀਂਦੇ ਹੋ ਤਾਂ ਕਿਰਪਾ ਕਰ ਕੇ ਉਸ ਦੇ ਟੁਕੜੇ ਉੱਥੇ ਹੀ ਨਾ ਸੁੱਟੋ''।

-PTC News

Related Post