Mon, May 6, 2024
Whatsapp

ਇਸ਼ਕ 'ਚ ਅੰਨੀ ਮਾਂ ਨੇ ਆਪਣੇ ਪ੍ਰੇਮੀ ਨਾਲ ਮਿਲਕੇ ਕੀਤਾ ਕਬੱਡੀ ਖਿਡਾਰੀ ਦਾ ਕਤਲ ,ਸੱਚ ਆਇਆ ਸਾਹਮਣੇ

Written by  Shanker Badra -- August 23rd 2018 04:47 PM -- Updated: August 23rd 2018 04:48 PM
ਇਸ਼ਕ 'ਚ ਅੰਨੀ ਮਾਂ ਨੇ ਆਪਣੇ ਪ੍ਰੇਮੀ ਨਾਲ ਮਿਲਕੇ ਕੀਤਾ ਕਬੱਡੀ ਖਿਡਾਰੀ ਦਾ ਕਤਲ ,ਸੱਚ ਆਇਆ ਸਾਹਮਣੇ

ਇਸ਼ਕ 'ਚ ਅੰਨੀ ਮਾਂ ਨੇ ਆਪਣੇ ਪ੍ਰੇਮੀ ਨਾਲ ਮਿਲਕੇ ਕੀਤਾ ਕਬੱਡੀ ਖਿਡਾਰੀ ਦਾ ਕਤਲ ,ਸੱਚ ਆਇਆ ਸਾਹਮਣੇ

ਇਸ਼ਕ 'ਚ ਅੰਨੀ ਮਾਂ ਨੇ ਆਪਣੇ ਪ੍ਰੇਮੀ ਨਾਲ ਮਿਲਕੇ ਕੀਤਾ ਕਬੱਡੀ ਖਿਡਾਰੀ ਦਾ ਕਤਲ ,ਸੱਚ ਆਇਆ ਸਾਹਮਣੇ:ਬੀਤੇ ਦਿਨੀਂ ਨਾਭਾ ਦੇ ਨੇੜਲੇ ਪਿੰਡ ਛੀਂਟਾਵਾਲਾ ਵਿੱਚ ਇੱਕ ਕਬੱਡੀ ਖਿਡਾਰੀ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।ਜਿਸ ਤੋਂ ਬਾਅਦ ਜਾਂਚ ਦੌਰਾਨ ਇੱਕ ਅਜਿਹਾ ਸੱਚ ਸਾਹਮਣੇ ਆਇਆ ਹੈ,ਜਿਸ ਵਿੱਚ ਇੱਕ ਮਾਂ ਨੇ ਮਾਂ-ਪੁੱਤ ਦੇ ਪਵਿੱਤਰ ਰਿਸ਼ਤੇ ਨੂੰ ਲੀਰੋ-ਲੀਰ ਕਰ ਦਿੱਤਾ।ਦੱਸ ਦੇਈਏ ਕਿ ਇਸ਼ਕ 'ਚ ਅੰਨੀ ਹੋਈ ਇੱਕ ਕਲਯੁਗੀ ਮਾਂ ਨੇ ਆਪਣੇ ਆਸ਼ਕ ਨਾਲ ਮਿਲ ਕੇ ਸਕੇ ਪੁੱਤਰ ਦਾ ਹੀ ਕਤਲ ਕਰ ਦਿੱਤਾ ਸੀ।ਦੱਸਿਆ ਜਾਂਦਾ ਹੈ ਕਿ ਦੋਸ਼ੀ ਔਰਤ ਨੇ ਸੁੱਖਾਂ-ਸੁੱਖ ਕੇ ਹਾਸਲ ਕੀਤੇ ਆਪਣੇ 17 ਸਾਲਾਂ ਦੇ ਜਵਾਨ ਪੁੱਤਰ ਸੁਖ਼ਵੀਰ ਸਿੰਘ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਸ ਕਬੱਡੀ ਖ਼ਿਡਾਰੀ ਦੀ ਪਿਛਲੇ ਦਿਨੀਂ ਹੀ ਉਸਦੇ ਘਰ ਦੇ ਗੇਟ ਕੋਲੋਂ ਹੀ ਲਾਸ਼ ਬਰਾਮਦ ਹੋਈ ਸੀ।ਇੱਥੇ ਹੀ ਬੱਸ ਨਹੀਂ ਉਸ ਕਲਯੁਗੀ ਮਾਂ ਨੇ ਆਪਣਾ ਇਹ ਪਾਪ ਛੁਪਾਉਣ ਲਈ ਲਾਸ਼ ਨੂੰ ਖ਼ੁਰਦ ਬੁਰਦ ਕਰਨ ਦੀ ਨੀਅਤ ਨਾਲ ਆਪਣੇ ਮੁੰਡੇ ਦਾ ਚੋਰੀ ਛਿਪੇ ਸਸਕਾਰ ਵੀ ਕਰ ਦਿੱਤਾ।ਇਹ ਘੋਰ ਪਾਪ ਕਰਨ ਵਾਲੀ ਕਲਯੁਗੀ ਮਾਂ ਦੀ ਪਹਿਚਾਣ ਪਿੰਡ ਛੀਂਟਾਂਵਾਲਾ ਨਿਵਾਸੀ ਨਰਿੰਦਰ ਕੌਰ ਜਦਕਿ ਉਸਦੇ ਆਸ਼ਕ ਦੀ ਪਹਿਚਾਣ ਸਿਮਰਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਤੌਰ 'ਤੇ ਹੋਈ ਹੈ। ਥਾਣਾ ਸਦਰ ਨਾਭਾ ਪੁਲਿਸ ਨੇ ਕਤਲ ਦੇ ਉਕਤ ਮਾਮਲੇ ਵਿੱਚ ਨਰਿੰਦਰ ਕੌਰ ਅਤੇ ਸਿਮਰਦੀਪ ਸਿੰਘ ਦੇ ਖਿਲਾਫ਼ ਪਰਚਾ ਦਰਜ ਕੀਤਾ ਹੈ।ਜਾਣਕਾਰੀ ਅਨੁਸਾਰ ਨਰਿੰਦਰ ਕੌਰ ਦੇ ਪਹਿਲੇ ਪਤੀ ਬਲਜਿੰਰਦ ਸਿੰਘ ਦੀ ਮੌਤ ਹੋ ਜਾਣ ਦੇ ਬਾਅਦ ਉਸਦੇ ਸਿਮਰਦੀਪ ਸਿੰਘ ਨਾਮਕ ਵਿਅਕਤੀ ਨਾਲ ਨਜ਼ਾਇਜ਼ ਸਬੰਧ ਬਣ ਗਏ ਸਨ ਅਤੇ ਦੋਹੇਂ ਆਪਸ ਵਿੱਚ ਵਿਆਹ ਕਰਵਾਉਣਾ ਚਾਹੁੰਦੇ ਸਨ।ਦੂਜੇ ਪਾਸੇ ਸੁਖ਼ਬੀਰ ਸਿੰਘ ਆਪਣੀ ਮਾਂ ਦੇ ਇਨ੍ਹਾਂ ਨਜਾਇਜ਼ ਸਬੰਧਾਂ ਤੇ ਇਤਰਾਜ ਕਰਦਾ ਸੀ,ਜਿਸਦੇ ਚਲਦਿਆਂ ਉਸਦਾ ਅਕਸਰ ਹੀ ਆਪਣੀ ਮਾਂ ਨਾਲ ਝਗੜਾ ਵੀ ਹੁੰਦਾ ਰਹਿੰਦਾ ਸੀ।ਜਿਸ ਦੌਰਾਨ 19 ਅਤੇ 20 ਅਗਸਤ ਦੀ ਦਰਮਿਆਨੀ ਰਾਤ ਨਰਿੰਦਰ ਕੌਰ ਨੇ ਆਪਣੇ ਆਸ਼ਕ ਮਿਰਦੀਪ ਸਿੰਘ ਨਾਲ ਮਿਲ ਕੇ ਸੁੱਤੇ ਪਏ ਸੁਖ਼ਵੀਰ ਸਿੰਘ ਦਾ ਸਿਰਹਾਣੇ ਨਾਲ ਗਲਾ ਘੁੱਟ ਕੇ ਉਸਦਾ ਕਤਲ ਕਰ ਦਿੱਤਾ ਅਤੇ ਬਾਅਦ ਵਿੱਚ ਉਸਦੀ ਲਾਸ਼ ਨੂੰ ਖੁਰਦ ਬੁਰਦ ਦੀ ਨੀਅਤ ਨਾਲ ਉਸਦਾ ਸੰਸਕਾਰ ਵੀ ਕਰ ਦਿੱਤਾ। -PTCNews


Top News view more...

Latest News view more...