ਸੀ.ਆਈ.ਏ ਸਟਾਫ ਮੋਹਾਲੀ ਨੇ ਬੰਬੀਹਾ ਗੈਂਗ ਦਾ ਸਰਗਰਮ ਗੈਂਗਸਟਰ ਕੀਤਾ ਕਾਬੂ

By  Shanker Badra June 11th 2018 10:50 PM -- Updated: June 12th 2018 05:59 PM

ਸੀ.ਆਈ.ਏ ਸਟਾਫ ਮੋਹਾਲੀ ਨੇ ਬੰਬੀਹਾ ਗੈਂਗ ਦਾ ਸਰਗਰਮ ਗੈਂਗਸਟਰ ਕੀਤਾ ਕਾਬੂ:ਸੀ.ਆਈ.ਏ ਸਟਾਫ ਮੋਹਾਲੀ ਨੇ ਬੰਬੀਹਾ ਗੈਂਗ ਦੇ ਮੈਬਰ ਸ਼ਗਨਦੀਪ ਸਿੰਘ ਉੱਰਫ ਪੱਪੂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਪੀ. ਜਾਂਚ ਹਰਬੀਰ ਸਿੰਘ ਅਟਵਾਲ ਅਤੇ ਡੀ.ਐੱਸ.ਪੀ. ਜਾਂਚ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਪੁਲਿਸ ਨੇ ਬੰਬੀਹਾ ਗੈਂਗ ਦੇ ਇਕ ਸਰਗਰਮ ਮੈਂਬਰ ਸ਼ਗਨਦੀਪ ਸਿੰਘ ਉਰਫ ਪੱਪੂ ਪੁੱਤਰ ਲਖਵੀਰ ਸਿੰਘ ਵਾਸੀ ਪਿੰਡ ਪੰਨੀਵਾਲਾ ਜ਼ਿਲਾ ਸਿਰਸਾ ਹਰਿਆਣਾ ਨੂੰ ਗ੍ਰਿਫਤਾਰ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਉਕਤ ਗੈਂਗਸਟਰ ਖਿਲਾਫ 9 ਨਵੰਬਰ 2012 ਨੂੰ ਥਾਣਾ ਡੱਬਵਾਲੀ ਹਰਿਆਣਾ ਵਿਖੇ ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ ਅਤੇ ਉਹ ਅਸਲਾ ਐਕਟ ਤਹਿਤ ਥਾਣਾ ਸੰਗਤ ਜ਼ਿਲਾ ਬਠਿੰਡਾ ਵਿਚ ਭਗੌੜਾ ਚਲਿਆ ਆ ਰਿਹਾ ਸੀ।ਦੋਸ਼ੀ ਸ਼ਗਨਦੀਪ ਸਿੰਘ ਉੱਰਫ ਪੱਪੂ ਉਕੱਤ ਨੂੰ ਕਾਬੂ ਕਰਨ ਉਪਰੰਤ ਡੱਬਵਾਲੀ ਪੁਲਿਸ ਦੇ ਹਵਾਲੇ ਕੀਤਾ ਗਿਆ।

-PTCNews

Related Post