ਮੋਹਾਲੀ 'ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਹੋਈ ਮੁੱਠਭੇੜ
Punjab News: ਚੰਡੀਗੜ੍ਹ ਦੇ ਨਾਲ ਲੱਗਦੇ ਸ਼ਹਿਰ ਮੋਹਾਲੀ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋਇਆ। ਪਿੰਡ ਬੜਮਾਜਰਾ ਵਿੱਚ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਬਦਮਾਸ਼ ਅੰਮ੍ਰਿਤਸਰ ਤੋਂ ਕਾਰ ਖੋਹ ਕੇ ਮੋਹਾਲੀ ਵੱਲ ਆ ਰਹੇ ਸਨ। ਜਦੋਂ ਪੁਲਿਸ ਨੇ ਬਦਮਾਸ਼ਾਂ ਨੂੰ ਫੜਨ ਲਈ ਨਾਕਾਬੰਦੀ ਕੀਤੀ ਤਾਂ ਉਨ੍ਹਾਂ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਬਦਮਾਸ਼ ਔਡੀ ਕਾਰ ਮੌਕੇ 'ਤੇ ਛੱਡ ਕੇ ਫਰਾਰ ਹੋ ਗਏ।
ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ। ਪੁਲਿਸ ਵੱਲੋਂ ਆਸਪਾਸ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਬਦਮਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਅਪਰਾਧੀ ਨੇੜੇ ਹੀ ਕਿਤੇ ਲੁਕੇ ਹੋਏ ਹਨ।
ਅੰਮ੍ਰਿਤਸਰ ਤੋਂ ਡਾਕਟਰ ਦੀ ਕਾਰ ਖੋਹੀ
ਅੰਮ੍ਰਿਤਸਰ ਦੇ ਪੌਸ਼ ਇਲਾਕੇ ਮਜੀਠਾ ਰੋਡ 'ਤੇ ਸ਼ਨੀਵਾਰ ਅੱਧੀ ਰਾਤ ਨੂੰ ਲੁਟੇਰਿਆਂ ਨੇ ਗੋਲੀਆਂ ਚਲਾ ਕੇ ਡਾਕਟਰ ਤੋਂ ਕਾਰ ਖੋਹ ਕੇ ਫ਼ਰਾਰ ਹੋ ਗਏ। ਕੇਡੀ ਹਸਪਤਾਲ ਦਾ ਇੱਕ ਪਰਿਵਾਰਕ ਮਿੱਤਰ ਡਾਕਟਰ ਤਰਨ ਬੇਰੀ ਆਪਣੀ ਔਡੀ ਵਿੱਚ ਕੇਡੀ ਦੀ ਪਤਨੀ ਨੂੰ ਛੱਡਣ ਆ ਰਿਹਾ ਸੀ। ਇਸ ਦੌਰਾਨ ਉਨ੍ਹਾਂ ਦਾ ਪਿੱਛਾ ਕਰ ਰਹੇ ਲੁਟੇਰਿਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਡਰ ਦੇ ਮਾਰੇ ਡਾਕਟਰ ਨੇ ਕਾਰ ਰੋਕ ਲਈ, ਜਿਸ ਕਾਰਨ ਦੋਸ਼ੀ ਫਰਾਰ ਹੋ ਗਿਆ।
- PTC NEWS