ਉੱਤਰ ਭਾਰਤ 'ਚ ਸ਼ੀਤ ਲਹਿਰ ਦਾ ਕਹਿਰ, ਕਈ ਲੋਕਾਂ ਨੂੰ ਗਵਾਉਣੀ ਪਈ ਜਾਨ

By  Jashan A December 26th 2019 09:12 PM

ਉੱਤਰ ਭਾਰਤ 'ਚ ਸ਼ੀਤ ਲਹਿਰ ਦਾ ਕਹਿਰ, ਕਈ ਲੋਕਾਂ ਨੂੰ ਗਵਾਉਣੀ ਪਈ ਜਾਨ,ਨਵੀਂ ਦਿੱਲੀ: ਉੱਤਰ ਭਾਰਤ 'ਚ ਠੰਡ ਦਾ ਕਹਿਰ ਲਗਾਤਾਰ ਜਾਰੀ ਹੈ। ਪੰਜਾਬ, ਚੰਡੀਗੜ੍ਹ ਅਤੇ ਦਿੱਲੀ 'ਚ ਹੱਡ-ਚੀਰਵੀਂ ਠੰਡ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਠੰਡ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਤੇ ਹੁਣ ਤੱਕ ਕਈ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ।

ਮੈਦਾਨੀ ਇਲਾਕੇ ਪਹਾੜੀ ਇਲਾਕਿਆਂ ਤੋਂ ਵੀ ਜ਼ਿਆਦਾ ਠੰਡੇ ਹੋ ਗਏ ਹਨ। ਹਿਮਾਚਲ ਪ੍ਰਦੇਸ਼ 'ਚ ਦਿਨ 'ਚ ਧੁੱਪ ਨਿਕਲਣ ਨਾਲ ਠੰਡ ਤੋਂ ਰਾਹਤ ਮਿਲ ਜਾਂਦੀ ਹੈ ਪਰ ਮੈਦਾਨੀ ਇਲਾਕਿਆਂ 'ਚ ਧੁੰਦ ਅਤੇ ਕਾਫੀ ਠੰਡ ਨਾਲ ਹਾਲਾਤ ਖਰਾਬ ਹੋ ਰਹੀ ਹੈ।

ਹੋਰ ਪੜ੍ਹੋ: ਉੱਤਰ ਪ੍ਰਦੇਸ਼ 'ਚ ਹੱਡ-ਚੀਰਵੀਂ ਠੰਡ ਨੇ ਠਾਰੇ ਲੋਕ, 2 ਦਿਨਾਂ ਲਈ ਸਕੂਲ ਬੰਦ

ਮੌਸਮ ਵਿਭਾਗ ਮੁਤਾਬਕ ਖੇਤਰ 'ਚ ਅਗਲੇ ਪੰਜ ਦਿਨ ਤਕ ਰੂਹ ਕੰਬਾਊ ਠੰਡ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ।ਹਰਿਆਣਾ 'ਚ ਕੜਾਕੇ ਦੀ ਸਰਦੀ ਕਾਨ ਪ੍ਰਾਇਵੇਟ ਅਤੇ ਸਰਕਾਰੀ ਸਕੂਲਾਂ 'ਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਪੰਜਾਬ 'ਚ 15 ਜਨਵਰੀ ਤੋਂ ਬਾਅਦ ਸਕੂਲ ਖੁੱਲਣਗੇ ਅਤੇ ਚੰਡੀਗੜ੍ਹ 'ਚ ਵੀ ਇਸ ਸਾਲ ਤਕ ਛੁੱਟੀ ਰਹੇਗੀ।

-PTC News

Related Post