ਕਾਂਗਰਸ ਸਰਕਾਰ ਦਾ ਕੈਬਨਿਟ ਵਿਸਥਾਰ ਬਣਿਆ ਕੈਪਟਨ ਲਈ ਮੁਸੀਬਤ

By  Shanker Badra April 22nd 2018 04:48 PM

ਕਾਂਗਰਸ ਸਰਕਾਰ ਦਾ ਕੈਬਨਿਟ ਵਿਸਥਾਰ ਬਣਿਆ ਕੈਪਟਨ ਲਈ ਮੁਸੀਬਤ:ਪੰਜਾਬ ਸਰਕਾਰ ਦੇ ਮੰਤਰੀ ਮੰਡਲ ਦੇ ਵਿੱਚ ਤਕਰੀਬਨ ਇੱਕ ਸਾਲ ਤੋਂ ਬਾਅਦ ਵਾਧਾ ਕੀਤਾ ਗਿਆ ਹੈ। Congress Govt Cabinet Expansion Captain Amrinder Troubleਕੈਬਨਿਟ ਵਿਸਥਾਰ ਕਾਂਗਰਸ ਸਰਕਾਰ ਦੇ ਲਈ ਮੁਸੀਬਤ ਬਣਦਾ ਜਾ ਰਿਹ ਹੈ।ਇੱਕ ਪਾਸੇ ਮੰਤਰੀ ਬਣਨ ਦੀ ਝਾਕ ਰੱਖਣ ਵਾਲੇ ਲੀਡਰ ਅਸਤੀਫੇ ਦੇ ਰਹੇ ਹਨ,ਉੱਥੇ ਦੂਜੇ ਪਾਸੇ ਕੈਬਨਿਟ ਵਿੱਚ ਕੀਤੇ ਵਾਧੇ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ।ਸ਼ਨੀਵਾਰ ਨੂੰ ਮੰਤਰੀਆਂ ਵੱਲੋਂ ਸਹੁੰ ਚੁੱਕੇ ਜਾਣ ਤੋਂ ਕੁਝ ਘੰਟੇ ਪਹਿਲਾਂ ਕੈਬਨਿਟ ਵਾਧੇ ਖ਼ਿਲਾਫ਼ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਵਾਧੇ ਨੂੰ ਰੋਕਣ ਦੀ ਮੰਗ ਕੀਤੀ ਗਈ।Congress Govt Cabinet Expansion Captain Amrinder Troubleਪਟੀਸ਼ਨਰ ਨੇ ਦੋਸ਼ ਲਾਇਆ ਕਿ ਇਸ ਵਾਧੇ ਨਾਲ ਸੰਵਿਧਾਨ ਦੀ 91ਵੀਂ ਤਰਮੀਮ ਰਾਹੀਂ ਕੁੱਲ ਮੰਤਰੀਆਂ ਦੀ ਗਿਣਤੀ ਕੁੱਲ ਵਿਧਾਇਕਾਂ ਦੇ 15 ਫ਼ੀਸਦੀ ਤੱਕ ਸੀਮਤ ਰੱਖਣ ਦੀ ਵਿਵਸਥਾ ਦਾ ਉਲੰਘਣ ਹੋਵੇਗਾ।Congress Govt Cabinet Expansion Captain Amrinder Troubleਪਟੀਸ਼ਨਰ ਨੇ ਜਸਟਿਸ ਏਕੇ ਮਿੱਤਲ ਤੇ ਜਸਟਿਸ ਅਨੁਪਿੰਦਰ ਸਿੰਘ ਦੇ ਬੈਂਚ ਅੱਗੇ ਬੇਨਤੀ ਕੀਤੀ ਕਿ ਪਟੀਸ਼ਨ ਉਤੇ ਫ਼ੌਰੀ ਗ਼ੌਰ ਕੀਤੀ ਜਾਵੇ।ਉਨ੍ਹਾਂ ਕਿਹਾ, ‘‘ਕਿਸੇ ਸੂਬੇ ਵਿੱਚ ਮੰਤਰੀ ਪ੍ਰੀਸ਼ਦ ਦੀ ਗਿਣਤੀ ਉੱਥੋਂ ਦੀ ਵਿਧਾਨ ਸਭਾ ਦੇ ਮੈਂਬਰਾਂ ਦੇ 15 ਫ਼ੀਸਦੀ ਤੋਂ ਵੱਧ ਨਹੀਂ ਹੋਣੀ ਚਾਹੀਦੀ।ਮੌਜੂਦਾ ਮਾਮਲੇ ਵਿੱਚ ਇਹ ਸਦਨ ਦੀ ਕੁੱਲ ਗਿਣਤੀ ਦੇ 15 ਫ਼ੀਸਦੀ ਤੋਂ ਵੱਧ ਰਹੀ ਹੈ।ਬੈਂਚ ਨੇ ਇਸ ’ਤੇ ਫ਼ੌਰੀ ਸੁਣਵਾਈ ਤੋਂ ਨਾਂਹ ਕਰ ਦਿੱਤੀ ਤੇ ਹੁਣ ਪਟੀਸ਼ਨ ’ਤੇ ਸੋਮਵਾਰ ਨੂੰ ਵਿਚਾਰ ਹੋਣ ਦੇ ਆਸਾਰ ਹਨ।

-PTCNews

Related Post