ਭਾਰਤ ਵਿਚ 24 ਘੰਟਿਆਂ ਵਿਚ 2,17,353 ਨਵੇਂ ਕੋਰੋਨਾ ਦੇ ਮਾਮਲੇ, 1,185 ਮੌਤਾਂ
Jagroop Kaur
April 16th 2021 11:23 AM

ਨਵੀਂ ਦਿੱਲੀ: ਕੋਰੋਨਾ ਦੀ ਬੇਕਾਬੂ ਰਫ਼ਤਾਰ ਰੁਕਣ ਦਾ ਨਾਂ ਨਹੀਂ ਲੈ ਰਹੀ। ਦੁਨੀਆ ਵਿਚ ਹਰ ਦਿਨ ਸਭ ਤੋਂ ਵੱਧ ਕੇਸ ਭਾਰਤ ਆ ਰਹੇ ਹਨ। ਸੰਕਰਮਣ ਦੇ ਨਵੇਂ ਕੇਸਾਂ ਦੀ ਗਿਣਤੀ ਹੁਣ ਦੋ ਲੱਖ ਤੱਕ ਪਹੁੰਚ ਗਈ ਹੈ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਮੁਤਾਬਕ ਪਿਛਲੇ 24 ਘੰਟਿਆਂ ਵਿੱਚ 200739 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ ਤੇ 1038 ਵਿਅਕਤੀਆਂ ਦੀ ਮੌਤ ਹੋਈ ਹੈ। ਹਾਲਾਂਕਿ 93,528 ਲੋਕਾਂ ਨੇ ਕੋਰੋਨਾ ਨੂੰ ਮਾਤ ਵੀ ਦਿੱਤੀ ਹੈ।
Also Read | All Class 5, 8, 10 students in Punjab to be promoted without exams: CM
ਉਥੇ ਹੀ ਵੀਰਵਾਰ ਦੇ ਦਿਨ ਸਭ ਤੋਂ ਵੱਧ ਰਿਕਾਰਡ ਤੋੜ ਅੰਕੜੇ ਸਾਹਮਣੇ ਆਏ ਹਨ ਜਿਨ੍ਹਾਂ 'ਚ ਪਿਛਲੇ 24 ਘੰਟਿਆਂ ਵਿਚ ਭਾਰਤ ਵਿਚ 2,17,353 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ ,1,18,302 ਮਰੀਜਾਂ ਨੂੰ ਘਰ ਭੇਜਿਆ ਗਿਆ ਹੈ ਅਤੇ 1,185 ਮੌਤਾਂ ਹੋ ਚੁੱਕੀਆਂ ਹਨ |
ਜਾਣੋ ਕੀ ਹੈ ਦੇਸ਼ ਵਿੱਚ ਕੋਰੋਨਾ ਦੀ ਸਥਿਤੀ-
ਕੁਲ ਕੋਰੋਨਾ ਕੇਸ- ਇੱਕ ਕਰੋੜ 40 ਲੱਖ 74 ਹਜ਼ਾਰ 564
ਕੁੱਲ ਡਿਸਚਾਰਜ - ਇੱਕ ਕਰੋੜ 24 ਲੱਖ 29 ਹਜ਼ਾਰ 564
ਕੁੱਲ ਐਕਟਿਵ ਕੇਸ - 14 ਲੱਖ 71 ਹਜ਼ਾਰ 877
ਕੁੱਲ ਮੌਤ- 1 ਲੱਖ 73 ਹਜ਼ਾਰ 123
ਕੁੱਲ ਟੀਕਾਕਰਣ - 11 ਕਰੋੜ 44 ਲੱਖ 93 ਹਜ਼ਾਰ 238 ਖੁਰਾਕ ਦਿੱਤੀ ਗਈ


