ਕੋਰੋਨਾ ਵਾਇਰਸ ਕਾਰਨ ਰੋਪੜ ਦੇ ਬਾਜ਼ਾਰ ਇੰਨ੍ਹੇ ਦਿਨ ਰਹਿਣਗੇ ਬੰਦ

By  Jashan A March 21st 2020 02:53 PM

ਰੋਪੜ: ਕੋਰੋਨਾ ਵਾਇਰਸ ਦੇ ਕਾਰਨ ਰੋਪੜ ਦੇ ਬਾਜ਼ਾਰ ਤਿੰਨ ਦਿਨ ਲਈ ਬੰਦ ਰਹਿਣਗੇ। ਰੋਪੜ ਵਪਾਰ ਮੰਡਲ ਨੇ ਫੈਸਲਾ ਲਿਆ ਹੈ ਕਿ ਐਤਵਾਰ,ਸੋਮਵਾਰ ਤੇ ਮੰਗਲ਼ਵਾਰ ਨੂੰ ਰੋਪੜ ਦੇ ਸਾਰੇ ਬਜ਼ਾਰ ਬੰਦ ਰਹਿਣਗੇ।

Coronavirusਐਤਵਾਰ ਨੂੰ ਮੁਕੰਮਲ ਤੌਰ 'ਤੇ ਬਜ਼ਾਰ ਬੰਦ ਰਹਿਣਗੇ ਜਦ ਕਿ ਸੋਮਵਾਰ ਅਤੇ ਮੰਗਲ਼ਵਾਰ ਨੂੰ ਜ਼ਰੂਰੀ ਵਸਤਾਂ ਦੀਆ ਦੁਕਾਨਾਂ ਖੁੱਲੀਆ ਰਹਿਣਗੀਆਂ।ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਲਈ ਕਿਹਾ ਹੈ।

ਹੋਰ ਪੜ੍ਹੋ: ਸਿਆਚਿਨ: ਬਰਫ਼ੀਲੇ ਤੂਫ਼ਾਨ 'ਚ ਫਸੇ 4 ਜਵਾਨਾਂ ਸਣੇ 6 ਦੀ ਮੌਤ

Coronavirusਤੁਹਾਨੂੰ ਦੱਸ ਦੇਈਏ ਕਿ ਪੰਜਾਬ ‘ਚ 7 ਲੋਕਾਂ ‘ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਅਤੇ ਨਵਾਂ ਸ਼ਹਿਰ ਦੇ ਪਿੰਡ ਪਾਠਲਾਵਾਂ ‘ਚ 70 ਸਾਲਾ ਬਜ਼ੁਰਗ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਗਈ ਸੀ।ਤਾਜ਼ਾ ਅੰਕੜਿਆਂ ਮੁਤਾਬਕ ਮੁਹਾਲੀ ਤੋਂ 4 ਕੇਸ ਅਤੇ ਚੰਡੀਗੜ੍ਹ ਤੋਂ 5 ਲੋਕਾਂ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ।

-PTC News

Related Post