ਜਦੋਂ CRPF ਦੇ ਸਿੱਖ ਜਵਾਨ ਨੇ ਆਪਣੇ ਹੱਥਾਂ ਨਾਲ ਖਵਾਇਆ ਅਪਾਹਜ ਬੱਚੇ ਨੂੰ ਖਾਣਾ, ਵੀਡੀਓ ਹੋਈ ਵਾਇਰਲ

By  Jashan A May 14th 2019 04:01 PM

ਜਦੋਂ CRPF ਦੇ ਸਿੱਖ ਜਵਾਨ ਨੇ ਆਪਣੇ ਹੱਥਾਂ ਨਾਲ ਖਵਾਇਆ ਅਪਾਹਜ ਬੱਚੇ ਨੂੰ ਖਾਣਾ, ਵੀਡੀਓ ਹੋਈ ਵਾਇਰਲ,ਸ੍ਰੀਨਗਰ: ਸ੍ਰੀਨਗਰ 'ਚ ਤਾਇਨਾਤ CRPF ਦੀ 49ਵੀਂ ਬਟਾਲੀਅਨ ਦੇ ਹਵਲਦਾਰ ਇਕਬਾਲ ਸਿੰਘ ਉਸ ਕਾਫ਼ਿਲੇ ਦਾ ਹਿੱਸਾ ਸੀ, ਜਿਸ 'ਤੇ 14 ਫਰਵਰੀ ਯਾਨੀ ਕਿ ਮੁਹੱਬਤ ਦਿਨ ਪੁਲਵਾਮਾ 'ਚ ਅੱਤਵਾਦੀ ਹਮਲਾ ਹੋਇਆ ਸੀ।

ਹੋਰ ਪੜ੍ਹੋ:ਵਿਪਾਸਨਾ ਇੰਸਾਂ ਨੇ ਜਾਂਚ ਵਿੱਚ ਸ਼ਾਮਿਲ ਹੋਣ ਨੂੰ ਕੀਤਾ ਇਨਕਾਰ

ਜਿਸ ਨੂੰ ਦੇਖ ਕੇ ਉਹਨਾਂ ਤੋਂ ਰਿਹਾ ਨਹੀਂ ਗਿਆ ਤੇ ਆਪਣਾ ਖਾਣਾ ਬੱਚੇ ਨੂੰ ਦੇ ਦਿੱਤਾ। ਬੱਚੇ ਦੇ ਅਪਾਹਜ ਹੋਣ ਕਾਰਨ ਉਸ ਨੂੰ ਖਾਣਾ ਖਾਧਾ ਨਹੀਂ ਜਾ ਰਿਹਾ ਸੀ, ਜਿਸ ਤੋਂ ਬਾਅਦ ਇਕਬਾਲ ਸਿੰਘ ਨੇ ਉਸ ਨੂੰ ਆਪਣੇ ਹੱਥਾਂ ਨਾਲ ਖਾਣਾ ਖਵਾਇਆ। ਜਿਸ ਨੂੰ ਦੇਖ ਕਿਸੇ ਉਹਨਾਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ, ਜਿਸ ਤੋਂ ਬਾਅਦ ਉਹਨਾਂ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ।

-PTC News

Related Post