ਵਾਹ! ਰੈਸਟੋਰੈਂਟ 'ਚ 2800 ਦਾ ਖਾਣਾ ਖਾ ਵਿਅਕਤੀ ਨੇ ਦਿੱਤੀ 12 ਲੱਖ ਦੀ ਟਿੱਪ

By  Baljit Singh June 26th 2021 04:43 PM

ਨਿਊ ਹੈਂਪਸ਼ਾਇਰ : ਕਹਿੰਦੇ ਹਨ ਪੈਸਾ ਤਾਂ ਹਰ ਕੋਈ ਕਮਾਉਂਦਾ ਹੈ ਪਰ ਖ਼ਰਚ ਕਰਨ ਦਾ ਜਿਗਰਾ ਕੁੱਝ ਹੀ ਲੋਕਾਂ ਕੋਲ ਹੁੰਦਾ ਹੈ। ਅਮਰੀਕਾ ਦੇ ਨਿਊ ਹੈਂਪਸ਼ਾਇਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਈ ਜੋ ਕਿ ਸੁਰਖ਼ੀਆਂ ਵਿਚ ਬਣਿਆ ਹੋਇਆ ਹੈ। ਦਰਅਸਲ ਇੱਥੋ ਦੇ ਇਕ ਰੈਸਟੋਰੈਂਟ ਵਿਚ ਇਕ ਸ਼ਖਸ ਆਇਆ ਅਤੇ ਉਸ ਨੇ 37.93 ਡਾਲਰ (ਭਾਰਤੀ ਮੁਦਰਾ ਵਿਚ 2800 ਰੁਪਏ) ਦਾ ਖਾਣਾ ਆਰਡਰ ਕੀਤਾ। ਇਸ ਮਗਰੋਂ ਜਦੋਂ ਵੇਟਰ ਬਿੱਲ ਲੈ ਕੇ ਆਈ ਤਾਂ ਸਖ਼ਸ ਨੇ ਉਸ ਨੂੰ 16,000 ਡਾਲਰ ਦੀ ਟਿੱਪ ਦੇ ਦਿੱਤੀ, ਜੋ ਕਿ ਭਾਰਤੀ ਮੁਦਰਾ ਵਿਚ ਕਰੀਬ 12 ਲੱਖ ਰੁਪਏ ਬਣਦੇ ਹਨ। ਇਸ ਟਿੱਪ ਨੇ ਵੇਟਰ ਦੇ ਨਾਲ-ਨਾਲ ਰੈਸਟੋਰੈਂਟ ਮਾਲਕ ਨੂੰ ਵੀ ਹੈਰਾਨ ਕਰ ਦਿੱਤਾ।

ਪੜੋ ਹੋਰ ਖਬਰਾਂ: ਕਸ਼ਮੀਰ ਦੇ ਤੰਗਧਾਰ ਸੈਕਟਰ ’ਚੋਂ ਏਕੇ-47 ਸਣੇ ਕਰੋੜਾਂ ਦੀ ਹੈਰੋਇਨ ਬਰਾਮਦ

ਰੈਸਟੋਰੈਂਟ ਦੇ ਮਾਲਕ ਮਾਈਕਲ ਜਾਰੇਲਾ ਨੇ ਫੇਸਬੁੱਕ ’ਤੇ ਇਸ ਬਿੱਲ ਦੀ ਤਸਵੀਰ ਸਾਂਝੀ ਕੀਤੀ, ਜਿਸ ਵਿਚ ਉਨ੍ਹਾਂ ਨੇ ਗਾਹਕ ਦੀ ਦਿਆਲਤਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸ਼ੁਰੂ ਵਿਚ ਉਨ੍ਹਾਂ ਨੂੰ ਲੱਗਾ ਕਿ ਗਾਹਕ ਨੇ ਸ਼ਾਇਦ ਗਲਤੀ ਨਾਲ ਇਹ ਰਕਮ ਵੇਟਰ ਨੂੰ ਟਿੱਪ ਦੇ ਤੌਰ ’ਤੇ ਦਿੱਤੀ ਹੈ ਪਰ ਫਿਰ ਵੇਟਰ ਨੂੰ ਗਾਹਕ ਨੇ ਜੋ ਗੱਲ ਨਸੀਹਤ ਦੇ ਤੌਰ ’ਤੇ ਟਿੱਪ ਦਿੰਦੇ ਹੋਏ ਕਈ ਸੀ, ਉਸ ਤੋਂ ਸਾਫ਼ ਹੋ ਗਿਆ ਸੀ ਕਿ ਇਹ ਗਲਤੀ ਨਹੀਂ ਸੀ।

ਪੜੋ ਹੋਰ ਖਬਰਾਂ: ਪਾਕਿ FATF ਦੀ ਗ੍ਰੇ ਲਿਸਟ ‘ਚ ਬਰਕਰਾਰ, ਦਿੱਤੀ ਇਹ ਸਫ਼ਾਈ

ਰਿਪੋਰਟਸ ਮੁਤਾਬਕ ਉਸ ਸ਼ਖ਼ਸ ਨੇ ਇਕ ਬੀਅਰ ਅਤੇ 2 ਚਿਲੀ ਚੀਜ਼ ਡੋਗਜ਼ ਦਾ ਆਰਡਰ ਦਿੱਤਾ। ਫਿਰ ਉਨ੍ਹਾਂ ਨੇ ਅਚਾਰ ਦੇ ਚਿਪਸ ਅਤੇ ਟਕੀਲਾ ਦਾ ਆਰਡਰ ਕੀਤਾ। ਬਾਅਦ ਵਿਚ ਉਨ੍ਹਾਂ ਨੇ ਵੇਟਰ ਨੂੰ ਬਿੱਲ ਲਿਆਉਣ ਨੂੰ ਕਿਹਾ। ਜਦੋਂ ਉਨ੍ਹਾਂ ਨੇ ਭੁਗਤਾਨ ਕੀਤਾ ਤਾਂ ਟਿੱਪ ਦੀ ਜਗ੍ਹਾ 16,000 ਡਾਲਰ ਲਿਖੇ। ਵੇਟਰ ਨੇ ਵੀ ਬਿੱਲ ਨੂੰ ਤੁਰੰਤ ਨਹੀਂ ਦੇਖਿਆ ਪਰ ਜਦੋਂ ਗਾਹਕ ਨੇ ਉਸ ਨੂੰ ਕਿਹਾ ਕਿ ਸਭ ਇਕ ਹੀ ਜਗ੍ਹਾ ਖ਼ਰਚ ਨਾ ਕਰਨਾ ਤਾਂ ਉਸ ਨੇ ਇਸ ਨੂੰ ਧਿਆਨ ਨਾਲ ਦੇਖਿਆ ਅਤੇ ਹੈਰਾਨ ਹੋ ਗਈ। ਵੇਟਰ ਨੇ ਉਨ੍ਹਾਂ ਨੂੰ ਜ਼ਿਆਦਾ ਜੀਰੋ ਲਗਾ ਦੇਣ ਦੀ ਗਲਤੀ ਨੂੰ ਲੈ ਕੇ ਵੀ ਗੱਲ ਕੀਤੀ, ਜਿਸ ’ਤੇ ਉਨ੍ਹਾਂ ਨੇ ਜਵਾਬ ਦਿੱਤਾ ਕਿ- ਤੁਸੀਂ ਲੋਕ ਬਹੁਤ ਮਿਹਨਤ ਕਰਦੇ ਹੋ, ਤੁਸੀਂ ਇਸ ਦੇ ਹੱਕਦਾਰ ਹੋ।

ਪੜੋ ਹੋਰ ਖਬਰਾਂ: ਐਕਸਪਾਇਰੀ ਸਮਾਨ ਵੇਚਣ ਵਾਲੇ ਦੁਕਾਨਦਾਰ ਦੀ ਇੰਝ ਕਰੋ ਸ਼ਿਕਾਇਤ, ਤੁਰੰਤ ਹੋਵੇਗੀ ਕਾਰਵਾਈ

ਰੈਸਟੋਰੈਂਟ ਦੇ ਮਾਲਕ ਨੇ ਦੱਸਿਆ ਕਿ ਟਿੱਪ ਵਿਚ ਮਿਲਿਆ ਪੈਸਾ 8 ਵੇਟਰਾਂ ਵਿਚ ਵੰਡਿਆ ਗਿਆ, ਜਦੋਂ ਕਿ ਰਸੋਈ ਵਿਚ ਕੰਮ ਕਰਨ ਵਾਲੇ ਲੋਕਾਂ ਦੇ ਨਾਲ ਵੀ ਇਹ ਰਮਕ ਸਾਂਝੀ ਕੀਤੀ ਗਈ ਸੀ। ਸ਼ਖਸ ਦਾ ਨਾਮ ਨਾ ਜਾਣਨ ਦੇ ਕਾਰਨ ਰੈਸਟੋਰੈਂਟ ਦੇ ਮਾਲਕ ਨੇ ਉਸ ਘਟਨਾ ਦੀ ਤਸਵੀਰ ਨੂੰ ਫੇਸਬੁੱਕ ’ਤੇ ਸਾਂਝਾ ਕੀਤਾ ਹੈ।

-PTC News

Related Post