ਅਫਗਾਨਿਸਤਾਨ ਬਨਾਮ ਬੰਗਲਾਦੇਸ਼: ਅਸੀਂ ਤਾਂ ਡੁੱਬਾਂਗੇ ਸਨਮ, ਤੁਹਾਨੂੰ ਵੀ ਲੈ ਡੁੱਬਾਂਗੇ: ਗੁਲਬਦੀਨ ਨਾਇਬ

By  Jashan A June 24th 2019 12:33 PM

ਅਫਗਾਨਿਸਤਾਨ ਬਨਾਮ ਬੰਗਲਾਦੇਸ਼: ਅਸੀਂ ਤਾਂ ਡੁੱਬਾਂਗੇ ਸਨਮ, ਤੁਹਾਨੂੰ ਵੀ ਲੈ ਡੁੱਬਾਂਗੇ: ਗੁਲਬਦੀਨ ਨਾਇਬ,ਸਾਊਥੰਪਟਨ: ਇੰਗਲੈਂਡ ਦੀ ਧਰਤੀ 'ਤੇ ਖੇਡੇ ਜਾ ਰਹੇ ਵਿਸ਼ਵ ਕੱਪ 'ਚ ਹੁਣ ਤੱਕ ਖੇਡੇ ਗਏ ਮੁਕਾਬਲੇ ਕਾਫੀ ਦਿਲਚਸਪ ਰਹੇ।ਇਸ ਦੌਰਾਨ ਵਰਲਡ ਕੱਪ 2019 ਦਾ 31ਵਾਂ ਅੱਜ ਬੰਗਲਾਦੇਸ਼ ਦਾ ਮੁਕਾਬਲਾ ਅਫਗਾਨਿਸਤਾਨ ਨਾਲ ਸਾਊਥੰਪਟਨ 'ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ ਵਰਲਡ ਕੱਪ ਦੇ ਇਤਿਹਾਸ 'ਚ ਦੂਜੀ ਵਾਰ ਆਹਮੋ-ਸਾਹਮਣੇ ਹੋਣਗੀਆਂ।ਸਕੋਰ ਬੋਰਡ 'ਚ ਬੰਗਲਾਦੇਸ਼ ਦੀ ਟੀਮ ਛੇਵੇਂ ਸਥਾਨ 'ਤੇ ਹੈ।

ਉਸ ਦੇ 6 ਮੈਚ 'ਚ 5 ਅੰਕ ਹਨ। ਉਥੇ ਹੀ ਅਫਗਾਨਿਸਤਾਨ ਦਾ ਵੀ ਇਸ ਮਹਾਕੁੰਭ 'ਚ ਪ੍ਰਦਰਸ਼ਨ ਚੰਗਾ ਨਹੀਂ ਰਿਹਾ। ਅਫਗਾਨਿਸਤਾਨ ਨੇ ਹੁਣ ਤੱਕ ਇਸ ਵਿਸ਼ਵ ਕੱਪ 'ਚ 6 ਮੈਚ ਖੇਡ ਚੁੱਕੀ ਹੈ, ਜਿਸ 'ਚ ਉਹਨਾਂ ਨੇ 6 ਮੈਚ ਹਾਰ ਕੇ ਅਖੀਰਲੇ ਸਥਾਨ 'ਤੇ ਬਣੀ ਹੈ।

ਹੋਰ ਪੜ੍ਹੋ:ਵਿਸ਼ਵ ਕੱਪ 2019: ਭਾਰਤੀ ਟੀਮ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ, ਕਪਤਾਨ ਕੋਹਲੀ ਹੋਏ ਫਿੱਟ

ਇਸ ਮੁਕਾਬਲੇ ਤੋਂ ਬਾਅਦ ਅਫਗਾਨਿਸਤਾਨ ਦੇ ਕਪਤਾਨ ਗੁਲਬਦੀਨ ਨਾਇਬ ਨੇ ਪ੍ਰੈਸ ਵਾਰਤਾ ਕਰਦਿਆਂ ਕੁਝ ਅਜਿਹਾ ਕਹਿ ਦਿੱਤਾ ਕਿ ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਕਹਿ ਰਹੇ ਹਨ ਕਿ ''ਅਸੀਂ ਤਾਂ ਡੁੱਬਾਂਗੇ ਸਨਮ, ਤੁਹਾਨੂੰ ਵੀ ਲੈ ਡੁੱਬਾਂਗੇ।''

ਬੰਗਲਾਦੇਸ਼ ਨੂੰ ਆਪਣੀਆਂ ਉਮੀਦਾਂ ਬਰਕਰਾਰ ਰਖਣ ਲਈ ਅਫਗਾਨਿਸਤਾਨ 'ਤੇ ਹਰ ਹਾਲਾਤ 'ਤੇ ਜਿੱਤ ਦਰਜ ਕਰਨੀ ਹੋਵੇਗੀ।ਬੰਗਲਾਦੇਸ਼ ਦੀ ਟੀਮ ਚੰਗੀ ਲੈਅ 'ਚ ਹੈ ਅਤੇ ਦੱਖਣੀ ਅਫਰੀਕਾ ਅਤੇ ਵੈਸਟਇੰਡੀਜ਼ ਜਿਹੀਆਂ ਟੀਮਾਂ ਨੂੰ ਹਰਾ ਚੁੱਕੀ ਹੈ ਅਤੇ ਉਸ ਦੇ ਇਰਾਦੇ ਬੁਲੰਦ ਹਨ।

ਜਦਕਿ ਅਫਗਾਨਿਸਤਾਨ ਦੀ ਟੀਮ ਵੀ ਭਾਰਤ ਨੂੰ ਜ਼ਬਰਦਸਤ ਟੱਕਰ ਦੇਣ ਦੇ ਬਾਅਦ ਪੂਰੇ ਜੋਸ਼ 'ਚ ਹੈ ਅਤੇ ਬੰਗਲਾਦੇਸ਼ ਨੂੰ ਹਰਾ ਕੇ ਪਹਿਲੀ ਜਿੱਤ ਦਰਜ ਕਰਨਾ ਚਾਹੇਗੀ।

-PTC News

Related Post