CWC 2019: ਹਾਰ ਦੇ ਬਾਵਜੂਦ ਵੀ ਇੰਗਲੈਂਡ ਨੇ ਬਣਾਇਆ ਵਿਸ਼ਵ ਕੱਪ 'ਚ ਅਨੋਖਾ ਰਿਕਾਰਡ

By  Jashan A June 4th 2019 08:30 PM

CWC 2019: ਹਾਰ ਦੇ ਬਾਵਜੂਦ ਵੀ ਇੰਗਲੈਂਡ ਨੇ ਬਣਾਇਆ ਵਿਸ਼ਵ ਕੱਪ 'ਚ ਅਨੋਖਾ ਰਿਕਾਰਡ,ਲੰਡਨ: ਭਾਵੇਂ ਕਿ ਬੀਤੇ ਦਿਨ ਇੰਗਲੈਂਡ ਦੀ ਟੀਮ ਪਾਕਿਸਤਾਨ ਤੋਂ 14 ਦੌੜਾਂ ਨਾਲ ਹਾਰ ਗਈ, ਪਰ ਇਸ ਬਾਵਜੂਦ ਇੰਗਲੈਂਡ ਇੱਕ ਵੱਖਰਾ ਰਿਕਾਰਡ ਆਪਣੇ ਨਾਮ ਦਰਜ ਕਰ ਲਿਆ ਹੈ।

cwc CWC 2019: ਹਾਰ ਦੇ ਬਾਵਜੂਦ ਵੀ ਇੰਗਲੈਂਡ ਨੇ ਬਣਾਇਆ ਵਿਸ਼ਵ ਕੱਪ 'ਚ ਅਨੋਖਾ ਰਿਕਾਰਡ

ਪਾਕਿਸਤਾਨ ਨੇ 8 ਵਿਕਟਾਂ 'ਤੇ 348 ਦੌੜਾਂ ਬਣਾਈਆਂ ਇਸ ਦੇ ਜਵਾਬ 'ਚ ਜੋ ਰੂਟ ਤੇ ਜੋਸ ਬਟਲਰ ਦੇ ਸੈਂਕੜੇ ਦੇ ਬਾਵਜੂਦ ਇੰਗਲੈਂਡ 9 ਵਿਕਟਾਂ 'ਤੇ 334 ਦੌੜਾਂ ਹੀ ਬਣਾ ਪਾਇਆ।

ਹੋਰ ਪੜ੍ਹੋ:ICC Women T20 World Cup : ਇੰਗਲੈਂਡ ਨੂੰ ਹਰਾ ਆਸਟ੍ਰੇਲੀਆ ਨੇ ਖਿਤਾਬ ‘ਤੇ ਕੀਤਾ ਕਬਜਾ

cwc CWC 2019: ਹਾਰ ਦੇ ਬਾਵਜੂਦ ਵੀ ਇੰਗਲੈਂਡ ਨੇ ਬਣਾਇਆ ਵਿਸ਼ਵ ਕੱਪ 'ਚ ਅਨੋਖਾ ਰਿਕਾਰਡ

ਆਈਸੀਸੀ ਵਨਡੇ ਕ੍ਰਿਕਟ ਵਿਸ਼ਵ ਕੱਪ ਦੇ ਇਤਿਹਾਸ 'ਚ ਇੰਗਲੈਂਡ ਅਜਿਹੀ ਪਹਿਲੀ ਟੀਮ ਬਣ ਗਈ ਜਿਸ ਨੂੰ ਦੋ ਬੱਲੇਬਾਜ਼ਾਂ ਵੱਲੋਂ ਸੈਂਕੜੇ ਮਾਰਨ ਦੇ ਬਾਵਜੂਦ ਟੀਮ ਨੂੰ ਹਾਰ ਝੇਲਣੀ ਪਈ। ਇਸ ਤੋਂ ਪਹਿਲਾਂ ਵਿਸ਼ਵ ਕੱਪ ਦੇ ਇਤਿਹਾਸ 'ਚ ਅਜਿਹਾ ਕਦੇ ਨਹੀਂ ਹੋਇਆ ਸੀ।

cwc CWC 2019: ਹਾਰ ਦੇ ਬਾਵਜੂਦ ਵੀ ਇੰਗਲੈਂਡ ਨੇ ਬਣਾਇਆ ਵਿਸ਼ਵ ਕੱਪ 'ਚ ਅਨੋਖਾ ਰਿਕਾਰਡ

349 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਵੱਲੋਂ ਰੂਨ ਨੇ 108 ਤੇ ਬਟਲਰ ਨੇ 103 ਦੌੜਾਂ ਬਣਾਈਆਂ। ਰੂਟ ਤੇ ਬਟਲਰ ਵਿਚਕਾਰ ਪੰਜਵੇਂ ਵਿਕਟ ਲਈ 130 ਦੌੜਾਂ ਦੀ ਸਾਂਝੇਦਾਰੀ ਹੋਈ ਪਰ ਰੂਟ ਆਊਟ ਹੋਣ ਤੋਂ ਬਾਅਦ ਇੰਗਲੈਂਡ ਦੀ ਪਾਰੀ ਡੋਲ ਗਈ। ਜਿਸ ਕਾਰਨ ਇੰਗਲੈਂਡ ਨੂੰ ਹਾਰ ਦਾ ਮੂੰਹ ਦੇਖਣਾ ਪਿਆ।

-PTC News

Related Post