ਦੀਪਿਕਾ ਪਾਦੁਕੋਣ ਦੀ ਫ਼ਿਲਮ 'ਛਪਾਕ' ਅੱਜ ਹੋਈ ਰਿਲੀਜ਼ , ਤਿੰਨ ਸੂਬਿਆਂ 'ਚ ਟੈਕਸ ਮੁਕਤ

By  Shanker Badra January 10th 2020 04:02 PM

ਦੀਪਿਕਾ ਪਾਦੁਕੋਣ ਦੀ ਫ਼ਿਲਮ 'ਛਪਾਕ' ਅੱਜ ਹੋਈ ਰਿਲੀਜ਼ , ਤਿੰਨ ਸੂਬਿਆਂ 'ਚ ਟੈਕਸ ਮੁਕਤ:ਮੁੰਬਈ : ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਦੀ ਫ਼ਿਲਮ 'ਛਪਾਕ' ਲੰਬੇ ਸਮੇਂ ਤੋਂ ਸੁਰਖੀਆਂ ਬਟੋਰ ਰਹੀ ਹੈ। ਇਹ ਫ਼ਿਲਮ ਐਸਿਡ ਅਟੈਕ ਪੀੜਤ ਅਤੇ ਸਰਵਾਈਵਰ ਲਕਸ਼ਮੀ ਅਗਰਵਾਲ 'ਤੇ ਆਧਾਰਤ ਹੈ। ਦੀਪਿਕਾ ਪਾਦੁਕੋਣ ਦੀ ਫ਼ਿਲਮ 'ਛਪਾਕ' ਇਕ-ਇਕ ਕਰਕੇ ਕਈ ਮੁਸੀਬਤਾਂ ਦਾ ਸਾਹਮਣਾ ਕਰ ਰਹੀ ਹੈ। ਅੱਜ ਇਹ ਫ਼ਿਲਮ ਰਿਲੀਜ਼ ਹੋ ਗਈ ਹੈ ਪਰੰਤੂ ਆਪਣੇ ਕੰਟੈਂਟ,ਅਦਾਕਾਰਾ ,ਨਿਰਦੇਸ਼ਨ ਆਦਿ ਸਾਰੇ ਤੱਥਾਂ ਨੂੰ ਲੈ ਇਹ ਫ਼ਿਲਮ ਦਰਸ਼ਕਾਂ ਦੇ ਦਿਲਾਂ 'ਚ ਖ਼ਾਸ ਘਰ ਕਰ ਕੇ ਬੈਠੀ ਹੈ।

Deepika Padukone film Chhapak Released today , Tax-free in Three states ਦੀਪਿਕਾ ਪਾਦੁਕੋਣ ਦੀ ਫ਼ਿਲਮ 'ਛਪਾਕ' ਅੱਜ ਹੋਈ ਰਿਲੀਜ਼ , ਤਿੰਨ ਸੂਬਿਆਂ 'ਚ ਟੈਕਸ ਮੁਕਤ

ਦਰਅਸਲ 'ਚ ਇਸ ਫ਼ਿਲਮ ਨਾਲ਼ ਸੰਬੰਧਿਤ ਇੱਕ ਵੱਡੀ ਖ਼ਬਰ ਸੁਣਨ ਨੂੰ ਮਿਲੀ ਹੈ ਕਿ ਇਸ ਫ਼ਿਲਮ ਨੂੰ ਤਿੰਨ ਸੂਬਿਆਂ ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਪੁਡੂਚੇਰੀ 'ਚ ਟੈਕਸ ਫਰੀ ਕਰ ਦਿੱਤਾ ਗਿਆ ਹੈ। ਇਸ ਗੱਲ ਦੀ ਪੁਸ਼ਟੀ ਖ਼ੁਦ ਮੱਧ ਪ੍ਰਦੇਸ਼ ਦੇ ਸੀ.ਐੱਮ. ਕਮਲਨਾਥ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਟਵੀਟ ਕਰ ਤੇ ਪੁਡੂਚੇਰੀ ਦੇ ਮੁੱਖ ਮੰਤਰੀ ਨੇ ਇਸ ਗੱਲ ਦਾ ਐਲਾਨ ਕੀਤਾ ਹੈ।

Deepika Padukone film Chhapak Released today , Tax-free in Three states ਦੀਪਿਕਾ ਪਾਦੁਕੋਣ ਦੀ ਫ਼ਿਲਮ 'ਛਪਾਕ' ਅੱਜ ਹੋਈ ਰਿਲੀਜ਼ , ਤਿੰਨ ਸੂਬਿਆਂ 'ਚ ਟੈਕਸ ਮੁਕਤ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦੀਪਿਕਾ ਦੇ ਜੇਐਨਯੂ ਪਹੁੰਚਣ ਕਾਰਨ ਉਨ੍ਹਾਂ ਦੀ ਫ਼ਿਲਮ ਛਪਾਕ ਦੇ ਬਾਈਕਾਟ ਦੀ ਮੰਗ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਛਾਈ ਰਹੀ। ਇਸ ਦੌਰਾਨ ਕੁੱਝ ਲੋਕਾਂ ਨੇ ਦੀਪਿਕਾ ਦਾ ਸਾਥ ਦਿੰਦਿਆਂ ਫ਼ਿਲਮ ਦਾ ਸਮਰਥਨ ਵੀ ਕੀਤਾ ਤੇ ਕੁੱਝ ਲੋਕਾਂ ਨੇ ਫ਼ਿਲਮ ਨੂੰ ਬਾਈਕਾਟ ਕਰਨ ਲਈ ਵੀ ਕਿਹਾ , ਪਰ ਕੁੱਝ ਮਾਹਿਰਾਂ ਦੁਆਰਾ ਇਹ ਗੱਲ ਜਤਾਈ ਜਾ ਰਹੀ ਹੈ ਕਿ ਇਹ ਫ਼ਿਲਮ ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਕਰੇਗੀ। ਗੌਰਤਲਬ ਹੈ ਕਿ ਮੇਘਨਾ ਗੁਲਜ਼ਾਰ ਦੁਆਰਾ ਨਿਰਦੇਸ਼ਿਤ ਇਹ ਫ਼ਿਲਮ ਐਸਿਡ ਅਟੈਕ ਪੀੜਤਾ 'ਤੇ ਬਣੀ ਹੈ ,ਜਿਸ ਵਿੱਚ ਦੀਪਿਕਾ ਪਾਦੂਕੋਣ ਤੇ ਵਿਕਰਾਂਤ ਮੈਸੀ ਅਹਿਮ ਭੂਮਿਕਾ ਨਿਭਾਉਣਗੇ।

-PTCNews

Related Post