ਏਅਰ ਇੰਡੀਆ ਨੇ ਦਿੱਲੀ ਤੋਂ ਨੰਦੇੜ ਸਾਹਿਬ ਵਿਚਾਲੇ ਸ਼ੁਰੂ ਕੀਤੀ ਸਿੱਧੀ ਉਡਾਣ , ਸਿੱਖ ਸ਼ਰਧਾਲੂਆਂ ਨੂੰ ਮਿਲੇਗੀ ਵੱਡੀ ਸਹੂਲਤ

By  Shanker Badra November 20th 2018 10:48 AM -- Updated: November 20th 2018 10:56 AM

ਏਅਰ ਇੰਡੀਆ ਨੇ ਦਿੱਲੀ ਤੋਂ ਨੰਦੇੜ ਸਾਹਿਬ ਵਿਚਾਲੇ ਸ਼ੁਰੂ ਕੀਤੀ ਸਿੱਧੀ ਉਡਾਣ , ਸਿੱਖ ਸ਼ਰਧਾਲੂਆਂ ਨੂੰ ਮਿਲੇਗੀ ਵੱਡੀ ਸਹੂਲਤ:ਚੰਡੀਗੜ੍ਹ : ਏਅਰ ਇੰਡੀਆ ਨੇ ਦਿੱਲੀ ਤੋਂ ਨੰਦੇੜ ਸਾਹਿਬ ਜਾਣ ਲਈ ਸਿੱਧੀ ਉਡਾਣ ਬੀਤੇ ਦਿਨ 19 ਨਵੰਬਰ ਤੋਂ ਸ਼ੁਰੂ ਕਰ ਦਿੱਤੀ ਹੈ।ਇਸ ਦੇ ਲਈ ਹਜ਼ੂਰ ਸਾਹਿਬ ਨਾਂਦੇੜ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਹਵਾਈ ਅੱਡੇ 'ਤੇ ਕੱਲ ਸ਼ਾਮ ਏਅਰ ਇੰਡੀਆ ਦੀ ਪਹਿਲੀ ਉਡਾਣ ਪਹੁੰਚੀ ਸੀ।ਇਸ ਦੌਰਾਨ ਪਹਿਲੀ ਉਡਾਨ ਨਾਲ ਕੁੱਲ 115 ਯਾਤਰੀਆਂ ਦਾ ਆਗਮਨ ਹੋਇਆ, ਸਾਰੇ ਯਾਤਰੀਆਂ ਦਾ ਗੁਰਦੁਆਰਾ ਬੋਰਡ ਸੰਸਥਾ ਵਲੋਂ ਸਵਾਗਤ ਕੀਤਾ ਗਿਆ ਹੈ।Air India Delhi to Nanded Sahib started direct flightਜਾਣਕਾਰੀ ਅਨੁਸਾਰ ਇਹ ਉਡਾਣ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਯਤਨਾਂ ਸਦਕਾ ਸ਼ੁਰੂ ਹੋਈ ਹੈ।ਹੁਣ ਸਿੱਖ ਸ਼ਰਧਾਲੂ ਦਿੱਲੀ ਤੋਂ ਸਿੱਧਾ ਮਹਾਰਾਸ਼ਟਰ 'ਚ ਨੰਦੇੜ ਸਾਹਿਬ ਦਰਸ਼ਨਾਂ ਲਈ ਜਾ ਸਕਦੇ ਹਨ।ਇਸ ਦੇ ਨਾਲ ਯਾਤਰੀਆਂ ਨੂੰ ਵੱਡੀ ਸਹੂਲਤ ਮਿਲੇਗੀ।ਇਸ ਨਾਲ ਲਗਭਗ 1 ਘੰਟਾ 45 ਮਿੰਟ ਵਿੱਚ ਇਹ ਸਫ਼ਰ ਤੈਅ ਕੀਤਾ ਜਾ ਸਕਦਾ ਹੈ।

Air India Delhi to Nanded Sahib started direct flightਦੱਸ ਦੇਈਏ ਕਿ ਏਅਰ ਇੰਡੀਆ ਦੇ ਸ਼ਰਧਾਲੂ ਇਹ ਉਡਾਣ 2700 'ਚ ਬੁੱਕ ਕਰਵਾ ਸਕਦੇ ਹਨ।ਇਹ ਉਡਾਣ ਹਫ਼ਤੇ 'ਚ 2 ਵਾਰ ਜਾਵੇਗੀ।ਜਾਣਕਾਰੀ ਅਨੁਸਾਰ ਦਿਨ ਦੇ 3.20 ਵਜੇ ਚੱਲਣ ਵਾਲੀ ਇਹ ਉਡਾਣ ਦਿੱਲੀ ਤੋਂ ਨੰਦੇੜ ਸਾਹਿਬ 5.05 ਵਜੇ ਪੁੱਜੇਗੀ। ਦੂਜੇ ਪਾਸੇ ਨੰਦੇੜ ਸਾਹਿਬ ਤੋਂ ਵਾਪਸੀ ਲਈ 5.45 ਵਜੇ ਚੱਲੇਗੀ ਅਤੇ 7.30 ਵਜੇ ਦਿੱਲੀ ਪਹੁੰਚ ਜਾਵੇਗੀ।

-PTCNews

Related Post