ਇੱਕ ਵਾਰ ਫਿਰ ਵਧੀਆਂ ਪੈਟਰੋਲ ਦੀਆਂ ਕੀਮਤਾਂ, ਡੀਜ਼ਲ ਸਥਿਰ

By  Jashan A July 14th 2019 03:53 PM -- Updated: July 14th 2019 03:56 PM

ਇੱਕ ਵਾਰ ਫਿਰ ਵਧੀਆਂ ਪੈਟਰੋਲ ਦੀਆਂ ਕੀਮਤਾਂ, ਡੀਜ਼ਲ ਸਥਿਰ,ਨਵੀਂ ਦਿੱਲੀ: ਦੇਸ਼ ਭਰ 'ਚ ਇੱਕ ਵਾਰ ਫਿਰ ਤੋਂ ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ ਹੈ। ਹਾਲਾਂਕਿ ਡੀਜ਼ਲ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਹੋਇਆ ਹੈ।

ਬਜਟ 'ਚ ਐਕਸਚਾਈਜ਼ ਡਿਊਟੀ ਅਤੇ ਸੈੱਸ ਵਧਾਉਣ ਦੇ ਬਾਅਦ ਪਹਿਲੀ ਵਾਰ 7 ਜੁਲਾਈ ਨੂੰ ਪੈਟਰੋਲ 2.45 ਰੁਪਏ ਤੱਕ ਮਹਿੰਗਾ ਹੋਇਆ ਸੀ।

ਹੋਰ ਪੜ੍ਹੋ:ਕੈਪਟਨ ਅਮਰਿੰਦਰ ਸਿੰਘ ਕਰਜਾ ਮੁਆਫੀ ਦਾ ਵਾਅਦਾ ਨਿਭਾਉਣ ਜਾਂ ਕਿਸਾਨ ਅੰਦੋਲਨ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ

ਡੀਜ਼ਲ ਦੀ ਕੀਮਤ 'ਚ ਵੀ 2.36 ਰੁਪਏ ਪ੍ਰਤੀ ਲੀਟਰ ਤੱਕ ਦਾ ਉਛਾਲ ਆਇਆ ਸੀ। ਐਤਵਾਰ ਨੂੰ ਦਿੱਲੀ 'ਚ ਇਕ ਲੀਟਰ ਪੈਟਰੋਲ ਦੀ ਕੀਮਤ 73.08 ਰੁਪਏ ਅਤੇ ਡੀਜ਼ਲ ਦੀ ਕੀਮਤ 66.24 ਰੁਪਏ ਹੈ। ਮੁੰਬਈ 'ਚ ਪੈਟਰੋਲ 78.69 ਰੁਪਏ ਅਤੇ ਡੀਜ਼ਲ 69.43 ਰੁਪਏ, ਕੋਲਕਾਤਾ 'ਚ ਪੈਟਰੋਲ 75.38 ਰੁਪਏ ਮਿਲ ਰਿਹਾ ਹੈ।

-PTC News

Related Post