ਪੁਲਿਸ ਨੇ ਕੱਟਿਆ ਸਭ ਤੋਂ ਵੱਡਾ ਚਲਾਨ , ਦੇਖ ਕੇ ਟਰੱਕ ਮਾਲਕ ਦੀਆਂ ਅੱਖਾਂ ਅੱਗੇ ਆਇਆ ਹਨੇਰਾ

By  Shanker Badra September 13th 2019 04:12 PM

ਪੁਲਿਸ ਨੇ ਕੱਟਿਆ ਸਭ ਤੋਂ ਵੱਡਾ ਚਲਾਨ , ਦੇਖ ਕੇ ਟਰੱਕ ਮਾਲਕ ਦੀਆਂ ਅੱਖਾਂ ਅੱਗੇ ਆਇਆ ਹਨੇਰਾ:ਨਵੀਂ ਦਿੱਲੀ : 1 ਸਤੰਬਰ ਤੋਂ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਵਿਰੁੱਧ ਟ੍ਰੈਫ਼ਿਕ ਪੁਲਿਸ ਵੱਲੋਂ ਸਖ਼ਤ ਕਾਰਵਾਈ ਆਰੰਭੀ ਗਈ ਹੈ।ਜੋ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਿਚ ਮੋਹਰੀ ਹਨ ,ਉਨ੍ਹਾਂ ਲੋਕਾਂ ਦੇ ਚਾਲਾਨ ਹੋ ਰਹੇ ਹਨ।ਟ੍ਰੈਫ਼ਿਕ ਪੁਲਿਸ ਨੇ ਕੈਮਰੇ ਲਗਾਏ ਹੋਏ ਹਨ ਤਾਂ ਕਿ ਲੋਕਾਂ ਦੇ ਚਾਲਾਨ ਕਰਨ ਸਮੇਂ ਟ੍ਰੈਫ਼ਿਕ ਪੁਲਿਸ ਕਰਮਚਾਰੀ ਕਾਨੂੰਨੀ ਕਾਰਵਾਈ ਨੂੰ ਰਿਕਾਰਡ ਕਰ ਸਕਣ। ਟ੍ਰੈਫ਼ਿਕ ਪੁਲਿਸ ਅਨੁਸਾਰ ਜਿਨ੍ਹਾਂ ਲੋਕਾਂ ਦੇ ਚਾਲਾਨ ਕੀਤੇ ਗਏ ਹਨ, ਉਨ੍ਹਾਂ ਦਾ ਭੁਗਤਾਨ ਅਦਾਲਤ ਵਿਚ ਕੀਤਾ ਜਾਵੇਗਾ।

Delhi Police Truck Two lakh 500 rupees Invoice ਪੁਲਿਸ ਨੇ ਕੱਟਿਆ ਸਭ ਤੋਂ ਵੱਡਾ ਚਲਾਨ , ਦੇਖ ਕੇ ਟਰੱਕ ਮਾਲਕ ਦੀਆਂ ਅੱਖਾਂ ਅੱਗੇ ਆਇਆ ਹਨੇਰਾ

ਦਿੱਲੀ ਦੇ ਇੱਕ ਚੌਂਕ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ ,ਜਿਥੇ ਇੱਕ ਟਰੱਕ ਦੇ ਡਰਾਇਵਰ ਤੇ ਮਾਲਕ ਉੱਤੇ ਨਵੇਂ ਟ੍ਰੈਫ਼ਿਕ ਨਿਯਮਾਂ ਅਧੀਨ ਦੋ ਲੱਖ 500 ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ। ਉਸ ਵਿਰੁੱਧ ਨੌ ਅਪਰਾਧਾਂ ਦੀ ਸੂਚੀ ਤਿਆਰ ਕੀਤੀ ਗਈ ਹੈ।

Delhi Police Truck Two lakh 500 rupees Invoice ਪੁਲਿਸ ਨੇ ਕੱਟਿਆ ਸਭ ਤੋਂ ਵੱਡਾ ਚਲਾਨ , ਦੇਖ ਕੇ ਟਰੱਕ ਮਾਲਕ ਦੀਆਂ ਅੱਖਾਂ ਅੱਗੇ ਆਇਆ ਹਨੇਰਾ

ਜਾਣਕਾਰੀ ਅਨੁਸਾਰ ਰੋਹਿਣੀ ਕੋਰਟ 'ਚ ਪੂਜਾ ਅਗਰਵਾਲ ਦੀ ਅਦਾਲਤ 'ਚ ਇਹ ਚਲਾਨ ਹੋਇਆ ਹੈ। ਟਰੱਕ ਡਰਾਈਵਰ ਦਾ ਨਾਂ ਰਾਮ ਕਿਸ਼ਨ ਹੈ। ਟ੍ਰੈਫਿਕ ਪੁਲਿਸ ਅਨੁਸਾਰ ਟਰੱਕ ਡਰਾਈਵਰ ਨੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਦਿਆਂ ਓਵਰਲੋਡਿੰਗ ਕੀਤੀ ਹੋਈ ਸੀ। ਇਸ ਦੇ ਨਾਲ ਹੀ ਟਰੱਕ ਡਰਾਈਵਰ ਬਗ਼ੈਰ ਲਾਇਸੈਂਸ ਦੇ ਗੱਡੀ ਚਲਾ ਰਿਹਾ ਸੀ।

Delhi Police Truck Two lakh 500 rupees Invoice ਪੁਲਿਸ ਨੇ ਕੱਟਿਆ ਸਭ ਤੋਂ ਵੱਡਾ ਚਲਾਨ , ਦੇਖ ਕੇ ਟਰੱਕ ਮਾਲਕ ਦੀਆਂ ਅੱਖਾਂ ਅੱਗੇ ਆਇਆ ਹਨੇਰਾ

ਇਸ ਤੋਂ ਇਲਾਵਾ ਉਸ ਕੋਲ ਟਰੱਕ ਦੀ ਆਰਸੀ (registration certificate) ਵੀ ਨਹੀਂ ਸੀ। ਟਰੱਕ ਡਰਾਈਵਰ ਕੋਲ ਫਿਟਨੈੱਸ ਵੀ ਨਹੀਂ ਸੀ। ਇਸ ਦੇ ਨਾਲ ਹੀ ਉਸ ਕੋਲ ਇੰਸ਼ੋਰੈਂਸ ਤੇ ਪੋਲਿਊਸ਼ਨ ਸਰਟੀਫਿਕੇਟ ਵੀ ਨਹੀਂ ਸੀ। ਉਸ ਨੇ ਸੀਟ ਬੈਲਟ ਵੀ ਨਹੀਂ ਲਗਾਈ ਹੋਈ ਸੀ।

ਜਾਣੋਂ ਕਿਸ ਚੀਜ਼ ਦਾ ਕਿੰਨਾ ਹੋਇਆ ਚਲਾਨ : ਕਿਸ ਦਾ ਕਿੰਨਾ ਕੱਟਿਆ ਚਲਾਨ

ਡਰਾਈਵਿੰਗ ਲਾਇਸੈਂਸ- 5000

ਟਰੱਕ ਦੀ ਆਰਸੀ- 10000

ਫਿਟਨੈੱਸ- 10000

ਇੰਸ਼ੋਰੈਂਸ- 4000

ਪਰਮਿਟ- 10000

ਪੋਲਿਊਸ਼ਨ ਸਰਟੀਫਿਕੇਟ- 10000

ਓਵਰਲੋਡਿੰਗ- 20000

ਸੀਟ ਬੈਲਟ- 1000

-PTCNews

Related Post