ਸੋਸ਼ਲ ਮੀਡੀਆ 'ਤੇ ਸਿੱਖਾਂ ਖਿਲਾਫ ਟਿੱਪਣੀ ਕਰਨ ਵਾਲੇ ਦਿੱਲੀ ਪੁਲਿਸ ਦੇ ਮੁਲਾਜ਼ਮ ਵਿਰੁੱਧ ਦਿੱਲੀ ਕਮੇਟੀ ਨੇ ਸ਼ਿਕਾਇਤ ਕਰਵਾਈ ਦਰਜ

By  Jashan A June 19th 2019 08:13 PM -- Updated: June 19th 2019 08:15 PM

ਸੋਸ਼ਲ ਮੀਡੀਆ 'ਤੇ ਸਿੱਖਾਂ ਖਿਲਾਫ ਟਿੱਪਣੀ ਕਰਨ ਵਾਲੇ ਦਿੱਲੀ ਪੁਲਿਸ ਦੇ ਮੁਲਾਜ਼ਮ ਵਿਰੁੱਧ ਦਿੱਲੀ ਕਮੇਟੀ ਨੇ ਸ਼ਿਕਾਇਤ ਕਰਵਾਈ ਦਰਜ,ਨਵੀਂ ਦਿੱਲੀ: ਦਿੱਲੀ ਦੇ ਮੁਖਰਜੀ ਇਲਾਕੇ 'ਚ ਸਿੱਖ ਡਰਾਈਵਰ ਸਰਬਜੀਤ ਸਿੰਘ ਅਤੇ ਉਸ ਦੇ ਨਾਬਾਲਗ ਲੜਕੇ ਨਾਲ ਹੋਈ ਕੁੱਟਮਾਰ ਦਾ ਮਾਮਲਾ ਕਾਫੀ ਗਰਮਾ ਚੁੱਕਿਆ ਹੈ।

ਜਿਸ 'ਚ ਦਿੱਲੀ ਪੁਲਿਸ ਦੇ 3 ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਪਰ ਅਜੇ ਵੀ ਦਿੱਲੀ ਪੁਲਿਸ ਦੇ ਕਰਮਚਾਰੀ ਟਿੱਪਣੀਆ ਕਰਨ ਤੋਂ ਬਾਜ਼ ਨਹੀਂ ਆ ਰਹੇ ਹਨ।

ਦਿੱਲੀ ਪੁਲਿਸ ਦੇ ਇੱਕ ਕਾਂਸਟੇਬਲ ਨੇ ਸੋਸ਼ਲ ਮੀਡੀਆ 'ਤੇ ਆਪਣੀ ਤਸਵੀਰ ਸਾਂਝੀ ਕਰਦਿਆਂ ਸਿੱਖਾਂ ਨੂੰ ਟਿੱਪਣੀ ਕੀਤੀ ਕਿ ਦਿੱਲੀ ਦੇ ਹਾਲਾਤ ਦੇਖ ਕੇ ਲੱਗ ਰਿਹਾ ਕਿ ਇਹਨਾਂ ਨੂੰ '84 ਦਾ ਸੀਨ ਯਾਦ ਕਰਵਾਉਣਾ ਪਵੇਗਾ।

ਜਿਸ 'ਤੇ ਸਖਤ ਹੁੰਦਿਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਪੁਲਿਸ ਕਰਮਚਾਰੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਹੋਰ ਪੜ੍ਹੋ: ਪੰਚਕੂਲਾ 'ਚ ਅੱਜ ਤੋਂ ਹੋਵੇਗਾ ਰੈਸਲਿੰਗ ਚੈਂਪੀਅਨਸ਼ਿਪ ਦਾ ਆਗਾਜ਼

ਤੁਹਾਨੂੰ ਦੱਸ ਦੇਈਏ ਕਿ ਐਤਵਾਰ ਨੂੰ ਸਰਬਜੀਤ ਅਤੇ ਉਸ ਦੇ ਬੇਟੇ ਨਾਲ ਦਿੱਲੀ ਪੁਲਿਸ ਨੇ ਬੇਰਿਹਮੀ ਨਾਲ ਕੁੱਟਮਾਰ ਕੀਤੀ ਸੀ। ਦੱਸ ਦੇਈਏ ਕਿ ਪੁਲਿਸ ਦੀ ਗੱਡੀ ਨਾਲ ਆਟੋ ਟਕਰਾ ਗਿਆ ਸੀ ਜਿਸ ਤੋਂ ਬਾਅਦ ਪੁਲਸ ਅਧਿਕਾਰੀ ਭੜਕ ਗਏ।

ਪੁਲਿਸ ਨੇ ਪਿਸਤੌਲ ਕੱਢ ਦੋਹਾਂ ਨੂੰ ਡਰਾਇਆ, ਧਮਕਾਇਆ ਅਤੇ ਕੁੱਟਮਾਰ ਵੀ ਕੀਤੀ। ਜਿਸ ਤੋਂ ਬਾਅਦ ਕੁੱਟਮਾਰ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਕਈ ਜਥੇਬੰਦੀਆਂ ਸਿੱਖ ਡਰਾਈਵਰ ਦੇ ਹੱਕ ‘ਚ ਜੁਟ ਗਈਆਂ।

-PTC News

Related Post