Delivery Boy ਨੇ ਆਪਣੀ ਜਾਨ ਖ਼ਤਰੇ 'ਚ ਪਾ ਬਚਾਈਆਂ 10 ਜ਼ਿੰਦਗੀਆਂ (ਤਸਵੀਰਾਂ)

By  Jashan A December 20th 2018 05:41 PM

Delivery Boy ਨੇ ਆਪਣੀ ਜਾਨ ਖ਼ਤਰੇ 'ਚ ਪਾ ਬਚਾਈਆਂ 10 ਜ਼ਿੰਦਗੀਆਂ (ਤਸਵੀਰਾਂ),ਮੁੰਬਈ: ਬੀਤੇ ਦਿਨ ਮੁੰਬਈ 'ਚ ਇੱਕ ਹਸਪਤਾਲ 'ਚ ਲੱਗੀ ਭਿਆਨਕ ਅੱਗ ਦੌਰਾਨ 20 ਸਾਲ ਦੇ ਡਿਲਵਰੀ ਬੁਆਏ ਨੇ ਇਨਸਾਨੀਅਤ ਦੀ ਮਿਸਾਲ ਪੇਸ਼ ਕਰਦੇ ਹੋਏ ਆਪਣੀ ਜਾਨ ਖ਼ਤਰੇ 'ਚ ਪਾ ਕੇ 10 ਲੋਕਾਂ ਦੀ ਜਾਨ ਬਚਾਈ।ਇਸ ਡਿਲਵਰੀ ਬੁਆਏ ਦਾ ਨਾਮ ਸਿੱਧੂ ਹੁਮਾਨਾਬਾੜੇ ਦੱਸਿਆ ਜਾ ਰਿਹਾ ਹੈ।

mumbai Delivery Boy ਨੇ ਆਪਣੀ ਜਾਨ ਖ਼ਤਰੇ 'ਚ ਪਾ ਬਚਾਈਆਂ 10 ਜ਼ਿੰਦਗੀਆਂ (ਤਸਵੀਰਾਂ)

ਮਿਲੀ ਜਾਣਕਾਰੀ ਮੁਤਾਬਕ ਸਿੱਧੂ ਖਾਣਾਪਹੁੰਚਾਉਣ ਜਾ ਰਿਹਾ ਸੀ, ਜਦੋਂ ਉਹ ਉਥੋਂ ਲੰਘ ਰਿਹਾ ਸੀ ਤਾਂ ਉਸ ਨੇ ESIC ਕਾਮਗਾਰ ਹਸਪਤਾਲ ਦੀ ਊਪਰਿ ਮੰਜ਼ਿਲ 'ਚੋਂ ਧੂੰਆਂ ਨਿਕਲਦੇ ਹੋਏ ਦੇਖਿਆ। ਜਿਸ ਤੋਂ ਬਾਅਦ ਉਸ ਨੇ ਆਪਣੀ ਮੋਟਰਸਾਈਕਲ ਖੜੀ ਕਰ ਉਸ ਨੇ ਫਾਇਰ ਬ੍ਰਿਗੇਡ ਦੇ ਕਰਮੀਆਂ ਤੋਂ ਪੁੱਛਿਆ ਕਿ ਕੀ ਉਹ ਲੋਕਾਂ ਨੂੰ ਬਚਾਉਣ ਵਿੱਚ ਉਨ੍ਹਾਂ ਦੀ ਮਦਦ ਕਰ ਸਕਦਾ ਹੈ।

ਹੋਰ ਪੜ੍ਹੋ: ਇੱਕ ਵਿਅਕਤੀ ਨੇ ਨਸ਼ੇੜੀ ਫੜਾਉਣ ਲਈ ਪੁਲਿਸ ਨੂੰ ਕੀਤਾ ਫ਼ੋਨ ਪਰ ਉਸਨੂੰ ਹੀ ਪਿਆ ਮਹਿੰਗਾ

ਅਧਿਕਾਰੀਆਂ ਦੀ ਆਗਿਆ ਮਿਲਣ 'ਤੇ ਉਹ ਫਾਇਰ ਬ੍ਰਿਗੇਡ ਕਰਮੀਆਂ ਦੀਆਂ ਪੌੜੀਆਂ ਦੀ ਮਦਦ ਨਾਲ ਇਮਾਰਤ 'ਚ ਪਹੁੰਚਿਆ ਅਤੇ ਉੱਥੇ ਫਸੇ ਕੁੱਝ ਮਰੀਜਾਂ ਤੇ ਹਸਪਤਾਲ ਆਉਣ ਵਾਲੇ ਕੁੱਝ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ।

ਮਿਲੀ ਜਾਣਕਾਰੀ ਅਨੁਸਾਰ ਸਿੱਧੂ ਨੇ ਬਹਾਦਰੀ ਦਿਖਾਉਂਦੇ ਹੋਏ ਦੋ ਘੰਟੇ ਵਿੱਚ 10 ਲੋਕਾਂ ਨੂੰ ਸੁਰੱਖਿਅਤ ਕੱਢਿਆ।ਹਾਲਾਂਕਿ ਦਮ ਘੁੱਟਣ ਕਾਰਨ ਉਹ ਬੇਹੋਸ਼ ਹੋ ਗਿਆ। ਫਿਲਹਾਲ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

-PTC News

Related Post