ਦੀਪਾ ਕਰਮਾਕਰ ਏਸ਼ੀਅਨ ਸੀਨੀਅਰ ਚੈਂਪੀਅਨਸ਼ਿਪ ’ਚ ਗੋਲਡ ਮੈਡਲ ਜਿੱਤ ਕੇ ਰਚਿਆ ਇਤਿਹਾਸ
ਭਾਰਤੀ ਜਿਮਨਾਸਟ ਦੀਪਾ ਕਰਮਾਕਰ ਨੇ ਐਤਵਾਰ ਨੂੰ ਇਤਿਹਾਸ ਰਚ ਦਿੱਤਾ ਹੈ। ਦੀਪਾ ਕਰਮਾਕਰ ਨੇ ਤਾਸ਼ਕੰਦ, ਉਜ਼ਬੇਕਿਸਤਾਨ ਵਿੱਚ ਏਸ਼ੀਅਨ ਜਿਮਨਾਸਟਿਕ ਚੈਂਪੀਅਨਸ਼ਿਪ 2024 ਵਿੱਚ ਔਰਤਾਂ ਦੇ ਵਾਲਟ ਉਪਕਰਣ ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ ਹੈ। ਉਹ ਏਸ਼ਿਆਈ ਸੀਨੀਅਰ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਭਾਰਤ ਦੀ ਪਹਿਲੀ ਖਿਡਾਰਨ ਬਣ ਗਈ ਹੈ। 30 ਸਾਲਾ ਦੀਪਾ ਨੇ ਇਹ ਉਪਲਬਧੀ ਹਾਸਲ ਕਰਕੇ ਦੁਨੀਆ ਭਰ 'ਚ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਦੀਪਾ ਕਈ ਮੈਡਲ ਜਿੱਤ ਚੁੱਕੀ ਹੈ।
ਦੀਪਾ ਕਰਮਾਕਰ ਨੇ ਏਸ਼ੀਅਨ ਸੀਨੀਅਰ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। 30 ਸਾਲਾ ਦੀਪਾ ਨੇ ਉਜ਼ਬੇਕਿਸਤਾਨ ਦੀ ਰਾਜਧਾਨੀ 'ਚ ਮੁਕਾਬਲਿਆਂ ਦੇ ਆਖਰੀ ਦਿਨ ਵਾਲਟ ਫਾਈਨਲ 'ਚ 13.566 ਦੀ ਔਸਤ ਹਾਸਲ ਕੀਤੀ। ਦੀਪਾ ਨੇ ਸੋਨ ਤਗ਼ਮਾ ਜਿੱਤਣ ਤੋਂ ਇਲਾਵਾ ਉੱਤਰੀ ਕੋਰੀਆ ਦੇ ਕਿਮ ਸੋਨ ਹਯਾਂਗ (13.466) ਨੇ ਚਾਂਦੀ ਅਤੇ ਜੋ ਕਿਓਂਗ ਬਯੋਲ (12.966) ਨੇ ਕਾਂਸੀ ਦਾ ਤਗ਼ਮਾ ਜਿੱਤਿਆ।
ਦੱਸ ਦਈਏ ਕਿ ਦੱਸ ਦੇਈਏ ਕਿ ਰੀਓ 2016 ਵਿੱਚ ਦੀਪਾ ਕਰਮਾਕਰ ਓਲੰਪਿਕ ਖੇਡਾਂ ਵਿੱਚ ਦੇਸ਼ ਦੀ ਨੁਮਾਇੰਦਗੀ ਕਰਨ ਵਾਲੀ ਪਹਿਲੀ ਮਹਿਲਾ ਜਿਮਨਾਸਟ ਬਣੀ ਸੀ। ਭਾਵੇਂ ਉਹ ਉੱਥੇ ਕੋਈ ਤਮਗਾ ਨਹੀਂ ਜਿੱਤ ਸਕੀ ਪਰ ਉਸ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਕਈ ਲੋਕਾਂ ਨੂੰ ਪ੍ਰੇਰਿਤ ਕੀਤਾ ਸੀ।
- PTC NEWS