ਪਰੇਸ਼ਾਨ ਸੀਆਰਪੀਐਫ ਕਾਂਸਟੇਬਲ ਨੇ ਆਪਣੇ ਆਪ ਨੂੰ ਪਰਿਵਾਰ ਨਾਲ ਕੀਤਾ ਕਮਰੇ 'ਚ ਬੰਦ, ਚਲਾਈਆਂ ਗੋਲੀਆਂ

By  Jasmeet Singh July 11th 2022 12:26 PM

ਜੋਧਪੁਰ, 11 ਜੁਲਾਈ (ਏਜੰਸੀ): ਐਤਵਾਰ ਨੂੰ ਜੋਧਪੁਰ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਸਿਖਲਾਈ ਕੇਂਦਰ ਦੇ ਅਹਾਤੇ ਵਿੱਚ ਦਹਿਸ਼ਤ ਫੈਲ ਗਈ ਜਦੋਂ ਇੱਕ ਕਾਂਸਟੇਬਲ ਨੇ ਆਪਣੇ ਪਰਿਵਾਰ ਨਾਲ ਆਪਣੇ ਘਰ ਵਿੱਚ ਆਪਣੇ ਆਪ ਨੂੰ ਬੰਦ ਕਰ ਲਿਆ ਅਤੇ ਹਵਾ ਵਿੱਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਇਹ ਵੀ ਪੜ੍ਹੋ: ਸੁਪਰੀਮ ਕੋਰਟ ਨੇ ਭਗੌੜੇ ਵਿਜੇ ਮਾਲਿਆ ਨੂੰ ਸੁਣਾਈ 4 ਮਹੀਨੇ ਕੈਦ ਦੀ ਸਜ਼ਾ, ਜਾਣੋ ਕੀ ਹੈ ਪੂਰਾ ਮਾਮਲਾ

ਜੋਧਪੁਰ ਪੂਰਬੀ ਦੇ ਡੀਸੀਪੀ ਅੰਮ੍ਰਿਤਾ ਦੁਹਾਨ ਨੇ ਕਿਹਾ ਕਿ "ਇੱਕ ਸੀਆਰਪੀਐਫ ਕਾਂਸਟੇਬਲ ਨੇ ਆਪਣੇ ਪਰਿਵਾਰ ਸਮੇਤ ਜੋਧਪੁਰ ਵਿੱਚ ਸੀਆਰਪੀਐਫ ਸਿਖਲਾਈ ਕੇਂਦਰ ਦੇ ਅਹਾਤੇ ਵਿੱਚ ਆਪਣੇ ਘਰ ਵਿੱਚ ਆਪਣੇ ਆਪ ਨੂੰ ਬੰਦ ਕਰ ਲਿਆ ਅਤੇ ਜਦੋਂ ਕੋਈ ਉਸ ਕੋਲ ਆਇਆ ਤਾਂ ਉਸ ਨੇ ਹਵਾ ਵਿੱਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।"

ਸੂਚਨਾ ਮਿਲਣ 'ਤੇ ਪੁਲਿਸ ਅਤੇ ਸੀਆਰਪੀਐਫ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਹਾਲਾਂਕਿ ਜਦੋਂ ਕੋਈ ਉਸ ਨਾਲ ਗੱਲ ਕਰਨ ਗਿਆ ਤਾਂ ਜਵਾਨ ਗੋਲੀਬਾਰੀ ਕਰਦਾ ਰਿਹਾ।

ਅੰਮ੍ਰਿਤਾ ਦੁਹਾਨ ਨੇ ਅੱਗੇ ਦੱਸਿਆ ਕਿ "ਅਸੀਂ ਉਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਅਜਿਹਾ ਕਰਨ ਤੋਂ ਇਨਕਾਰ ਕਰ ਰਿਹਾ ਹੈ। ਅਸੀਂ ਸਾਰੀਆਂ ਸਾਵਧਾਨੀਆਂ ਵਰਤ ਰਹੇ ਹਾਂ ਕਿਉਂਕਿ ਉਹ ਆਪਣੀ ਪਤਨੀ ਅਤੇ ਧੀ ਨਾਲ ਹੈ। ਸ਼ੱਕ ਹੈ ਕਿ ਉਹ ਕਿਸੇ ਗੱਲ ਤੋਂ ਨਾਰਾਜ਼ ਹੈ।"

ਇਹ ਵੀ ਪੜ੍ਹੋ: ਹੁਸ਼ਿਆਰਪੁਰ ਪੁਲਿਸ ਨੂੰ ਮਿਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਟ੍ਰਾਂਜ਼ਿਟ ਰਿਮਾਂਡ

ਕਾਂਸਟੇਬਲ ਦੀ ਪਛਾਣ ਨਰੇਸ਼ ਵਜੋਂ ਹੋਈ ਹੈ। ਡੀਸੀਪੀ ਜੋਧਪੁਰ ਈਸਟ ਨੇ ਕਿਹਾ ਕਿ ਪੁਲਿਸ ਨਰੇਸ਼ ਦੇ ਗੁੱਸੇ ਦੇ ਪਿੱਛੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਹੋਰ ਵਰਵੇਂ ਦੀ ਉਡੀਕ ਹੈ।....

-PTC News

Related Post