ਡੋਨਾਲਡ ਟਰੰਪ ਬਣੇ 'ਬਾਹੂਬਲੀ', ਕਿਹਾ- ਭਾਰਤ 'ਚ ਦੋਸਤਾਂ ਨੂੰ ਮਿਲਣ ਲਈ ਉਤਸ਼ਾਹਿਤ (ਵੀਡੀਓ)

By  Jashan A February 23rd 2020 01:53 PM

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 2 ਦਿਨ ਦੇ ਭਾਰਤ ਦੌਰੇ 'ਤੇ ਆ ਰਹੇ ਹਨ। ਜਿਸ ਦੌਰਾਨ ਉਹਨਾਂ ਦੇ ਸਵਾਗਤ ਲਈ ਭਾਰਤੀਆਂ ਵੱਲੋਂ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਭਾਰਤ ਦੌਰੇ ਨੂੰ ਲੈ ਕੇ ਟਰੰਪ ਲਗਾਤਾਰ ਖੁਸ਼ੀ ਜ਼ਾਹਰ ਕਰ ਰਹੇ ਹਨ।

ਟਰੰਪ ਨੇ ਭਾਰਤ ਦੌਰੇ ਤੋਂ ਪਹਿਲਾਂ ਇਕ ਵੀਡੀਓ ਰੀਟਵੀਟ ਕਰਦਿਆਂ ਲਿਖਿਆ ਹੈ,''ਭਾਰਤ ਵਿਚ ਦੋਸਤਾਂ ਨੂੰ ਮਿਲਣ ਲਈ ਉਤਸ਼ਾਹਿਤ ਹਾਂ।'' ਇਸ ਵਿਚ ਬਾਲੀਵੁੱਡ ਫਿਲਮ ਦਾ ਇਕ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ: ਅੰਮ੍ਰਿਤਸਰ: 1 ਕਿਲੋ ਹੈਰੋਇਨ ਸਮੇਤ 2 ਨਸ਼ਾ ਤਸਕਰ ਚੜੇ ਪੁਲਿਸ ਅੜਿੱਕੇ

ਵੀਡੀਓ ਵਿਚ ਟਰੰਪ 'ਬਾਹੁਬਲੀ' ਅਵਤਾਰ 'ਚ ਨਜ਼ਰ ਆ ਰਹੇ ਹਨ। ਇਸ ਵਿਚ ਪੀ.ਐੱਮ ਨਰਿੰਦਰ ਮੋਦੀ ਵੀ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਟਰੰਪ ਦੇ ਨਾਲ ਉਹਨਾਂ ਦੀ ਪਤਨੀ ਮੇਲਾਨੀਆ ਟਰੰਪ ਵੀ ਨਜ਼ਰ ਆ ਰਹੀ ਹੈ।

https://twitter.com/realDonaldTrump/status/1231345462793441280?s=20

ਤੁਹਾਨੂੰ ਦੱਸ ਦੇਈਏ ਕਿ ਟਰੰਪ ਆਪਣੇ ਪਰਿਵਾਰ ਅਤੇ ਕਈ ਸੀਨੀਅਰ ਅਧਿਕਾਰੀਆਂ ਸਮੇਤ 24 ਫਰਵਰੀ ਨੂੰ ਭਾਰਤ ਆਉਣਗੇ। ਇਸ ਦੌਰਾਨ ਉਹ ਅਹਿਮਦਾਬਾਦ, ਆਗਰਾ ਅਤੇ ਨਵੀਂ ਦਿੱਲੀ ਜਾਣਗੇ।

-PTC News

Related Post