ਇਨ੍ਹਾਂ ਰਿਸ਼ਤੇਦਾਰਾਂ ਤੋਂ ਲਈ ਗਈ ਆਰਥਿਕ ਮਦਦ ਉੱਤੇ ਨਹੀਂ ਲੱਗਦਾ ਕੋਈ ਇਨਕਮ ਟੈਕਸ! ਜਾਣੋਂ ਕੀ ਹਨ ਨਿਯਮ

By  Baljit Singh May 25th 2021 05:43 PM

ਨਵੀਂ ਦਿੱਲੀ: ਇਨਕਮ ਟੈਕਸ ਕਾਨੂੰਨ ਦੇ ਹਿਸਾਬ ਨਾਲ ਰਿਸ਼ਤੇਦਾਰਾਂ ਤੋਂ ਲਈ ਗਈ ਮਦਦ, ਉਧਾਰ ਜਾਂ ਪੈਸੇ ਡੋਨੇਸ਼ਨ ਹੀ ਮੰਨਿਆ ਜਾਂਦਾ ਹੈ ਤੇ ਕਾਨੂੰਨ ਇਸ ਨੂੰ ਗਿਫਟ ਦੇ ਤੌਰ ਉੱਤੇ ਦੇਖਦਾ ਹੈ। ਇਨਕਮ ਟੈਕਸ ਕਾਨੂੰਨ ਦੇ ਤਹਿਤ ਸਾਰੇ ਗਿਫਟ ਟੈਕਸ ਦੇ ਦਾਇਰੇ ਵਿੱਚ ਨਹੀਂ ਆਉਂਦੇ। ਕੁਝ ਨੂੰ ਇਸ ਤੋਂ ਛੋਟ ਵੀ ਮਿਲੀ ਹੈ, ਪਰ ਕਿਸੇ ਵਿਅਕਤੀ ਦੇ ਸਾਲਭਰ ਵਿੱਚ ਗਿਫਟ ਸਵਿਕਾਰ ਕਰਨ ਦੀ ਇਕ ਲਿਮਿਟ ਹੈ। ਇੰਨਾ ਹੀ ਨਹੀਂ ਕੁਝ ਬਹੁਤ ਹੀ ਕਰੀਬੀ ਰਿਸ਼ਤੇਦਾਰਾਂ ਤੋਂ ਲਈ ਮਦਦ ਟੈਕਸ ਫ੍ਰੀ ਵੀ ਹੁੰਦੀ ਹੈ। ਹੁਣ ਜੇਕਰ ਕੋਰੋਨਾ ਟਾਈਮ ਵਿੱਚ ਤੁਹਾਨੂੰ ਰਿਸ਼ਤੇਦਾਰਾਂ ਤੋਂ ਮਦਦ ਲੈਣੀ ਪੈਂਦੀ ਹੈ ਤਾਂ ਜਾਣ ਲਓ ਕਿ ਕਿਸ ਤੋਂ ਲਈ ਗਈ ਤੇ ਕਿੰਨੀ ਰਕਮ ਟੈਕਸ-ਫ੍ਰੀ ਹੋਵੇਗੀ।

ਪੜ੍ਹੋ ਹੋਰ ਖ਼ਬਰਾਂ : ਆਕਸੀਜਨ ਸਿਲੰਡਰ ਫੱਟਣ ਕਾਰਨ ਐਂਬੂਲੈਂਸ ਡਰਾਈਵਰ ਦੀ ਹੋਈ ਮੌਤ, 2 ਗੰਭੀਰ ਜ਼ਖ਼ਮੀ

received-donations-from-friends-and-family-in-corona-time-will-it-be-taxable-know-every-detail-here ਇਨ੍ਹਾਂ ਰਿਸ਼ਤੇਦਾਰਾਂ ਤੋਂ ਲਈ ਗਈ ਆਰਥਿਕ ਮਦਦ ਉੱਤੇ ਨਹੀਂ ਲੱਗਦਾ ਕੋਈ ਇਨਕਮ ਟੈਕਸ! ਜਾਣੋਂ ਕੀ ਹਨ ਨਿਯਮ

ਇਨਕਮ ਟੈਕਸ ਦੇ ਹਿਸਾਬ ਨਾਲ ਇਕ ਵਿਅਕਤੀ ਨੂੰ ਸਾਲ ਭਰ ਵਿੱਚ ਜ਼ਿਆਦਾ ਤੋਂ ਜ਼ਿਆਦਾ 50,000 ਰੁਪਏ ਮੁੱਲ ਦੇ ਗਿਫਟ ਉੱਤੇ ਹੀ ਟੈਕਸ ਤੋਂ ਛੋਟ ਮਿਲਦੀ ਹੈ। ਪਰ ਇਹ ਗਿਫਟ ਸਵਿਕਾਰ ਕਰਨ ਦੀ ਵੀ ਵਿਅਕਤੀਗਤ ਲਿਮਿਟ ਹੈ, ਨਾ ਕਿ ਪਰਿਵਾਰਕ। ਇਸ ਦਾ ਮਤਲਬ ਹੈ ਕਿ ਪਰਿਵਾਰ ਦਾ ਹਰ ਮੈਂਬਰ ਸਾਲ ਵਿੱਚ ਜ਼ਿਆਦਾ ਤੋਂ ਜ਼ਿਆਦਾ 50 ਹਜ਼ਾਰ ਰੁਪਏ ਤੱਕ ਟੈਕਸ-ਫ੍ਰੀ ਗਿਫਟ ਦੇ ਰੂਪ ਵਿੱਚ ਸਵਿਕਾਰ ਕਰ ਸਕਦਾ ਹੈ। ਇਸ ਵਿੱਚ ਨਕਦ ਜਾਂ ਕਿਸੇ ਵਸਤੂ ਦੇ ਰੂਪ ਵਿੱਚ ਲਿਆ ਗਿਫਟ ਸ਼ਾਮਿਲ ਹੈ। ਹਾਲਾਂਕਿ ਕੁਝ ਰਿਸ਼ਤੇਦਾਰਾਂ ਤੋਂ ਲਈ ਗਈ ਮਦਦ ਜਾਂ ਗਿਫਟ ਟੈਕਸ-ਫ੍ਰੀ ਹੁੰਦਾ ਹੈ।

ਜੇਕਰ ਉਪਰ ਲਿਖੇ ਨਿਯਮ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਮੰਨ ਲਓ ਤੁਹਾਡੇ ਪਰਿਵਾਰ ਵਿੱਚ 5 ਮੈਂਬਰ ਹਨ ਤੇ ਸਾਰਿਆਂ ਨੇ ਸਿਰਫ ਕੋਰੋਨਾ ਕਾਲ ਵਿੱਚ ਹੀ ਆਪਣੇ ਰਿਸ਼ਤੇਦਾਰਾਂ ਤੋਂ ਗਿਫਟ ਦੇ ਤੌਰ ਉੱਤੇ ਮਦਦ ਸਵਿਕਾਰ ਕੀਤੀ ਹੈ। ਅਜਿਹੇ ਵਿੱਚ ਹਰੇਕ ਵਿਅਕਤੀਗਤ ਤੌਰ ਉੱਤੇ 50-50 ਹਜ਼ਾਰ ਰੁਪਏ ਦੀ ਮਦਦ ਸਵਿਕਾਰ ਕਰ ਸਕਦਾ ਹੈ। ਇਸ ਤਰ੍ਹਾਂ ਇਕ ਪਰਿਵਾਰ ਵਜੋਂ ਜ਼ਿਆਦਾ ਤੋਂ ਜ਼ਿਆਦਾ 2.5 ਲੱਖ ਰੁਪਏ ਦੀ ਰਿਸ਼ਤੇਦਾਰਾਂ ਤੋਂ ਮਦਦ ਲਈ ਜਾ ਸਕਦੀ ਹੈ, ਜੋ ਕਿ ਟੈਕਸ-ਫ੍ਰੀ ਹੋਵੇਗੀ।

ਟੈਕਸ ਮਾਹਰਾਂ ਮੁਤਾਬਕ ਸਾਰੇ ਡੋਨੇਸ਼ਨ ਜਾਂ ਗਿਫਟ ਟੈਕਸ ਦੇ ਦਾਇਰੇ ਵਿੱਚ ਨਹੀਂ ਆਉਂਦੇ। ਬਹੁਤ ਕਰੀਬੀ ਰਿਸ਼ਤੇਦਾਰਾਂ ਤੋਂ ਲਏ ਗਏ ਗਿਫਟ ਜਾਂ ਉਧਾਰ (ਮਦਦ) ਉੱਤੇ ਟੈਕਸ ਨਹੀਂ ਲੱਗਦਾ ਤੇ ਇਹ ਪੂਰੀ ਤਰ੍ਹਾਂ ਟੈਕਸ-ਫ੍ਰੀ ਹੁੰਦਾ ਹੈ। ਕਰੀਬੀ ਰਿਸ਼ਤੇਦਾਰਾਂ ਵਿੱਚ ਕਿਸੇ ਵਿਅਕਤੀ ਦੇ ਭਰਾ-ਭੈਣ ਜਾਂ ਮਾਤਾ-ਪਿਤਾ, ਮਾਤਾ-ਪਿਤਾ ਦੇ ਭਰਾ-ਭੈਣ, ਇਨ੍ਹਾਂ ਦੇ ਜੀਵਨ ਸਾਥੀ ਆਦਿ ਆਉਂਦੇ ਹਨ। ਅਜਿਹੇ ਵਿੱਚ ਜੇਕਰ ਤੁਸੀਂ ਉਧਾਰ ਜਾਂ ਡੋਨੇਸ਼ਨ ਇਨ੍ਹਾਂ ਲੋਕਾਂ ਤੋਂ ਸਵਿਕਾਰ ਕੀਤਾ ਹੈ ਤਾਂ ਇਹ ਤਰ੍ਹਾਂ ਟੈਕਸ-ਮੁਕਤ ਹੋਵੇਗਾ।

-PTC News

Related Post