ਚਾਹੇ ਹੋਵੇ ਡ੍ਰਾਇਵਿੰਗ ਲਾਇਸੰਸ ਜਾਂ ਕੋਈ ਹੋਰ ਦਸਤਾਵੇਜ, ਸਿੱਧਾ ਪਹੁੰਚੇਗਾ ਘਰ, ਜਾਣੋ ਕਿਵੇਂ!

By  Joshi November 17th 2017 04:00 PM -- Updated: November 17th 2017 04:37 PM

ਦਿੱਲੀ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਲਈ ਕਈ ਜਨਤਕ ਸੇਵਾਵਾਂ ਸੰਬੰਧੀ ਇੱਕ ਅਹਿਮ ਫੈਸਲਾ ਲਿਆ ਗਿਆ ਹੈ। ਇਸ 'ਚ ਨਾਗਰਿਕਾਂ ਲਈ ਜਾਤੀ ਪ੍ਰਮਾਣ ਪੱਤਰ ਹੋਵੇ ਡਰਾਈਵਿੰਗ ਲਾਇਸੈਂਸ ਜਾਂ ਕੋਈ ਵੀ ਹੋਰ ਦਸਤਾਵੇਜ, ਉਸਦੀ ਹੋਮ ਡਿਲੀਵਰੀ ਕੀਤੀ ਜਾਵੇਗੀ, ਜਿਸਦਾ ਭਾਵ ਹੈ ਕਿ ਤਕਰੀਬਨ 40 ਜਨਤਕ ਸੇਵਾਵਾਂ ਦਾ ਲਾਭ ਘਰ ਬੈਠਿਆਂ ਨੂੰ ਹੀ ਮਿਲ ਸਕੇਗਾ।

ਇਹ ਯੋਜਨਾ ਅਗਲੇ 3 ਤੋਂ 4 ਮਹੀਨਿਆਂ ਅੰਦਰ ਲਾਗੂ ਹੋ ਸਕਦੀ ਹੈ।

ਚਾਹੇ ਹੋਵੇ ਡ੍ਰਾਇਵਿੰਗ ਲਾਇਸੰਸ ਜਾਂ ਕੋਈ ਹੋਰ ਦਸਤਾਵੇਜ, ਸਿੱਧਾ ਪਹੁੰਚੇਗਾ ਘਰ, ਜਾਣੋ ਕਿਵੇਂ!ਇਸ ਬਾਰੇ 'ਚ ਜਾਣਕਾਰੀ ਦਿੰਦੇ ਹੋਏ ਉਪ ਮੁੱਖ ਮੰਤਰੀ ਮਨੀਸ਼ ਸਿਸੌਦੀਆ ਨੇ ਕਿਹਾ ਕਿ ਇਹ ਸਾਡੀ ਸਰਕਾਰ ਦੀ 'ਹੋਮ ਡਲਿਵਰੀ' ਹੈ ਅਤੇ ਇਹ ਦੇਸ਼ ਦੀ ਪਹਿਲੀ ਯੋਜਨਾ ਹੋਵੇਗੀ। ਇਸ ਲਈ ਕਿਸੇ ਨਿੱੱਜੀ ਏਜੰਸੀ ਦੀ ਸੇਵਾ ਵੀ ਲਈ ਜਾਵੇਗੀ। ਕਾਲ ਸੈਂਟਰ ਰਾਹੀਂ ਮੋਬਾਇਲ ਸਹਾਇਕ ਦੀਆਂ ਸੇਵਾਵਾਂ ਲਈਆਂ ਜਾਣਗੀਆਂ।

ਦਸਤਾਵੇਜਾਂ ਦੀ ਸੂਚੀ 'ਚ ਡਰਾਈਵਿੰਗ ਲਾਇਸੈਂਸ, ਆਮਦਨ ਪ੍ਰਮਾਣ ਪੱਤਰ, ਜਾਤੀ ਪ੍ਰਮਾਣ ਪੱਤਰ, ਪਾਣੀ ਦਾ ਨਵਾਂ ਕੁਨੈਕਸ਼ਨ, ਡੁਪਲੀਕੇਟ ਆਰ. ਸੀ. ਰਾਸ਼ਨ ਕਾਰਡ, ਵਿਆਹ ਸਰਟੀਫਿਕੇਟ, ਅਤੇ ਆਰ. ਸੀ. ਸ਼ਾਮਿਲ ਹਨ। ਇਸ ਤੋਂ ਇਹਨਾਂ ਦਸਤਾਵੇਜਾਂ 'ਤੇ ਸੋਧ ਵੀ ਇਸ ਤਰ੍ਹਾਂ ਹੋ ਸਕਿਆ ਕਰੇਗੀ।

—PTC News

Related Post